12 ਸਤੰਬਰ 2025: ਟੋਕੀਓ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਅਤੇ ਭਾਰਤੀ ਫ੍ਰੀਸਟਾਈਲ ਪਹਿਲਵਾਨ ਬਜਰੰਗ ਪੂਨੀਆ (Wrestler Bajrang Punia’s) ਦੇ ਪਿਤਾ ਬਲਵਾਨ ਪੂਨੀਆ ਦਾ ਬੀਤੀ ਰਾਤ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਬੀਤੀ ਰਾਤ 6:15 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ। ਇਹ ਦੁਖਦਾਈ ਖ਼ਬਰ ਬਜਰੰਗ ਪੂਨੀਆ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਭਾਵਨਾਤਮਕ ਪੋਸਟ ਰਾਹੀਂ ਸਾਂਝੀ ਕੀਤੀ।
ਬਜਰੰਗ ਦਾ ਪਰਿਵਾਰ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਖੁਦਾਨ ਪਿੰਡ ਦਾ ਰਹਿਣ ਵਾਲਾ ਹੈ ਪਰ ਪਿਛਲੇ ਕਈ ਸਾਲਾਂ ਤੋਂ ਸੋਨੀਪਤ ਦੇ ਮਾਡਲ ਟਾਊਨ ਵਿੱਚ ਰਹਿ ਰਿਹਾ ਸੀ। ਬਲਵਾਨ ਪੂਨੀਆ ਦਾ ਅੰਤਿਮ ਸੰਸਕਾਰ ਅੱਜ 12 ਸਤੰਬਰ 2025 ਨੂੰ ਝੱਜਰ ਜ਼ਿਲ੍ਹੇ ਦੇ ਉਨ੍ਹਾਂ ਦੇ ਜੱਦੀ ਪਿੰਡ ਖੁਦਾਨ ਵਿਖੇ ਕੀਤਾ ਜਾਵੇਗਾ।
Read More: ਬਜਰੰਗ ਪੂਨੀਆ ਦਾ ਬਿਆਨ, “ਮੈਂ ਪਾਬੰਦੀ ਤੋਂ ਹੈਰਾਨ ਨਹੀਂ, ਉਹ ਐਕਸਪਾਇਰੀ ਕਿੱਟ ਲੈ ਕੇ ਆਏ”