ਦੁਨੀਆ ਦੀ ਸਭ ਤੋਂ ਛੋਟੇ ਕੱਦ ਦੀ ਬੀਬੀ ਜੋਤੀ ਅਮਗੇ ਨੇ ਨਾਗਪੁਰ ‘ਚ ਵੋਟ ਪਾਈ

Jyoti Amge

ਚੰਡੀਗੜ੍ਹ, 19 ਅਪ੍ਰੈਲ 2024: ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ‘ਚ ਅੱਜ 21 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਕੁੱਲ ਸੰਸਦੀ ਹਲਕਿਆਂ ਦੀਆਂ 19 ਫੀਸਦੀ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ।ਦੁਨੀਆ ਦੀ ਸਭ ਤੋਂ ਛੋਟੇ ਕੱਦ ਦੀ ਬੀਬੀ ਜੋਤੀ ਅਮਗੇ (Jyoti Amge) ਨੇ ਨਾਗਪੁਰ ਵਿੱਚ ਆਪਣੀ ਵੋਟ ਪਾਈ।

ਫਿਲਹਾਲ ਜੋਤੀ ਦੀ ਉਮਰ 30 ਸਾਲ ਹੈ। 18 ਸਾਲ ਦੀ ਉਮਰ ਤੋਂ ਪਹਿਲਾਂ ਉਸ ਦਾ ਕੱਦ 2 ਫੁੱਟ 0.3 ਇੰਚ ਸੀ। 18 ਸਾਲ ਬਾਅਦ ਉਸ ਦਾ ਕੱਦ 2 ਫੁੱਟ 0.7 ਇੰਚ ਹੋ ਗਿਆ। ਇਸ ਤੋਂ ਬਾਅਦ ਉਹ ਦੁਨੀਆ ਦੀ ਸਭ ਤੋਂ ਛੋਟੀ ਬੀਬੀ ਬਣ ਗਈ। ਉਨ੍ਹਾਂ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਵੀ ਦਰਜ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।