World Test Championship

WTC 2024-25: ਕੰਗਾਰੂਆਂ ‘ਤੇ ਜਿੱਤ ਨਾਲ ਭਾਰਤੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਅੰਕ ਸੂਚੀ ‘ਚ ਸਿਖਰ ’ਤੇ ਪੁੱਜੀ

ਚੰਡੀਗੜ੍ਹ, 25 ਨਵੰਬਰ 2024: World Test Championship: ਭਾਰਤੀ ਟੀਮ ਨੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ ‘ਚ ਆਸਟਰੇਲੀਆ ਨੂੰ 295 ਦੌੜਾਂ ਨਾਲ ਹਰਾ ਦਿੱਤਾ ਹੈ। ਭਾਰਤ ਨੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ‘ਚ 1-0 ਨਾਲ ਬੜ੍ਹਤ ਬਣਾ ਲਈ ਹੈ| ਭਾਰਤ ਨੇ ਪਰਥ ਟੈਸਟ ‘ਚ ਆਸਟਰੇਲੀਆ ‘ਤੇ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ (World Test Championship) ਦੀ ਉਮੀਦ ਵੀ ਬਰਕਰਾਰ ਰੱਖੀ ਹੈ। ਫਾਈਨਲ ‘ਚ ਪਹੁੰਚਣ ਲਈ ਭਾਰਤ ਨੂੰ ਹੁਣ ਤਿੰਨ ਹੋਰ ਮੈਚ ਜਿੱਤਣੇ ਜ਼ਰੂਰੀ ਹਨ ।

ਇਸਦੇ ਨਾਲ ਹੀ ਭਾਰਤ ਪਹਿਲੇ ਟੈਸਟ ‘ਚ ਆਸਟਰੇਲੀਆ ਨੂੰ ਹਰਾ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਅੰਕ ਸੂਚੀ ‘ਚ ਸਿਖਰ ’ਤੇ ਪਹੁੰਚ ਗਿਆ ਹੈ। ਭਾਰਤ ਦੇ ਅੰਕਾਂ ਦੀ ਪ੍ਰਤੀਸ਼ਤਤਾ ਵੀ 58.33 ਤੋਂ ਵਧ ਕੇ 61.11 ਹੋ ਗਈ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆ 13 ਮੈਚਾਂ ‘ਚ ਚੌਥੀ ਹਾਰ ਨਾਲ ਦੂਜੇ ਸਥਾਨ ‘ਤੇ ਖਿਸਕ ਗਿਆ ਹੈ। ਆਸਟ੍ਰੇਲੀਆ ਦੇ ਅੰਕਾਂ ਦੀ ਪ੍ਰਤੀਸ਼ਤਤਾ 57.69 ਰਹੀ।

ਜਿਕਰਯੋਗ ਹੈ ਕਿ ਇਸ ਮੈਚ ਤੋਂ ਪਹਿਲਾਂ ਭਾਰਤ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੇ ਫਾਈਨਲ ‘ਚ ਪਹੁੰਚਣ ਲਈ ਸੀਰੀਜ਼ ਕਿਸੇ ਹਾਲ ‘ਚ 4-0 ਨਾਲ ਜਿੱਤਣੀ ਹੈ |

Scroll to Top