ਚੰਡੀਗੜ੍ਹ, 10 ਜੂਨ 2023: ਵਿਸ਼ਵ ਟੈਸਟ ਚੈਂਪੀਅਨਸ਼ਿਪ (2021-23) ਦੇ ਫਾਈਨਲ ਮੈਚ ਭਾਰਤ (India) ਅਤੇ ਆਸਟ੍ਰੇਲੀਆ ਵਿਚਾਲੇ ਇੰਗਲੈਂਡ ਦੇ ਓਵਲ ‘ਚ ਖੇਡਿਆ ਜਾ ਰਿਹਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 469 ਦੌੜਾਂ ਬਣਾਈਆਂ। ਜਵਾਬ ਵਿੱਚ ਭਾਰਤ ਨੇ ਪਹਿਲੀ ਪਾਰੀ ਵਿੱਚ 296 ਦੌੜਾਂ ਬਣਾਈਆਂ ਸਨ। ਆਸਟਰੇਲੀਆ ਨੇ ਅੱਠ ਵਿਕਟਾਂ ’ਤੇ 270 ਦੌੜਾਂ ਬਣਾ ਕੇ ਦੂਜੀ ਪਾਰੀ ਐਲਾਨ ਦਿੱਤੀ ਹੈ । ਹੁਣ ਭਾਰਤ ਸਾਹਮਣੇ ਜਿੱਤ ਲਈ 444 ਦੌੜਾਂ ਦਾ ਟੀਚਾ ਹੈ।
ਭਾਰਤ (India) ਦੀ ਦੂਜੀ ਪਾਰੀ ਸ਼ੁਰੂ ਹੋ ਚੁੱਕੀ ਹੈ। ਸ਼ੁਭਮਨ ਗਿੱਲ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਕ੍ਰੀਜ਼ ‘ਤੇ ਉਤਰੇ ਹਨ। ਰੋਹਿਤ ਨੇ ਪਹਿਲੇ ਓਵਰ ਦੀ ਦੂਜੀ ਗੇਂਦ ‘ਤੇ ਪੈਟ ਕਮਿੰਸ ਨੂੰ ਚੌਕਾ ਜੜ ਦਿੱਤਾ। ਭਾਰਤੀ ਟੀਮ ਨੇ ਬਿਨਾਂ ਕਿਸੇ ਨੁਕਸਾਨ ਦੇ ਦੋ ਓਵਰਾਂ ਵਿੱਚ ਛੇ ਦੌੜਾਂ ਬਣਾ ਲਈਆਂ ਹਨ। ਰੋਹਿਤ ਪੰਜ ਅਤੇ ਗਿੱਲ ਇੱਕ ਦੌੜ ਬਣਾ ਕੇ ਨਾਬਾਦ ਹਨ।