ਚੰਡੀਗੜ੍ਹ,10 ਜੂਨ 2023: ਵਿਸ਼ਵ ਟੈਸਟ ਚੈਂਪੀਅਨਸ਼ਿਪ 2023 (WTC 2023) ਦਾ ਫਾਈਨਲ ਇੰਗਲੈਂਡ ਦਿ ਓਵਲ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ। ਮੈਚ ਦੇ ਤੀਜੇ ਦਿਨ ਵੀ ਆਸਟਰੇਲੀਆ ਅੱਗੇ ਰਿਹਾ ਹੈ, ਆਸਟਰੇਲੀਆ ਨੇ ਦਿਨ ਦੀ ਖੇਡ ਖਤਮ ਹੋਣ ਤੱਕ 296 ਦੌੜਾਂ ਦੀ ਬੜ੍ਹਤ ਬਣਾ ਲਈ ਹੈ। ਮਾਰਨਸ ਲਾਬੂਸ਼ੇਨ ਅਤੇ ਕੈਮਰਨ ਗ੍ਰੀਨ ਨਾਬਾਦ ਰਹੇ, ਆਸਟਰੇਲੀਆ ਟੀਮ ਦੀਆਂ ਅਜੇ 6 ਵਿਕਟਾਂ ਬਾਕੀ ਹਨ।
ਸ਼ੁੱਕਰਵਾਰ ਨੂੰ ਆਸਟ੍ਰੇਲੀਆਈ ਟੀਮ ਨੇ ਦੂਜੀ ਪਾਰੀ ‘ਚ ਚਾਰ ਵਿਕਟਾਂ ‘ਤੇ 123 ਦੌੜਾਂ ਬਣਾਈਆਂ। ਲਾਬੂਸ਼ੇਨ 41 ਅਤੇ ਗ੍ਰੀਨ 7 ਦੌੜਾਂ ਚੌਥੇ ਦਿਨ ਆਸਟਰੇਲੀਆ ਦੀ ਪਾਰੀ ਨੂੰ ਅੱਗੇ ਵਧਾਉਣਗੇ। ਅੱਜ ਮੁਕਾਬਲੇ ਦੇ ਚੌਥੇ ਦਿਨ ਦਾ ਖੇਡ ਦੁਪਹਿਰ 3 ਵਜੇ ਸ਼ੁਰੂ ਹੋਵੇਗਾ।
ਲੰਡਨ ਦੇ ਕੇਨਿੰਗਟਨ ਓਵਲ ਮੈਦਾਨ ‘ਤੇ ਮੈਚ ਦੇ ਚੌਥੇ ਅਤੇ ਪੰਜਵੇਂ ਦਿਨ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਦੋਵੇਂ ਦਿਨ ਦੁਪਹਿਰ ਵੇਲੇ ਬਾਰਿਸ਼ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇੰਗਲੈਂਡ ਦੇ ਮੌਸਮ ਵਿਭਾਗ ਨੇ ਕਿਹਾ, ”ਸਵੇਰੇ ਬੱਦਲ ਹੌਲੀ-ਹੌਲੀ ਸਾਫ ਹੋ ਰਹੇ ਹਨ, ਫਿਰ ਕਾਫੀ ਧੁੱਪ ਹੈ। ਤੇਜ਼ੀ ਨਾਲ ਗਰਮੀ ਅਤੇ ਨਮੀ ਵਧ ਰਹੀ ਹੈ, ਜਿਸ ਕਾਰਨ ਦੁਪਹਿਰ ਤੱਕ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਮੈਚ ਲਈ ਰਿਜ਼ਰਵ ਡੇਅ ਵੀ ਰੱਖਿਆ ਗਿਆ ਹੈ। ਅਜਿਹੇ ‘ਚ ਜੇਕਰ ਬਾਰਿਸ਼ ਪੈਂਦੀ ਹੈ ਤਾਂ ਵੀ ਮੈਚ ਦਾ ਨਤੀਜਾ ਨਿਕਲਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ।