RCBW vs DCW Final

WPL Final 2026: ਮਹਿਲਾ ਪ੍ਰੀਮੀਅਰ ਲੀਗ ਦੇ ਫਾਈਨਲ ‘ਚ ਰਾਇਲ ਚੈਲੇਂਜਰਜ਼ ਬੰਗਲੁਰੂ ਦਾ ਦਿੱਲੀ ਕੈਪੀਟਲਜ਼ ਨਾਲ ਮੁਕਾਬਲਾ

ਸਪੋਰਟਸ, 05 ਫਰਵਰੀ 2026: RCBW ਬਨਾਮ DCW Final 2026: ਮਹਿਲਾ ਪ੍ਰੀਮੀਅਰ ਲੀਗ (WPL) ਦਾ ਫਾਈਨਲ ਅੱਜ ਰਾਇਲ ਚੈਲੇਂਜਰਜ਼ ਬੰਗਲੁਰੂ (RCB) ਅਤੇ ਦਿੱਲੀ ਕੈਪੀਟਲਜ਼ (DC) ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਵਡੋਦਰਾ ਦੇ ਕੋਟੰਬੀ ਸਟੇਡੀਅਮ ‘ਚ IST ਸ਼ਾਮ 7:30 ਵਜੇ ਸ਼ੁਰੂ ਹੋਵੇਗਾ।

ਬੰਗਲੁਰੂ ਨੇ 2024 ‘ਚ ਪਹਿਲੀ ਵਾਰ ਟਰਾਫੀ ਜਿੱਤ ਕੇ ਇਤਿਹਾਸ ਰਚਿਆ ਸੀ ਅਤੇ ਹੁਣ ਦੂਜੀ ਵਾਰ ਫਾਈਨਲ ‘ਚ ਹੈ, ਜਦੋਂ ਕਿ ਦਿੱਲੀ ਕੈਪੀਟਲਜ਼ ਲਗਾਤਾਰ ਚੌਥੀ ਵਾਰ ਟਾਈਟਲ ਮੈਚ ‘ਚ ਹਿੱਸਾ ਲੈ ਰਹੀ ਹੈ ਅਤੇ ਅਜੇ ਵੀ ਆਪਣੇ ਪਹਿਲੇ ਖ਼ਿਤਾਬ ਦੀ ਉਡੀਕ ਕਰ ਰਹੀ ਹੈ।

ਦੋਵੇਂ ਟੀਮਾਂ ਪਹਿਲਾਂ 2024 ਦੇ ਫਾਈਨਲ ‘ਚ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੀਆਂ ਸਨ, ਜਿੱਥੇ ਬੰਗਲੁਰੂ ਨੇ ਦਿੱਲੀ ਨੂੰ 8 ਵਿਕਟਾਂ ਨਾਲ ਹਰਾਇਆ ਸੀ। ਬੰਗਲੁਰੂ ਨੇ ਲੀਗ ਪੜਾਅ ‘ਚ ਅੰਕ ਸੂਚੀ ‘ਚ ਸਿਖਰ ‘ਤੇ ਰਹਿ ਕੇ ਸਿੱਧੇ ਫਾਈਨਲ ਲਈ ਕੁਆਲੀਫਾਈ ਕੀਤਾ ਸੀ। ਦਿੱਲੀ ਨੇ ਐਲੀਮੀਨੇਟਰ ‘ਚ ਗੁਜਰਾਤ ਜਾਇੰਟਸ ਨੂੰ 7 ਵਿਕਟਾਂ ਨਾਲ ਹਰਾ ਕੇ ਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕੀਤੀ।

WPL 2026 ਦੇ ਫਾਈਨਲ ਤੋਂ ਪਹਿਲਾਂ ਰਾਇਲ ਚੈਲੇਂਜਰਜ਼ ਬੰਗਲੁਰੂ ਅਤੇ ਦਿੱਲੀ ਕੈਪੀਟਲਜ਼ ਵਿਚਾਲੇ ਕੁੱਲ 9 ਮੈਚ ਖੇਡੇ ਗਏ ਹਨ। ਇਨ੍ਹਾਂ ‘ਚੋਂ ਦਿੱਲੀ ਕੈਪੀਟਲਜ਼ ਨੇ ਛੇ ਮੈਚ ਜਿੱਤੇ ਹਨ, ਜਦੋਂ ਕਿ ਰਾਇਲ ਚੈਲੇਂਜਰਜ਼ ਬੰਗਲੌਰ ਨੇ ਸਿਰਫ਼ ਤਿੰਨ ਜਿੱਤੇ ਹਨ।

ਮੌਜੂਦਾ ਸੀਜ਼ਨ ਦੇ ਲੀਗ ਪੜਾਅ ‘ਚ ਦੋਵੇਂ ਟੀਮਾਂ ਦੋ ਵਾਰ ਇੱਕ ਦੂਜੇ ਦੇ ਸਾਹਮਣੇ ਆਈਆਂ। ਆਰਸੀਬੀ ਨੇ ਇੱਕ ਮੈਚ ਅੱਠ ਵਿਕਟਾਂ ਨਾਲ ਜਿੱਤਿਆ, ਜਦੋਂ ਕਿ ਦਿੱਲੀ ਕੈਪੀਟਲਸ ਨੇ ਦੂਜਾ ਮੈਚ ਸੱਤ ਵਿਕਟਾਂ ਨਾਲ ਜਿੱਤਿਆ।

ਸਮ੍ਰਿਤੀ ਆਰਸੀਬੀ ਦੀ ਸਭ ਤੋਂ ਵੱਧ ਸਕੋਰਰ

ਆਰਸੀਬੀ ਦੀ ਕਪਤਾਨ ਸਮ੍ਰਿਤੀ ਨੇ ਇਸ ਸੀਜ਼ਨ ‘ਚ ਹੁਣ ਤੱਕ ਅੱਠ ਮੈਚਾਂ ‘ਚ 48.33 ਦੀ ਔਸਤ ਨਾਲ 290 ਦੌੜਾਂ ਬਣਾਈਆਂ ਹਨ ਅਤੇ ਵਰਤਮਾਨ ‘ਚ ਤੀਜੇ ਸਥਾਨ ‘ਤੇ ਹੈ। ਸੂਚੀ ‘ਚ ਮੁੰਬਈ ਇੰਡੀਅਨਜ਼ ਦੀ ਕਪਤਾਨ ਹਰਮਨਪ੍ਰੀਤ ਕੌਰ ਸਿਖਰ ‘ਤੇ ਹੈ, ਜਿਸਨੇ 342 ਦੌੜਾਂ ਬਣਾਈਆਂ ਹਨ। ਸਮ੍ਰਿਤੀ ਨੂੰ ਉਸ ਨੂੰ ਪਛਾੜਨ ਲਈ ਆਖਰੀ ਮੈਚ ‘ਚ 53 ਹੋਰ ਦੌੜਾਂ ਬਣਾਉਣ ਦੀ ਲੋੜ ਹੈ। ਸਮ੍ਰਿਤੀ ਆਰਸੀਬੀ ਦੀ ਸਭ ਤੋਂ ਵੱਧ ਸਕੋਰਰ ਹੈ। ਨਦੀਨ ਡੀ ਕਲਰਕ ਗੇਂਦਬਾਜ਼ੀ ਹਮਲੇ ਦੀ ਅਗਵਾਈ ਕਰਦੀ ਹੈ।

ਦਿੱਲੀ ਕੈਪੀਟਲਸ ਦੀ ਗੇਂਦਬਾਜ਼ ਨੰਦਿਨੀ ਸ਼ਰਮਾ ਪਰਪਲ ਕੈਪ ਦੀ ਦੌੜ ‘ਚ ਦੂਜੇ ਸਥਾਨ ‘ਤੇ ਹੈ। ਗੁਜਰਾਤ ਜਾਇੰਟਸ ਦੀ ਸੋਫੀ ਡੇਵਾਈਨ 17 ਵਿਕਟਾਂ ਨਾਲ ਮੋਹਰੀ ਹੈ। ਨੰਦਿਨੀ ਕੋਲ ਇਸ ਸਮੇਂ 16 ਵਿਕਟਾਂ ਹਨ ਅਤੇ ਉਸਨੂੰ ਸਿਖਰਲੇ ਸਥਾਨ ‘ਤੇ ਪਹੁੰਚਣ ਲਈ ਸਿਰਫ਼ ਦੋ ਹੋਰ ਵਿਕਟਾਂ ਦੀ ਲੋੜ ਹੈ। ਨੰਦਿਨੀ ਡੀਸੀ ਦੀ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਗੇਂਦਬਾਜ਼ ਹੈ। ਲਿਜ਼ਲ ਲੀ ਨੇ 9 ਮੈਚਾਂ ‘ਚ 283 ਦੌੜਾਂ ਬਣਾਈਆਂ ਹਨ।

ਵਡੋਦਰਾ ‘ਚ ਟੀਚੇ ਦਾ ਪਿੱਛਾ ਕਰਨਾ ਆਸਾਨ

ਸੀਜ਼ਨ ਦੀ ਸ਼ੁਰੂਆਤ ‘ਚ ਵਡੋਦਰਾ ਦੇ ਕੋਟਾਂਬੀ ਸਟੇਡੀਅਮ ਦੀ ਪਿੱਚ ਹੌਲੀ ਸੀ, ਜਿਸ ਕਾਰਨ ਦੌੜਾਂ ਬਣਾਉਣਾ ਮੁਸ਼ਕਿਲ ਹੋ ਗਿਆ ਸੀ ਅਤੇ ਘੱਟ ਸਕੋਰ ਵਾਲੇ ਮੈਚ ਹੋਏ ਸਨ। ਹਾਲਾਂਕਿ, ਪਿਛਲੇ ਕੁਝ ਮੈਚਾਂ ‘ਚ ਪਿੱਚ ‘ਚ ਸੁਧਾਰ ਹੋਇਆ ਹੈ, ਅਤੇ ਬੱਲੇਬਾਜ਼ਾਂ ਨੂੰ ਹੁਣ ਸਹਾਇਤਾ ਮਿਲ ਰਹੀ ਹੈ।

ਦੌੜਾਂ ਆਸਾਨੀ ਨਾਲ ਬਣਾਈਆਂ ਜਾ ਰਹੀਆਂ ਹਨ, ਅਤੇ ਪਿੱਛਾ ਕਰਨਾ ਆਸਾਨ ਹੋ ਗਿਆ ਹੈ। ਪਹਿਲੀ ਪਾਰੀ ਦਾ ਔਸਤ ਸਕੋਰ ਲਗਭੱਗ 150-160 ਹੈ। ਸਪਿਨਰਾਂ ਨੂੰ ਅਜੇ ਵੀ ਕੁਝ ਸਹਾਇਤਾ ਮਿਲ ਰਹੀ ਹੈ, ਪਰ ਬੱਲੇਬਾਜ਼ ਵਧੇਰੇ ਖੁੱਲ੍ਹ ਕੇ ਖੇਡਣ ਦੇ ਯੋਗ ਹਨ। ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨਾ ਚੁਣ ਸਕਦੀ ਹੈ।

Read More: ਕ੍ਰਿਕਟ ਦੇ 73 ਨਿਯਮਾਂ ‘ਚ ਬਦਲਾਅ, ਨਿਯਮ 1 ਅਕਤੂਬਰ 2026 ਤੋਂ ਹੋਣਗੇ ਲਾਗੂ

ਵਿਦੇਸ਼

Scroll to Top