Vinesh Phogat

ਭਲਵਾਨ ਵਿਨੇਸ਼ ਫੋਗਾਟ ਨੂੰ ਹਰ ਸੰਭਵ ਮੱਦਦ ਦਿੱਤੀ ਗਈ ਹੈ: ਕੇਂਦਰੀ ਖੇਡ ਮੰਤਰੀ

ਚੰਡੀਗੜ੍ਹ, 07 ਅਗਸਤ 2024: ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਭਾਰਤੀ ਬੀਬੀ ਭਲਵਾਨ ਵਿਨੇਸ਼ ਫੋਗਾਟ (Vinesh Phogat) ਦੇ ਪੈਰਿਸ ਓਲੰਪਿਕ 2024 ‘ਚ ਅਯੋਗ ਕਰਾਰ ਦੇਣ ਦੇ ਮੁੱਦੇ ‘ਤੇ ਜਾਣਕਾਰੀ ਦਿੱਤੀ | ਕੇਂਦਰੀ ਖੇਡ ਮੰਤਰੀ ਨੇ ਕਿਹਾ ਕਿ ਵਿਨੇਸ਼ ਨੂੰ ਹਰ ਸੰਭਵ ਮੱਦਦ ਦਿੱਤੀ ਗਈ ਹੈ। ਉਨ੍ਹਾਂ ਨੂੰ ਸਿਖਲਾਈ ਲਈ ਵਿੱਤੀ ਸਹਾਇਤਾ ਵੀ ਦਿੱਤੀ ਗਈ ਅਤੇ ਉਨ੍ਹਾਂ ਦੇ ਸਟਾਫ਼ ਨੂੰ ਵੀ ਹਰ ਤਰ੍ਹਾਂ ਦੀ ਮੱਦਦ ਦਿੱਤੀ ਗਈ। ਵਿਨੇਸ਼ ਦਾ ਵੱਖਰਾ ਫਿਜ਼ੀਓਥੈਰੇਪਿਸਟ ਵੀ ਸੀ।

ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਪੀਟੀ ਊਸ਼ਾ ਫਿਲਹਾਲ ਪੈਰਿਸ ‘ਚ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨਾਲ ਗੱਲ ਕੀਤੀ ਹੈ। ਕੁਸ਼ਤੀ ਸੰਘ ਮਾਮਲੇ ਦਾ ਨੋਟਿਸ ਲੈ ਰਿਹਾ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਵਿਰੋਧ ਪ੍ਰਗਟਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਵਿਨੇਸ਼ ਫੋਗਾਟ (Vinesh Phogat) ਨੇ ਇੱਕ ਦਿਨ ‘ਚ ਤਿੰਨ ਮੈਚ ਜਿੱਤ ਕੇ ਫਾਈਨਲ ‘ਚ ਥਾਂ ਬਣਾਈ ਸੀ, ਪਰ ਬਦਕਿਸਮਤੀ ਨਾਲ ਫਾਈਨਲ ਤੋਂ ਪਹਿਲਾਂ ਵਿਨੇਸ਼ ਫੋਗਾਟ ਦਾ ਭਾਰ ਵੱਧ ਪਾਇਆ ਗਿਆ। ਉਸ ਨੂੰ ਖੇਡ ਦੇ ਸਖ਼ਤ ਨਿਯਮਾਂ ਕਾਰਨ ਅਯੋਗ ਕਰਾਰ ਦਿੱਤਾ ਗਿਆ।

Scroll to Top