July 5, 2024 12:14 am
Harmanpreet Kaur

WPL Auction: ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਮੁੰਬਈ ਨੇ 1.80 ਕਰੋੜ ‘ਚ ਖਰੀਦਿਆ

ਚੰਡੀਗੜ੍ਹ, 13 ਫ਼ਰਵਰੀ 2023: ਭਾਰਤੀ ਕਪਤਾਨ ਹਰਮਨਪ੍ਰੀਤ ਕੌਰ (Harmanpreet Kaur) ਨੇ ਪੰਜਾਬ ਕ੍ਰਿਕੇਟ ਐਸੋਸੀਏਸ਼ਨ (ਪੀਸੀਏ) ਦੇ 11 ਹੋਰ ਕ੍ਰਿਕੇਟਰਾਂ ਦੇ ਨਾਲ ਮਹਿਲਾ ਪ੍ਰੀਮੀਅਰ ਲੀਗ (ਡਬਲਯੂਪੀਐਲ) ਦੀ ਨਿਲਾਮੀ ਸੂਚੀ ਵਿੱਚ ਜਗ੍ਹਾ ਬਣਾਈ। ਭਾਰਤੀ ਮਹਿਲਾ ਟੀਮ ਦੀ ਕਪਤਾਨ ਮੋਗਾ ਦੀ ਹਰਮਨਪ੍ਰੀਤ ਕੌਰ ਨੂੰ ਮੁੰਬਈ ਨੇ 1.80 ਕਰੋੜ ਵਿੱਚ ਖਰੀਦਿਆ ਹੈ।

ਹਰਫ਼ਨਮੌਲਾ ਹਰਮਨ ਤੋਂ ਇਲਾਵਾ ਵਿਕਟਕੀਪਰ ਤਾਨੀਆ ਭਾਟੀਆ ਸਮੇਤ ਹਰਫ਼ਨਮੌਲਾ ਅਮਨਜੋਤ ਕੌਰ ਦੀ ਮੂਲ ਕੀਮਤ (Base price) 30 ਲੱਖ ਰੁਪਏ ਰੱਖੀ ਗਈ ਹੈ। ਜਦੋਂ ਕਿ ਪਟਿਆਲਾ ਤੋਂ ਮੰਨਤ ਕਸ਼ਯਪ, ਕਨਿਕਾ ਆਹੂਜਾ, ਨੀਲਮ ਬਿਸ਼ਟ, ਪ੍ਰਗਤੀ ਸਿੰਘ, ਨੀਤੂ ਸਿੰਘ (ਆਲ ਰਾਊਂਡਰ), ਕੋਮਲਪ੍ਰੀਤ ਕੌਰ (ਮੀਡੀਅਮ ਪੇਸਰ), ਮਹਿਕ ਕੇਸਰ (ਆਫ ਸਪਿਨਰ), ਮੁਸਕਾਨ ਸੋਘੀ ਅਤੇ ਸੁਨੀਤਾ ਸਿੰਘ (ਆਫ ਸਪਿਨਰ)। ਖੱਬੇ ਹੱਥ ਦੇ ਸਪਿਨਰ) ਦਾ ਨਾਮ ਨਿਲਾਮੀ ਸੂਚੀ ਵਿੱਚ ਹਨ ।

ਇਸਦੇ ਨਾਲ ਹੀ ਭਾਰਤ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਯਸਤਿਕਾ ਭਾਟੀਆ ਨੂੰ ਮੁੰਬਈ ਇੰਡੀਅਨਜ਼ ਨੇ 1.50 ਕਰੋੜ ਰੁਪਏ ਵਿੱਚ ਖਰੀਦਿਆ ਹੈ | ਵੈਸਟਇੰਡੀਜ਼ ਦੇ ਵਿਸਫੋਟਕ ਬੱਲੇਬਾਜ਼ ਡਿਆਂਡਰਾ ਡੌਟਿਨ ਨੂੰ ਗੁਜਰਾਤ ਜਾਇੰਟਸ ਨੇ 60 ਲੱਖ ਰੁਪਏ ਵਿੱਚ ਖਰੀਦਿਆ ਹੈ। ਭਾਰਤ ਦੀ ਸਟਾਰ ਆਲਰਾਊਂਡਰ ਪੂਜਾ ਵਸਤਰਕਾਰ ਨੂੰ ਮੁੰਬਈ ਇੰਡੀਅਨਜ਼ ਨੇ 1.90 ਕਰੋੜ ਰੁਪਏ ‘ਚ ਖਰੀਦਿਆ ਹੈ। ਭਾਰਤ ਦੀ ਸਟਾਰ ਬੱਲੇਬਾਜ਼ ਹਰਲੀਨ ਦਿਓਲ ਨੂੰ ਗੁਜਰਾਤ ਜਾਇੰਟਸ ਨੇ 40 ਲੱਖ ਰੁਪਏ ਵਿੱਚ ਖਰੀਦਿਆ ਹੈ। ਭਾਰਤ ਦੀ ਸਟਾਰ ਬੱਲੇਬਾਜ਼ ਸ਼ੈਫਾਲੀ ਵਰਮਾ ਨੂੰ ਦਿੱਲੀ ਕੈਪੀਟਲਸ ਨੇ 2 ਕਰੋੜ ਰੁਪਏ ‘ਚ ਖਰੀਦਿਆ।

ਵਾਈਪੀਐੱਲ (WPL) ਦੀ ਨਿਲਾਮੀ 13 ਫਰਵਰੀ ਯਾਨੀ ਅੱਜ ਤੋਂ ਸ਼ੁਰੂ ਹੋ ਰਹੀ ਹੈ। ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਕੁੱਲ 409 ਕ੍ਰਿਕਟਰਾਂ ਲਈ ਬੋਲੀ ਲਗਾਈ ਜਾਵੇਗੀ। ਇਸ ਦੇ ਲਈ 1525 ਖਿਡਾਰੀਆਂ ਨੂੰ ਰਜਿਸਟਰਡ ਕੀਤਾ ਗਿਆ ਸੀ। ਜਿਨ੍ਹਾਂ ਵਿੱਚੋਂ 409 ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਜਿਸ ਦੀ ਚੋਣ 5 ਟੀਮਾਂ ਵੱਲੋਂ ਕੀਤੀ ਜਾਵੇਗੀ। ਬੀਸੀਸੀਆਈ ਵੱਲੋਂ 4 ਤੋਂ 26 ਮਾਰਚ ਤੱਕ WPL ਦਾ ਆਯੋਜਨ ਕੀਤਾ ਜਾ ਰਿਹਾ ਹੈ। ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ਅਤੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਕੁੱਲ 22 ਮੈਚ ਖੇਡੇ ਜਾਣਗੇ।