ਚੰਡੀਗੜ੍ਹ, 23 ਫਰਵਰੀ 2024: ਵੂਮੈਨ ਪ੍ਰੀਮੀਅਰ ਲੀਗ (Women’s Premier League) ਛੇਤੀ ਹੀ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਸ਼ੁਰੂ ਹੋਵੇਗੀ। ਪਹਿਲਾ ਮੈਚ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਹੋਵੇਗਾ। ਉਸ ਤੋਂ ਪਹਿਲਾਂ ਉਦਘਾਟਨੀ ਸਮਾਗਮ ਕਰਵਾਇਆ ਜਾਣਾ ਹੈ। ਦਿੱਗਜ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਇਸ ‘ਚ ਪਰਫਾਰਮ ਕਰਦੇ ਨਜ਼ਰ ਆਉਣਗੇ। ਉਨ੍ਹਾਂ ਤੋਂ ਇਲਾਵਾ ਸ਼ਾਹਿਦ ਕਪੂਰ, ਸਿਧਾਰਥ ਮਲਹੋਤਰਾ, ਕਾਰਤਿਕ ਆਰੀਅਨ ਅਤੇ ਵਰੁਣ ਧਵਨ ਵੀ ਪਰਫਾਰਮ ਕਰਨਗੇ। ਉਦਘਾਟਨੀ ਸਮਾਗਮ ਵਿੱਚ ਕਾਰਤਿਕ ਆਰੀਅਨ ਨੇ ਪਹਿਲਾ ਪ੍ਰਦਰਸ਼ਨ ਕੀਤਾ। ਉਸਨੇ ਗੁਜਰਾਤ ਜਾਇੰਟਸ ਟੀਮ ਦਾ ਸਮਰਥਨ ਕੀਤਾ। ਕਾਰਤਿਕ ਨੇ ਸਭ ਤੋਂ ਪਹਿਲਾਂ ਫਿਲਮ ‘ਭੂਲਭੁਲਈਆ 2’ ਦੇ ਗੀਤ ‘ਤੇ ਡਾਂਸ ਕੀਤਾ |
ਮਾਰਚ 3, 2026 1:54 ਬਾਃ ਦੁਃ




