July 5, 2024 1:01 pm
Olympians Bajrang Poonia

ਓਲੰਪੀਅਨ ਬਜਰੰਗ ਪੂਨੀਆ ਸਮੇਤ ਪਹਿਲਵਾਨਾਂ ਵਲੋਂ ਭਾਰਤੀ ਕੁਸ਼ਤੀ ਮਹਾਸੰਘ ਵਿਰੁੱਧ ਰੋਸ਼ ਪ੍ਰਦਰਸ਼ਨ

ਚੰਡੀਗੜ੍ਹ 20 ਜਨਵਰੀ 2023: ਓਲੰਪੀਅਨ ਬਜਰੰਗ ਪੂਨੀਆ, ਵਿਨੇਸ਼ ਫੋਗਾਟ ਅਤੇ ਸਰਿਤਾ ਮੋਰ ਸਮੇਤ ਕਈ ਪਹਿਲਵਾਨਾਂ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਦੇ ਖ਼ਿਲਾਫ਼ ਸਟੈਂਡ ਲਿਆ ਹੈ। ਦਿੱਗਜ ਪਹਿਲਵਾਨ ਦਿੱਲੀ ਦੇ ਜੰਤਰ-ਮੰਤਰ ‘ਤੇ ਇਕੱਠੇ ਹੋ ਰਹੇ ਹਨ। ਇੱਥੇ ਪ੍ਰਧਾਨ ਕੁਸ਼ਤੀ ਮਹਾਸੰਘ ਦਾ ਵਿਰੋਧ ਕੀਤਾ ਜਾ ਰਿਹਾ ਹੈ । ਪਹਿਲਵਾਨਾਂ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਪੀਐਮ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਪੀਐਮਓ ਇੰਡੀਆ ਨੂੰ ਟੈਗ ਕੀਤਾ ਹੈ।

ਓਲੰਪੀਅਨ ਪਹਿਲਵਾਨ ਬਜਰੰਗ ਪੂਨੀਆ ਨੇ ਟਵੀਟ ਕੀਤਾ ਹੈ ਕਿ ਖਿਡਾਰੀ ਦੇਸ਼ ਲਈ ਤਮਗਾ ਦਿਵਾਉਣ ਲਈ ਸਖ਼ਤ ਮਿਹਨਤ ਕਰਦਾ ਹੈ, ਪਰ ਫੈਡਰੇਸ਼ਨ ਨੇ ਸਾਨੂੰ ਨਿਰਾਸ਼ਾ ਤੋਂ ਇਲਾਵਾ ਕੁਝ ਨਹੀਂ ਦਿੱਤਾ । ਮਨਮਾਨੇ ਨਿਯਮ ਅਤੇ ਕਾਨੂੰਨ ਥੋਪ ਕੇ ਖਿਡਾਰੀਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਓਲੰਪੀਅਨ ਵਿਨੇਸ਼ ਫੋਗਾਟ ਨੇ ਟਵੀਟ ਕੀਤਾ ਹੈ ਕਿ ਖਿਡਾਰੀ ਆਤਮ-ਸਨਮਾਨ ਚਾਹੁੰਦਾ ਹੈ ਅਤੇ ਪੂਰੀ ਲਗਨ ਨਾਲ ਓਲੰਪਿਕ ਅਤੇ ਵੱਡੀਆਂ ਖੇਡਾਂ ਦੀ ਤਿਆਰੀ ਕਰਦਾ ਹੈ। ਪਰ ਜੇਕਰ ਫੈਡਰੇਸ਼ਨ ਉਸ ਦਾ ਸਾਥ ਨਹੀਂ ਦਿੰਦੀ ਤਾਂ ਮਨੋਬਲ ਟੁੱਟ ਜਾਂਦਾ ਹੈ। ਪਰ ਹੁਣ ਅਸੀਂ ਝੁਕਾਂਗੇ ਨਹੀਂ ਅਤੇ ਆਪਣੇ ਹੱਕਾਂ ਲਈ ਲੜਾਂਗੇ।