ਨਵੀਂ ਦਿੱਲੀ, 16 ਮਈ 2023 (ਦਵਿੰਦਰ ਸਿੰਘ): ਦਿੱਲੀ ਵਿਖੇ ਧਰਨੇ ‘ਤੇ ਬੈਠੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ (Wrestler Vinesh Phogat) ਨੇ ਅੱਜ ਜੰਤਰ-ਮੰਤਰ ‘ਤੇ ਧਰਨੇ ਦੀ ਹਮਾਇਤ ਲਈ ਆਏ ਲੋਕਾਂ, ਕਿਸਾਨ ਜਥੇਬੰਦੀਆਂ, ਖਾਪ ਪੰਚਾਇਤਾਂ, ਮਜ਼ਦੂਰ ਜਥੇਬੰਦੀਆਂ, ਔਰਤਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਹੈ । ਵਿਨੇਸ਼ ਫੋਗਾਟ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਸਾਡੀ ਤਾਕਤ ਹੋ ਅਤੇ ਉਨ੍ਹਾਂ ਬਜ਼ੁਰਗ ਕਿਸਾਨ ਜਥੇਬੰਦੀਆਂ ਅਤੇ ਮਹਿਲਾ ਸੰਗਠਨਾਂ ਦਾ ਵੀ ਧੰਨਵਾਦ ਕੀਤਾ ਜੋ ਸਾਡਾ ਸਾਥ ਦੇ ਰਹੇ ਹਨ। ਇਸ ਦੇ ਨਾਲ ਹੀ ਫੋਗਾਟ ਨੇ ਕਿਹਾ ਕਿ ਤੁਹਾਡੇ ਲੋਕਾਂ ਦਾ ਆਸ਼ੀਰਵਾਦ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ, ਜਿਸ ਨਾਲ ਸਾਡੇ ਅੰਦੋਲਨ ਨੂੰ ਹੋਰ ਬਲ ਮਿਲਦਾ ਹੈ।
ਫੋਗਟ (Wrestler Vinesh Phogat) ਨੇ ਕਿਹਾ ਕਿ ਇੱਥੇ ਲੋਕ ਸਮਰਥਨ ਦੀ ਗੱਲ ਕਰਦੇ ਹਨ, ਸਰਕਾਰ ਨੂੰ ਹੁਣ ਵੋਟਾਂ ਨਾਲ ਨੁਕਸਾਨ ਹੋਵੇਗਾ। ਪਰ ਵੋਟਾਂ ਦੀ ਸੱਟ ਤੋਂ ਵੱਧ ਸਰਕਾਰ ਨੂੰ ਇਨ੍ਹਾਂ ਬਜ਼ੁਰਗਾਂ ਦੇ ਅਸ਼ੀਰਵਾਦ ਨੇ ਹੀ ਸੱਟ ਮਾਰੀ ਹੈ, ਕਿਉਂਕਿ ਅਸੀਸਾਂ ਦੀ ਬਰਸਾਤ ਹੁੰਦੀ ਰਹਿੰਦੀ ਹੈ, ਸਾਡੀ ਲੜਾਈ ਪੂਰੇ ਜੋਸ਼ੋ-ਖਰੋਸ਼ ਨਾਲ ਚੱਲ ਰਹੀ ਹੈ, ਜਿਸ ਕਾਰਨ ਅਸੀਂ ਜਲਦੀ ਹੀ ਜਿੱਤ ਪ੍ਰਾਪਤ ਕਰਾਂਗੇ।