Indian Team

WTC Point Table: ਕੀ ਭਾਰਤੀ ਟੀਮ ਖੇਡ ਸਕਦੀ ਹੈ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ?

ਚੰਡੀਗੜ੍ਹ 30 ਦਸੰਬਰ 2024: WTC Point Table 2025: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਮੈਲਬੋਰਨ ਟੈਸਟ ਮੈਚ ‘ਚ ਭਾਰਤ (Indian Team) ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ | ਚੌਥੇ ਟੈਸਟ ‘ਚ ਆਸਟ੍ਰੇਲੀਆ ਨੇ ਭਾਰਤ ਨੂੰ 184 ਦੌੜਾਂ ਨਾਲ ਹਰਾ ਦਿੱਤਾ ਹੈ। ਜਿੱਤ ਲਈ 340 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਦੀ ਦੂਜੀ ਪਾਰੀ 155 ਦੌੜਾਂ ‘ਤੇ ਆਲ ਆਊਟ ਹੋ ਗਈ।

ਇਸ ਹਾਰ ਨਾਲ ਭਾਰਤ (Indian Team) ਦੇ ਵਿਸ਼ਵ ਟੈਸਟ ਚੈਂਪੀਅਨਸ਼ਿਪ 2025 (World Test Championship 2025) ਦੇ ਫਾਈਨਲ ‘ਚ ਪਹੁੰਚਣ ਦੀਆਂ ਸੰਭਾਵਨਾਵਾਂ ਨੂੰ ਝਟਕਾ ਲੱਗਾ ਹੈ, ਪਰ ਇਸਦੇ ਲਈ ਦਰਵਾਜ਼ੇ ਪੂਰੀ ਤਰ੍ਹਾਂ ਬੰਦ ਨਹੀਂ ਹੋਏ ਹਨ। ਮੈਲਬੋਰਨ ‘ਚ ਮਿਲੀ ਹਾਰ ਤੋਂ ਬਾਅਦ ਭਾਰਤ ਤੀਜੇ ਸਥਾਨ ‘ਤੇ ਹੈ ਅਤੇ WTC ਅੰਕ ਸੂਚੀ ‘ਚ ਆਸਟ੍ਰੇਲੀਆ ਦੂਜੇ ਸਥਾਨ ‘ਤੇ ਹੈ।

ਪਹਿਲੇ ਸਥਾਨ ‘ਤੇ ਕਾਬਜ਼ ਦੱਖਣੀ ਅਫਰੀਕਾ ਨੇ ਐਤਵਾਰ ਨੂੰ ਪਾਕਿਸਤਾਨ ਨੂੰ ਹਰਾ ਕੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਸੀ ਅਤੇ ਹੁਣ ਸਿਰਫ ਦੂਜੇ ਸਥਾਨ ਲਈ ਸੰਘਰਸ਼ ਜਾਰੀ ਹੈ। ਮੌਜੂਦਾ ਸਮੇਂ ‘ਚ ਆਸਟ੍ਰੇਲੀਆ ਦਾ ਹੱਥ ਵਧਦਾ ਨਜ਼ਰ ਆ ਰਿਹਾ ਹੈ ਕਿਉਂਕਿ ਉਹ ਫਾਈਨਲ ‘ਚ ਪਹੁੰਚਣ ਦੇ ਕਰੀਬ ਹੈ, ਜਦਕਿ ਲਗਾਤਾਰ ਦੋ ਵਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਜਗ੍ਹਾ ਬਣਾਉਣ ਵਾਲੀ ਭਾਰਤੀ ਟੀਮ ਲਈ ਹੁਣ ਰਸਤਾ ਕਾਫੀ ਮੁਸ਼ਕਿਲ ਹੋ ਗਿਆ ਹੈ।

(Equation of the Indian Team reaching the WTC Final) ਭਾਰਤ ਟੀਮ ਦੇ WTC ਫਾਈਨਲ ‘ਚ ਪੁੱਜਣ ਦੇ ਸਮੀਕਰਨ

ਇਸ ਹਾਰ ਤੋਂ ਬਾਅਦ ਭਾਰਤ (Indian Team) ਨੂੰ ਹੁਣ ਹੋਰ ਟੀਮਾਂ ਦੇ ਨਤੀਜਿਆਂ ‘ਤੇ ਨਿਰਭਰ ਰਹਿਣਾ ਹੋਵੇਗਾ। ਨਾਲ ਹੀ ਸਿਡਨੀ ‘ਚ ਅਗਲਾ ਟੈਸਟ ਜਿੱਤਣਾ ਹੋਵੇਗਾ। ਡਰਾਅ ਜਾਂ ਹਾਰ ਭਾਰਤ ਨੂੰ ਫਾਈਨਲ ਦੀ ਦੌੜ ਤੋਂ ਬਾਹਰ ਕਰ ਦੇਵੇਗੀ। ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਭਾਰਤੀ ਟੀਮ ਦੀ ਪਿਛਲੇ ਦੋ ਮਹੀਨਿਆਂ ‘ਚ ਛੇ ਟੈਸਟ ਮੈਚਾਂ ‘ਚ ਇਹ ਪੰਜਵੀਂ ਟੈਸਟ ਹਾਰ ਹੈ।

ਜਿਕਰਯੋਗ ਹੈ ਕਿ ਨਿਊਜ਼ੀਲੈਂਡ ਖ਼ਿਲਾਫ਼ 0-3 ਨਾਲ ਹਾਰਨ ਤੋਂ ਬਾਅਦ ਭਾਰਤ ਐਡੀਲੇਡ ਅਤੇ ਹੁਣ ਮੈਲਬੌਰਨ ‘ਚ ਹਾਰ ਗਿਆ ਹੈ। ਜੇਕਰ ਭਾਰਤ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਣਾ ਚਾਹੁੰਦਾ ਹੈ ਤਾਂ ਭਾਰਤ ਦੀ ਟੀਮ ਨੂੰ ਸਿਡਨੀ ਟੈਸਟ ‘ਚ ਹਾਰ ਦੀ ਬਜਾਏ ਜਿੱਤ ਦਰਜ ਕਰਨੀ ਪਵੇਗੀ। ਜੇਕਰ ਭਾਰਤ ਪੰਜਵਾਂ ਟੈਸਟ ਜਿੱਤਦਾ ਹੈ ਤਾਂ ਸੀਰੀਜ਼ 2-2 ਨਾਲ ਬਰਾਬਰ ਹੋ ਜਾਵੇਗੀ।

ਦੂਜੇ ਪਾਸੇ ਬਾਰਡਰ-ਗਾਵਸਕਰ ਟਰਾਫੀ ਤੋਂ ਬਾਅਦ ਆਸਟਰੇਲੀਆ ਨੂੰ ਸ਼੍ਰੀਲੰਕਾ ਦੇ ਖਿਲਾਫ਼ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਜੇਕਰ ਸ਼੍ਰੀਲੰਕਾ ਇਸ ਸੀਰੀਜ਼ ‘ਚ ਆਸਟ੍ਰੇਲੀਆ ਟੀਮ ਨੂੰ ਹਰਾਉਂਦਾ ਹੈ ਤਾਂ ਆਸਟ੍ਰੇਲੀਆ ਲਈ ਸਥਿਤੀ ਉਲਟ ਹੋ ਜਾਵੇਗੀ।

ਜੇਕਰ ਬਾਰਡਰ-ਗਾਵਸਕਰ ਟਰਾਫੀ ਡਰਾਅ ਹੁੰਦੀ ਹੈ ਤਾਂ ਭਾਰਤ ਦਾ ਪੀਸੀਟੀ 55.26 ਹੋ ਜਾਵੇਗਾ, ਜਦੋਂ ਕਿ ਸ਼੍ਰੀਲੰਕਾ ਦੇ ਖਿਲਾਫ ਹਾਰ ਦੇ ਕਾਰਨ ਆਸਟਰੇਲੀਆ ਦਾ ਪੀਸੀਟੀ 54.26 ਹੋਵੇਗਾ। ਜੇਕਰ ਆਸਟ੍ਰੇਲੀਆ ਸ਼੍ਰੀਲੰਕਾ ਖਿਲਾਫ ਟੈਸਟ ਡਰਾਅ ਕਰਨ ‘ਚ ਸਫਲ ਰਹਿੰਦਾ ਹੈ ਤਾਂ ਉਸਦਾ ਪੀਸੀਟੀ 56.48 ਹੋ ਜਾਵੇਗਾ। ਭਾਰਤ ਜੇਕਰ ਆਸਟ੍ਰੇਲੀਆ ਖ਼ਿਲਾਫ ਸੀਰੀਜ਼ ਹਾਰਦਾ ਹੈ ਤਾਂ ਫਾਈਨਲ ਦੀ ਦੌੜ ਤੋਂ ਬਾਹਰ ਹੋ ਜਾਵੇਗਾ।

Read More: ICC ਨੇ ਚੈਂਪੀਅਨਜ਼ ਟਰਾਫੀ ਦੇ ਮੱਦੇਨਜਰ ਪਾਕਿਸਤਾਨ ਭੇਜੀਆਂ ਟੀਮਾਂ, ਤਿਆਰੀਆਂ ਦਾ ਲਿਆ ਜਾਇਜ਼ਾ

Scroll to Top