July 5, 2024 1:08 am
WPL

WPL: ਮਹਿਲਾ IPL ‘ਚ ਨਿਲਾਮੀ ਲਈ 409 ਖਿਡਾਰਨਾ ਸ਼ਾਰਟਲਿਸਟ, 163 ਵਿਦੇਸ਼ੀ ਖਿਡਾਰਨਾ ਸ਼ਾਮਲ

ਚੰਡੀਗੜ੍ਹ, 7 ਫ਼ਰਵਰੀ 2023: ਮਹਿਲਾ ਪ੍ਰੀਮੀਅਰ ਲੀਗ (WPL) ਦਾ ਪਹਿਲਾ ਐਡੀਸ਼ਨ ਇਸ ਸਾਲ 4 ਤੋਂ 26 ਮਾਰਚ ਤੱਕ ਆਯੋਜਿਤ ਕੀਤਾ ਜਾਵੇਗਾ। ਬੀਸੀਸੀਆਈ ਨੇ ਇਸ ਸਬੰਧੀ ਪ੍ਰੈਸ ਬਿਆਨ ਜਾਰੀ ਕੀਤਾ ਹੈ। ਇਹ ਟੂਰਨਾਮੈਂਟ ਮੁੰਬਈ ਦੇ ਦੋ ਸਟੇਡੀਅਮਾਂ- ਬ੍ਰੇਬੋਰਨ ਅਤੇ ਡੀਵਾਈ ਪਾਟਿਲ ਵਿੱਚ ਖੇਡਿਆ ਜਾਵੇਗਾ। ਇਨ੍ਹਾਂ ਦੋਵਾਂ ਸਟੇਡੀਅਮਾਂ ‘ਚ ਕੁੱਲ 22 ਮੈਚ ਖੇਡੇ ਜਾਣਗੇ।

ਦਰਅਸਲ ਮਹਿਲਾ ਟੀ-20 ਵਿਸ਼ਵ ਕੱਪ ਤੋਂ ਬਾਅਦ ਇਹ ਲੀਗ ਖਿਡਾਰੀਆਂ ਅਤੇ ਕੋਚਾਂ ਦੇ ਆਰਾਮ ਲਈ ਸਿਰਫ ਇੱਕ ਜਗ੍ਹਾ ‘ਤੇ ਕਰਵਾਈ ਜਾ ਰਹੀ ਹੈ। ਮਹਿਲਾ ਟੀ-20 ਵਿਸ਼ਵ ਕੱਪ ਟੂਰਨਾਮੈਂਟ 10 ਤੋਂ 26 ਫਰਵਰੀ ਤੱਕ ਦੱਖਣੀ ਅਫਰੀਕਾ ‘ਚ ਖੇਡਿਆ ਜਾਵੇਗਾ। ਇਸ ਤੋਂ ਤੁਰੰਤ ਬਾਅਦ ਮਹਿਲਾ ਆਈ.ਪੀ.ਐੱਲ. ਸ਼ੁਰੂ ਹੋਵੇਗਾ |

ਇਸ ਦੇ ਨਾਲ ਹੀ 13 ਫਰਵਰੀ ਨੂੰ ਮੁੰਬਈ ‘ਚ ਖਿਡਾਰੀਆਂ ਦੀ ਨਿਲਾਮੀ ਹੋਵੇਗੀ। ਮਹਿਲਾ ਆਈਪੀਐਲ (WPL) ਨਿਲਾਮੀ ਲਈ ਕੁੱਲ 1525 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਜਿਨ੍ਹਾਂ ਵਿੱਚੋਂ 409 ਖਿਡਾਰੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 246 ਭਾਰਤੀ ਅਤੇ 163 ਵਿਦੇਸ਼ੀ ਖਿਡਾਰੀ ਹਨ। 163 ਵਿਦੇਸ਼ੀ ਖਿਡਾਰੀਆਂ ਵਿੱਚੋਂ ਅੱਠ ਐਸੋਸੀਏਟ ਦੇਸ਼ਾਂ ਦੇ ਹਨ। ਇਸ ਸਾਲ ਮਹਿਲਾ ਪ੍ਰੀਮੀਅਰ ਲੀਗ ‘ਚ ਪੰਜ ਟੀਮਾਂ ਖੇਡਦੀਆਂ ਨਜ਼ਰ ਆਉਣਗੀਆਂ। ਇਨ੍ਹਾਂ ਵਿੱਚ ਮੁੰਬਈ ਇੰਡੀਅਨਜ਼, ਗੁਜਰਾਤ ਜਾਇੰਟਸ, ਲਖਨਊ ਵਾਰੀਅਰਜ਼, ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਦਿੱਲੀ ਕੈਪੀਟਲਸ ਦੀਆਂ ਟੀਮਾਂ ਸ਼ਾਮਲ ਹਨ।