ਪੈਟ ਕਮਿੰਸ

WTC Final: ਪੈਟ ਕਮਿੰਸ 300 ਵਿਕਟਾਂ ਪੂਰੀਆਂ ਕਰਨ ਵਾਲਾ ਆਸਟ੍ਰੇਲੀਆਈ ਦਾ 8ਵਾਂ ਗੇਂਦਬਾਜ਼

ਲੰਡਨ, 13 ਜੂਨ 2025: AUS ਬਨਾਮ SA WTC Final: ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ (Pat Cummins) ਨੇ ਦੱਖਣੀ ਅਫਰੀਕਾ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) 2023-25 ​​ਚੱਕਰ ਦੇ ਆਖਰੀ ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਮਿੰਸ ਨੇ ਮੈਚ ਦੀ ਪਹਿਲੀ ਪਾਰੀ ‘ਚ ਪੰਜ ਵਿਕਟਾਂ ਪੂਰੀਆਂ ਕੀਤੀਆਂ। ਕਮਿੰਸ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਮੱਦਦ ਨਾਲ ਦੱਖਣੀ ਅਫਰੀਕਾ ਦੀ ਪਹਿਲੀ ਪਾਰੀ 138 ਦੌੜਾਂ ‘ਤੇ ਆਲ ਆਊਟ ਹੋ ਗਈ। ਆਸਟ੍ਰੇਲੀਆ ਨੇ ਪਹਿਲੀ ਪਾਰੀ ‘ਚ 212 ਦੌੜਾਂ ਬਣਾਈਆਂ ਸਨ, ਜਿਸ ਨਾਲ ਕੰਗਾਰੂ ਟੀਮ ਨੂੰ 74 ਦੌੜਾਂ ਦੀ ਲੀਡ ਮਿਲੀ।

ਕਮਿੰਸ ਨੇ ਆਸਟ੍ਰੇਲੀਆ ਲਈ ਛੇ ਵਿਕਟਾਂ ਲਈਆਂ, ਜਦੋਂ ਕਿ ਮਿਸ਼ੇਲ ਸਟਾਰਕ ਨੂੰ ਦੋ ਅਤੇ ਜੋਸ਼ ਹੇਜ਼ਲਵੁੱਡ ਨੂੰ ਇੱਕ ਸਫਲਤਾ ਮਿਲੀ। ਦੱਖਣੀ ਅਫਰੀਕਾ ਦੀ ਬੱਲੇਬਾਜ਼ੀ ਇੰਨੀ ਮਾੜੀ ਸੀ ਕਿ ਟੀਮ ਦੇ ਸਿਰਫ਼ ਚਾਰ ਬੱਲੇਬਾਜ਼ ਹੀ ਦੋਹਰੇ ਅੰਕੜੇ ਤੱਕ ਪਹੁੰਚ ਸਕੇ। ਕਮਿੰਸ ਦਾ ਇਹ ਪ੍ਰਦਰਸ਼ਨ WTC ਫਾਈਨਲ ‘ਚ ਕਿਸੇ ਗੇਂਦਬਾਜ਼ ਦੁਆਰਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਕਮਿੰਸ ਨੇ ਇਸ ਮਾਮਲੇ ‘ਚ ਕਾਇਲ ਜੈਮੀਸਨ ਨੂੰ ਪਿੱਛੇ ਛੱਡ ਦਿੱਤਾ, ਜਿਸਨੇ 2021 ‘ਚ ਭਾਰਤ ਵਿਰੁੱਧ 31 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ ਸਨ।

300 ਵਿਕਟਾਂ ਪੂਰੀਆਂ ਕਰਨ ਵਾਲਾ ਅੱਠਵਾਂ ਆਸਟ੍ਰੇਲੀਆਈ ਗੇਂਦਬਾਜ਼

ਇਸ ਦੇ ਨਾਲ ਪੈਟ ਕਮਿੰਸ (Pat Cummins) ਨੇ ਟੈਸਟ ਕ੍ਰਿਕਟ ‘ਚ 300 ਵਿਕਟਾਂ ਪੂਰੀਆਂ ਕੀਤੀਆਂ ਹਨ ਅਤੇ ਉਹ ਅਜਿਹਾ ਕਰਨ ਵਾਲਾ ਅੱਠਵਾਂ ਆਸਟ੍ਰੇਲੀਆਈ ਗੇਂਦਬਾਜ਼ ਹੈ। ਕਮਿੰਸ ਆਸਟ੍ਰੇਲੀਆ ਲਈ ਟੈਸਟ ਮੈਚਾਂ ‘ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਛੇਵਾਂ ਗੇਂਦਬਾਜ਼ ਵੀ ਬਣ ਗਿਆ ਹੈ। ਉਹ ਗਲੇਨ ਮੈਕਗ੍ਰਾ, ਮਿਸ਼ੇਲ ਸਟਾਰਕ, ਡੈਨਿਸ ਲਿਲੀ, ਮਿਸ਼ੇਲ ਜੌਹਨਸਨ ਅਤੇ ਬ੍ਰੈਟ ਲੀ ਦੀ ਸੂਚੀ ‘ਚ ਸ਼ਾਮਲ ਹੋ ਗਿਆ ਹੈ।

ਕਮਿੰਸ ਨੇ ਬੁਮਰਾਹ ਨੂੰ ਪਿੱਛੇ ਛੱਡਿਆ

ਕਮਿੰਸ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੇ ਮੌਜੂਦਾ ਚੱਕਰ ‘ਚ ਸਭ ਤੋਂ ਵੱਧ ਪੰਜ ਵਿਕਟਾਂ ਲੈਣ ਦਾ ਰਿਕਾਰਡ ਵੀ ਬਣਾਇਆ ਹੈ। ਉਨ੍ਹਾਂ ਨੇ WTC 2023-25 ​​ਚੱਕਰ ਵਿੱਚ ਛੇਵੀਂ ਵਾਰ ਅਜਿਹਾ ਕੀਤਾ। ਇੰਨਾ ਹੀ ਨਹੀਂ, ਕਮਿੰਸ ਮੌਜੂਦਾ WTC ਚੱਕਰ ‘ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਵੀ ਬਣ ਗਿਆ ਹੈ। ਉਨ੍ਹਾਂ ਨੇ 2023-25 ​​ਚੱਕਰ ‘ਚ ਹੁਣ ਤੱਕ 79 ਵਿਕਟਾਂ ਲਈਆਂ ਹਨ। ਉਨ੍ਹਾਂ ਨੇ ਦੋਵਾਂ ਮਾਮਲਿਆਂ ‘ਚ ਭਾਰਤ ਦੇ ਜਸਪ੍ਰੀਤ ਬੁਮਰਾਹ ਨੂੰ ਪਿੱਛੇ ਛੱਡ ਦਿੱਤਾ ਹੈ।

Read More: AUS ਬਨਾਮ SA WTC Final: ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ‘ਚ ਦੂਜੇ ਦਿਨ ਡਿੱਗੀਆਂ 14 ਵਿਕਟਾਂ

Scroll to Top