ਚੰਡੀਗੜ੍ਹ, 10 ਮਈ 2025: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) 2025-2027 ਚੱਕਰ ਦਾ ਫਾਈਨਲ ਭਾਰਤ ‘ਚ ਕਰਵਾਉਣ ਦੀ ਇੱਛਾ ਜਤਾਇਆ ਹੈ | ਭਾਰਤੀ ਕ੍ਰਿਕਟ ਬੋਰਡ ਇਸ ‘ਤੇ ਵਿਚਾਰ ਵੀ ਕਰ ਰਿਹਾ ਹੈ। ਇਸ ਸਬੰਧ ‘ਚ ਇੱਕ ਪ੍ਰਸਤਾਵ ਨੂੰ ਬਾਅਦ ‘ਚ ਰਸਮੀ ਰੂਪ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੇ ਪਹਿਲੇ ਐਡੀਸ਼ਨ ਦਾ ਫਾਈਨਲ 2021 (WTC Final) ‘ਚ ਸਾਊਥੈਂਪਟਨ ‘ਚ ਖੇਡਿਆ ਗਿਆ ਸੀ ਅਤੇ ਦੂਜੇ ਐਡੀਸ਼ਨ ਦਾ ਫਾਈਨਲ 2023 ‘ਚ ਓਵਲ ‘ਚ ਖੇਡਿਆ ਗਿਆ ਸੀ। ਇਸ ਦੇ ਨਾਲ ਹੀ 2025 ਯਾਨੀ ਇਸ ਸਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਅਗਲੇ ਮਹੀਨੇ ਲਾਰਡਜ਼ ‘ਚ ਖੇਡਿਆ ਜਾਵੇਗਾ।
ਨਿਊਜ਼ ਏਜੰਸੀ ਪੀਟੀਆਈ ਦੇ ਮੁਤਾਬਕ ਇਸ ਸਬੰਧ ‘ਚ ਪਿਛਲੇ ਮਹੀਨੇ ਜ਼ਿੰਬਾਬਵੇ ‘ਚ ਆਈਸੀਸੀ ਮੁੱਖ ਕਾਰਜਕਾਰੀ ਕਮੇਟੀ ਦੀ ਬੈਠਕ ਦੌਰਾਨ ਵਿਚਾਰ-ਵਟਾਂਦਰਾ ਕੀਤਾ ਗਿਆ ਸੀ ਜਿੱਥੇ ਬੀਸੀਸੀਆਈ ਦੀ ਨੁਮਾਇੰਦਗੀ ਆਈਪੀਐਲ ਚੇਅਰਮੈਨ ਅਰੁਣ ਧੂਮਲ ਨੇ ਕੀਤੀ ਸੀ। ਦਸੰਬਰ 2024 ‘ਚ ਗ੍ਰੇਗ ਬਾਰਕਲੇ ਤੋਂ ਅਹੁਦਾ ਸੰਭਾਲਣ ਤੋਂ ਬਾਅਦ, ਬੀਸੀਸੀਆਈ ਦੇ ਸਾਬਕਾ ਸਕੱਤਰ ਜੈ ਸ਼ਾਹ ਮੌਜੂਦਾ ਆਈਸੀਸੀ ਪ੍ਰਧਾਨ ਹਨ।
ਭਾਰਤੀ ਟੀਮ (Indian team) ਇਸ ਐਡੀਸ਼ਨ ਯਾਨੀ 2025 ਦੇ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੀ। ਨਿਊਜ਼ੀਲੈਂਡ ਅਤੇ ਫਿਰ ਆਸਟ੍ਰੇਲੀਆ ਵਿਰੁੱਧ ਸੀਰੀਜ਼ ਹਾਰਨ ਤੋਂ ਬਾਅਦ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ (WTC Final) ਦੀ ਦੌੜ ਤੋਂ ਬਾਹਰ ਹੋ ਗਈ। ਭਾਰਤ ਦੇ ਨਿਯਮਤ ਟੈਸਟ ਕਪਤਾਨ ਰੋਹਿਤ ਸ਼ਰਮਾ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਅਜਿਹੀ ਸਥਿਤੀ ‘ਚ ਭਾਰਤੀ ਟੀਮ ਟੈਸਟ ਚੈਂਪੀਅਨਸ਼ਿਪ ਦੇ ਨਵੇਂ ਸੀਜ਼ਨ ‘ਚ ਇੱਕ ਨਵੇਂ ਕਪਤਾਨ ਨਾਲ ਪ੍ਰਵੇਸ਼ ਕਰੇਗੀ। ਸ਼ੁਭਮਨ ਗਿੱਲ ਇਸ ਸਮੇਂ ਕਪਤਾਨੀ ਦੀ ਦੌੜ ‘ਚ ਸਭ ਤੋਂ ਅੱਗੇ ਹੈ।
ਭਾਰਤੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੇ 2025-27 ਚੱਕਰ ਦੀ ਸ਼ੁਰੂਆਤ ਇੰਗਲੈਂਡ ਵਿਰੁੱਧ ਪੰਜ ਮੈਚਾਂ ਦੀ ਟੈਸਟ ਲੜੀ ਨਾਲ ਕਰੇਗੀ। ਪਹਿਲਾ ਟੈਸਟ ਮੈਚ 20 ਜੂਨ ਤੋਂ ਲੀਡਜ਼ ‘ਚ ਖੇਡਿਆ ਜਾਵੇਗਾ।
Read More: IPL 2025: ਬੀਸੀਸੀਆਈ ਦਾ ਵੱਡਾ ਫੈਸਲਾ, ਆਈਪੀਐਲ 2025 ਅਣਮਿੱਥੇ ਸਮੇਂ ਲਈ ਮੁਲਤਵੀ