ਲਾਰਡਜ਼, 06 ਜੂਨ 2025: AUS ਬਨਾਮ SA: ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਗ੍ਰੀਮ ਸਮਿਥ ਨੇ ਆਸਟ੍ਰੇਲੀਆ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ (WTC 2025 Final) ਲਈ ਦੱਖਣੀ ਅਫਰੀਕਾ ਦੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਗ੍ਰੀਮ ਸਮਿਥ ਨੇ ਉਮੀਦ ਜਤਾਈ ਕਿ ਤੇਂਬਾ ਬਾਵੁਮਾ ਦੀ ਅਗਵਾਈ ਵਾਲੀ ਟੀਮ ਲਾਰਡਜ਼ ‘ਚ 2012 ਦੀ ਸਫਲਤਾ ਨੂੰ ਦੁਹਰਾਏਗੀ। ਦਰਅਸਲ, ਦੱਖਣੀ ਅਫਰੀਕਾ ਨੇ 2012 ‘ਚ ਲਾਰਡਜ਼ ‘ਚ ਇੰਗਲੈਂਡ ਨੂੰ ਹਰਾਇਆ ਸੀ ਅਤੇ ਨੰਬਰ ਇੱਕ ਟੈਸਟ ਟੀਮ ਬਣੀ ਸੀ।
ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਟਾਈਟਲ ਮੈਚ 11 ਜੂਨ ਤੋਂ ਲਾਰਡਜ਼ ‘ਚ ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਿਚਕਾਰ ਖੇਡਿਆ ਜਾਵੇਗਾ। ਦੱਖਣੀ ਅਫਰੀਕਾ ਦੋ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਆਪਣੀ ਪਹਿਲੀ ICC ਟਰਾਫੀ ਜਿੱਤਣ ‘ਤੇ ਨਜ਼ਰ ਰੱਖੇਗਾ, ਜਦੋਂ ਕਿ ਪੈਟ ਕਮਿੰਸ ਦੀ ਅਗਵਾਈ ਵਾਲੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਖਿਤਾਬ ਨੂੰ ਬਰਕਰਾਰ ਰੱਖਣਾ ਚਾਹੇਗੀ। ਆਸਟ੍ਰੇਲੀਆ ਨੇ 2023 ‘ਚ ਭਾਰਤ ਨੂੰ ਹਰਾ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਸੀ। ਦੱਖਣੀ ਅਫ਼ਰੀਕਾ ਅਤੇ ਆਸਟ੍ਰੇਲੀਆ ਵਿਚਾਲੇ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ (WTC 2025 Final) ਨਾਲ 11 ਜੂਨ ਨੂੰ ਖੇਡਿਆ ਜਾਣਾ ਹੈ |
ਜਿਕਰਯੋਗ ਹੈ ਕਿ ਲਾਰਡਜ਼ ਦਾ ਮੈਦਾਨ ਸਮਿਥ ਲਈ ਬਹੁਤ ਯਾਦਗਾਰ ਹੈ ਕਿਉਂਕਿ ਇਹ ਉਸਦੀ ਕਪਤਾਨੀ ‘ਚ ਸੀ ਕਿ ਟੀਮ ਨੰਬਰ ਇੱਕ ਟੈਸਟ ਟੀਮ ਬਣੀ। ਸਮਿਥ ਨੇ 259 ਦੌੜਾਂ ਬਣਾਈਆਂ ਜੋ ਕਿ ਇੱਕ ਵਿਦੇਸ਼ੀ ਬੱਲੇਬਾਜ਼ ਦੁਆਰਾ ਬਣਾਇਆ ਗਿਆ ਸਭ ਤੋਂ ਵੱਧ ਸਕੋਰ ਵੀ ਹੈ। ਸਮਿਥ ਨੇ ਕਿਹਾ, ਅਸੀਂ ਬਾਵੁਮਾ ਅਤੇ ਟੀਮ ਦੇ ਨਾਲ ਹਾਂ। ਮੇਰੀ ਟੀਮ ਨੇ 2012 ‘ਚ ਲਾਰਡਜ਼ ‘ਚ ਸਫਲਤਾ ਪ੍ਰਾਪਤ ਕੀਤੀ ਸੀ ਅਤੇ ਹੁਣ ਮੈਨੂੰ ਬਾਵੁਮਾ ਅਤੇ ਉਨ੍ਹਾਂ ਦੀ ਟੀਮ ਦੇ ਖਿਡਾਰੀਆਂ ਨੂੰ ਇੱਥੇ ਸਫਲਤਾ ਪ੍ਰਾਪਤ ਕਰਦੇ ਦੇਖ ਕੇ ਬਹੁਤ ਖੁਸ਼ੀ ਹੋਵੇਗੀ। ਸਾਰੇ ਦੱਖਣੀ ਅਫ਼ਰੀਕੀ ਲੋਕਾਂ ਨੂੰ ਇੱਕਜੁੱਟ ਹੋ ਕੇ ਇਸ ਮਹੱਤਵਪੂਰਨ ਮਿਸ਼ਨ ‘ਤੇ ਟੀਮ ਦਾ ਸਮਰਥਨ ਕਰਨਾ ਚਾਹੀਦਾ ਹੈ।
Read More: WTC Final 2025: ਆਸਟ੍ਰੇਲੀਆ ਖਿਲਾਫ਼ WTC ਫਾਈਨਲ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਖੇਡਿਆ ਮਾਸਟਰਸਟ੍ਰੋਕ