July 4, 2024 8:57 am
WTC Final 2023

WTC Final 2023: ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੇ ਚੌਥੇ ਦਿਨ ਦਾ ਖੇਡ ਸ਼ੁਰੂ, ਭਾਰਤੀ ਗੇਂਦਬਾਜ਼ਾਂ ‘ਤੇ ਨਜ਼ਰਾਂ

ਚੰਡੀਗੜ੍ਹ,10 ਜੂਨ 2023: (WTC Final 2023) ਦਿ ਓਵਲ ਵਿੱਚ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਫਾਈਨਲ ਦੇ ਚੌਥੇ ਦਿਨ ਦਾ ਖੇਡ ਸ਼ੁਰੂ ਹੋ ਗਈ ਹੈ। ਕੈਮਰਨ ਗ੍ਰੀਨ ਅਤੇ ਮਾਰਨਸ ਲਾਬੂਸ਼ੇਨ ਦੀ ਜੋੜੀ ਕ੍ਰੀਜ਼ ‘ਤੇ ਹੈ। ਵਿਸ਼ਵ ਟੈਸਟ ਚੈਂਪੀਅਨਸ਼ਿਪ (2021-23) ਦੇ ਦੂਜੇ ਚੱਕਰ ਦਾ ਫਾਈਨਲ ਮੈਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇੰਗਲੈਂਡ ਦੇ ਓਵਲ ‘ਚ ਖੇਡਿਆ ਜਾ ਰਿਹਾ ਹੈ | ਇਸਤੋਂ ਪਹਿਲਾਂ ਓਵਲ ਵਿੱਚ ਬਾਰਿਸ਼ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ, ਫਿਲਹਾਲ ਮੌਸਮ ਸਾਫ਼ ਹੈ ਅਤੇ ਖੇਡ ਸ਼ੁਰੂ ਹੋ ਗਈ ਹੈ |

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 469 ਦੌੜਾਂ ਬਣਾਈਆਂ। ਜਵਾਬ ਵਿੱਚ ਭਾਰਤ ਨੇ ਪਹਿਲੀ ਪਾਰੀ ਵਿੱਚ 296 ਦੌੜਾਂ ਬਣਾਈਆਂ। ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਆਸਟਰੇਲੀਆ ਨੇ ਦੂਜੀ ਪਾਰੀ ਵਿੱਚ ਚਾਰ ਵਿਕਟਾਂ ਗੁਆ ਕੇ 123 ਦੌੜਾਂ ਬਣਾ ਲਈਆਂ ਹਨ। ਆਸਟ੍ਰੇਲੀਆ ਕੋਲ ਕੁੱਲ 296 ਦੌੜਾਂ ਦੀ ਬੜ੍ਹਤ ਹੈ।