July 7, 2024 6:33 pm
Anil Vij

ਭਲਵਾਨਾਂ ਨੂੰ ਮੈਡਲ ਵਾਪਸ ਕਰਨ ਦੀ ਗੱਲ ਸੋਚਣੀ ਵੀ ਨਹੀਂ ਚਾਹੀਦੀ: ਅਨਿਲ ਵਿਜ

ਚੰਡੀਗੜ੍ਹ, 27 ਦਸੰਬਰ 2023: ਹਰਿਆਣਾ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਨਿਲ ਵਿਜ (Anil Vij) ਨੇ ਸੂਬੇ ਵਿਚ ਸਰਕਾਰੀ ਡਾਕਟਰਾਂ ਦੀ ਹੜਤਾਲ ‘ਤੇ ਕਿਹਾ ਕਿ ਇਹ ਹੜਤਾਲ ਨਾਜਾਇਜ਼ ਅਤੇ ਡਾਕਟਰਾਂ ਦੀ ਮੁੱਖ ਮੰਗ ਕਿ ਸਪੈਸ਼ਲਿਸਟ ਕੈਡਰ ਵੱਖ ਹੋਣਾ ਚਾਹੀਦਾ ਹੈ, ਉਸ ਦੀ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਡਾਕਟਰਾਂ ਨੂੰ ਇਹ ਦੱਸ ਵੀ ਦਿੱਤਾ ਗਿਆ ਹੈ। ਬਾਕੀ ਮਸਲਿਆਂ ‘ਤੇ ਮਿਲ ਬੈਠ ਕੇ ਵਿਚਾਰ ਕੀਤਾ ਜਾ ਸਕਦਾ ਹੈ, ਮਗਰ ਹੜਤਾਲ ਨਾਜਾਇਜ਼ ਹੈ। ਉਨ੍ਹਾਂ ਨੇ ਕਿਹਾ ਕਿ ਡਾਕਟਰ ਕਾਫ਼ੀ ਸਮਝਦਾਰ ਸਖ਼ਸ਼ੀਅਤ ਹੁੰਦੀ ਹੈ ਅਤੇ ਹਰਿਆਣਾ ਵਿਚ ਜਿਆਦਾਤਰ ਡਾਕਟਰ ਕੰਮ ਕਰ ਰਹੇ ਹਨ।

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਨਿਲ ਵਿਜ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੋਰੋਨਾ ਦੇ ਵੱਧਦੇ ਮਾਮਲਿਆਂ ‘ਤੇ ਕਿਹਾ ਕਿ ਹਰਿਆਣਾ ਵਿਚ ਸਾਡੀ ਤਿਆਰੀ ਪੂਰੀ ਹੈ। ਅਸੀਂ ਮਾਕਡ੍ਰਿਲ ਕਰ ਲਈ ਹੈ, ਆਕਸੀਜਨ ਪਲਾਂਟ ਤੇ ਹੋਰ ਵਿਵਸਥਾਵਾਂ ਸਾਡੀ ਦਰੁਸਤ ਹਨ।

ਭਲਵਾਨਾਂ ਨੂੰ ਮੈਡਲ ਵਾਪਸ ਕਰਨ ਦੀ ਗੱਲ ਸੋਚਣੀ ਵੀ ਨਹੀਂ ਚਾਹੀਦੀ ਹੈ: ਵਿਜ

ਭਲਵਾਨ ਵਿਨੇਸ਼ ਫੌਗਾਟ ਵੱਲੋਂ ਅਰਜੁਨ ਪੁਰਸਕਾਰ ਵਾਪਸ ਮੋੜਨ ਦੇ ਬਿਆਨ ‘ਤੇ ਗ੍ਰਹਿ ਮੰਤਰੀ ਅਨਿਲ ਵਿਜ (Anil Vij) ਨੇ ਕਿਹਾ ਕਿ ਮੁੜਨਾ ਜਾਂ ਮੋੜਨਾ ਦੇ ਖੇਡ ਨੂੰ ਹੁਣ ਬੰਦ ਕਰ ਦੇਣਾ ਚਾਹੀਦਾ ਹੈ। ਇਹ ਇਨਾਮ ਭਾਰਤ ਦਾ ਸਨਮਾਨ ਹੈ ਜੋ ਕਿ ਕੌਮਾਤਰੀ ਸੰਸਥਾ ਵੱਲੋਂ ਦਿੱਤਾ ਗਿਆ ਹੈ ਅਤੇ ਇਹ ਇੰਨ੍ਹਾਂ ਨੂੰ ਵਾਪਸ ਕਰਨ ਦੀ ਗੱਲ ਸੋਚਣੀ ਵੀ ਨਹੀਂ ਚਾਹੀਦੀ ਹੈ ਅਤੇ ਖੇਡਨਾ ਬੰਦ ਕਰਨ ਦੇ ਬਾਰੇ ਵਿਚ ਸੋਚਣਾ ਨਹੀਂ ਚਾਹੀਦਾ ਹੈ।

ਰਾਹੁਲ ਗਾਂਧੀ ਦੀ ਪਹਿਲੀ ਯਾਤਰਾ ਤੋਂ ਕੁੱਝ ਨਹੀਂ ਨਿਕਲਣਾ

ਗ੍ਰਹਿ ਮੰਤਰੀ ਅਨਿਲ ਵਿਜ (Anil Vij) ਨੇ ਰਾਹੁਲ ਗਾਂਧੀ ਦੀ ਨਿਆਂ ਯਾਤਰਾ ‘ਤੇ ਕਟਾਕਸ਼ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ (ਰਾਹੁਲ ਗਾਂਧੀ) ਉਸ ਯਾਤਰਾ ਕਰਨ ਦੀ ਹੀ ਹੈ, ਨਾ ਤਾਂ ਉਨ੍ਹਾਂ ਦੀ ਪਹਿਲੀ ਯਾਤਰਾ ਤੋਂ ਕੋਈ ਪੱਤਾ ਹਿਲਿਆ ਅਤੇ ਨਾ ਹੀ ਇਸ ਯਾਤਰਾ ਤੋਂ ਕੁੱਝ ਨਿਕਲਣਾ ਹੈ।ਗ੍ਰਹਿ ਮੰਤਰੀ ਅਨਿਲ ਵਿਜ ਨੇ ਫਾਰੂਖ ਅਬਦੁੱਲਾ ਦੇ ਪਾਕੀਸਤਾਨ ਨਾਲ ਗੱਲ ਕਰਨ ਦੇ ਬਿਆਨ ‘ਤੇ ਕਟਾਕਸ਼ ਕਰਦੇ ਹੋਏ ਕਿਹਾ ਕਿ ਫਾਰੂਖ ਅਬਦੁੱਲਾ ਐਂਡ ਕੰਪਨੀ ਉਕਸਾਉਣ ਵਾਲੇ ਬਿਆਨ ਦੇ ਕੇ ਖਬਰਾਂ ਵਿਚ ਬਣੇ ਰਹਿਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਅਨੂਛੇਦ 370 ਖਤਮ ਕੀਤਾ।