ਚੰਡੀਗੜ੍ਹ, 07 ਅਗਸਤ 2024: ਕੁਸ਼ਤੀ ਭਲਵਾਨ ਵਿਨੇਸ਼ ਫੋਗਾਟ (Vinesh Phogat) ਨੂੰ ਅੱਜ ਪੈਰਿਸ ਓਲੰਪਿਕ 2024 ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਭਾਰਤ ਨੂੰ ਵੱਡਾ ਝਟਕਾ ਮਿਲਿਆ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦਿੱਤੇ ਜਾਣ ‘ਤੇ ਦੁੱਖ ਜਤਾਇਆ ਹੈ | ਪੀਐਮ ਮੋਦੀ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਵਿਨੇਸ਼ ਫੋਗਾਟ ਚੈਂਪੀਅਨਾ ਦੀ ਚੈਂਪੀਅਨ ਹੈ । ਉਨ੍ਹਾਂ ਕਿਹਾ ਕਿ ਵਿਨੇਸ਼ ਤੁਸੀ ਭਾਰਤ ਦਾ ਮਾਣ , ਇਹ ਝਟਕਾ ਕਾਫ਼ੀ ਦੁੱਖ ਦੇਣ ਵਾਲਾ ਹੈ। ਕਾਸ਼, ਸ਼ਬਦ ਉਸ ਨਿਰਾਸ਼ਾ ਦੀ ਭਾਵਨਾ ਨੂੰ ਪ੍ਰਗਟ ਕਰ ਸਕਣ ਜੋ ਮੈਂ ਅਨੁਭਵ ਕਰ ਰਿਹਾ ਹਾਂ| ਮੈਂ ਜਾਣਦਾ ਹਾਂ ਕਿ ਤੁਸੀਂ ਚੁਣੌਤੀਆਂ ਦਾ ਦਲੇਰੀ ਨਾਲ ਸਾਹਮਣਾ ਕਰੋਗੇ, ਅਜਿਹਾ ਤੁਹਾਡਾ ਸੁਭਾਅ ਰਿਹਾ ਹੈ। ਮਜ਼ਬੂਤੀ ਨਾਲ ਵਾਪਸ ਆਓ,ਅਸੀਂ ਸਾਰੇ ਤੁਹਾਡੇ ਨਾਲ ਹਾਂ।
ਜਨਵਰੀ 19, 2025 4:36 ਪੂਃ ਦੁਃ