July 6, 2024 6:01 pm
World Punjabi Organization

ਵਿਸ਼ਵ ਪੰਜਾਬੀ ਸੰਗਠਨ ਨੇ ਪ੍ਰਸਿੱਧ ਪੰਜਾਬੀ ਉਦਯੋਗਪਤੀਆਂ ਅਤੇ ਪੰਜਾਬੀ ਫਿਲਮ ਕਲਾਕਾਰਾਂ ਦਾ ਕੀਤਾ ਸਨਮਾਨ

ਚੰਡੀਗੜ/ਮੋਹਾਲੀ 01 ਮਈ 2023 (ਦਵਿੰਦਰ ਸਿੰਘ): ਵਿਸ਼ਵ ਪੰਜਾਬੀ ਸੰਗਠਨ (World Punjabi Organization) ਚੰਡੀਗੜ ਚੈਪਟਰ ਨੇ ਆਪਣੇ ਇੰਟਰਨੈਸ਼ਨਲ ਪ੍ਰੈਸੀਡੈਂਟ ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਦੀ ਅਗਵਾਈ ਵਿੱਚ ਅੱਜ ਮੋਹਾਲੀ ਵਿੱਚ ਸਾਲਾਨਾ ਪ੍ਰੋਗਰਾਮ ਆਯੋਜਿਤ ਕੀਤਾ ਅਤੇ ਵੱਖ-ਵੱਖ ਪੰਜਾਬੀ ਉਦਯੋਗਪਤੀਆਂ ਅਤੇ ਪੰਜਾਬੀ ਫਿਲਮ ਕਲਾਕਾਰਾਂ ਦਾ ਸਨਮਾਨ ਕੀਤਾ। ਇਸ ਮੌਕੇ ਬਨਵਾਰੀ ਪੁਰਹਿਤ ਰਾਜਪਾਲ ਪੰਜਾਬ, ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ, ਮੀਤ ਹੇਅਰ ਖੇਡ ਮੰਤਰੀ ਪੰਜਾਬ ਅਤੇ ਅਨਮੋਲ ਗਨ ਮੰਤਰੀ ਪੰਜਾਬ ਵੱਲੋਂ ਉਦਯੋਗਪਤੀਆਂ ਅਤੇ ਕਲਾਕਾਰਾਂ ਨੂੰ ਇਨਾਮ ਦਿੱਤੇ ਗਏ ਹਨ।

ਜਿਥੇ ਏਐਸ ਮਿੱਤਲ, ਕਮਲ ਓਸਵਾਲ, ਪੁਸ਼ਪਵਿੰਦਰ ਜੀਤ ਸਿੰਘ, ਸੁਖਵੰਤ ਸਿੰਘ, ਸੁਧੀਰ ਗੋਇਲ ਨੂੰ ਪੰਜਾਬ ਦੇ ਉੱਤਮ ਉਦਯੋਗਪਤੀਆਂ ਦੇ ਰੂਪ ਵਿੱਚ ਸਨਮਾਨਤ ਕੀਤਾ ਗਿਆ। ਸੂਫੀ ਗਾਇਕ ਅਤੇ ਪਦਮ ਸ਼੍ਰੀ ਐਵਾਰਡੀ ਫਾਲਟ ਹੰਸ ਰਾਜ ਹੰਸ ਸੰਸਦ ਮੈਬਰ, ਔਸਕਰ ਅਵਾਰਡ ਫਿਲਮ ਨਿਰਮਾਤਾ ਗੁਣੀਤ ਮੌਂਗਾ, ਅਭਿਨੇਤਾ ਗੁਲਸ਼ਨ ਗਵਰ, ਰਿਚਾ ਚੱਢਾ , ਬਿੰਨੂ ਢਿੱਲੋਂ, ਮੁਕੇਸ਼ ਰਿਸ਼ੀ, ਵਰੁਣ ਸ਼ਰਮਾ, ਅਪਾਰਸ਼ਕਤੀ ਖੁਸ਼ੀ, ਜੇਸੀ ਗਿੱਲ, ਬੱਬਲ ਰਾਏ, ਦਿਲਜੋਤ ਅਤੇ ਤਾਨੀਆ ਨੂੰ ਪੰਜਾਬੀ ਮੀਡੀਆ ਵਿੱਚ ਉਨ੍ਹਾ ਦੇ ਯੋਗਦਾਨ ਲਈ ਵਿਸ਼ਵ ਪੰਜਾਬੀ ਸੰਗਠਨ ਵੱਲੋਂ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ, ਮਿਸ ਯੂਨਿਵਰਸ ਹਰਨਾਜ ਕੌਰ ਸੰਧੂ, ਨਿਮਰਤ ਕਹਲਾਂ ਫੈਸ਼ਨ ਡਿਜ਼ਾਈਨਰ, ਪੰਜਾਬ ਦੇ ਕ੍ਰਿਕਟਰ ਸ਼ੁਭਮ ਗਿਲ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਦੌਰਾਨ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਵੱਖ-ਵੱਖ ਸੰਗਠਨਾਂ ਵਿੱਚ ਪੰਜਾਬ ਵਾਸੀਆਂ ਨੂੰ ਪਛਾਣ ਦਿਲਾਉਣ ਅਤੇ ਉਨ੍ਹਾਂ ਨੂੰ ਸਨਮਾਨ ਦੇਣ ਲਈ ਵਿਸ਼ਵ ਪੰਜਾਬੀ ਦੀ ਭੂਮਿਕਾ ਦੀ ਸ਼ਲਾਘਾ ਕੀਤੀ।

ਮਹਿਮਾਨਾਂ ਦਾ ਸਵਾਗਤ ਕਰਦੇ ਹੋਏ, ਡਬਲਯੂਪੀਓ ਦੇ ਅੰਤਰ-ਰਾਸ਼ਟਰੀ ਪ੍ਰਧਾਨ ਵਿਕਰਮਜੀਤ ਸਾਹਨੀ ਨੇ ਸਮਾਗਮ ਵਿੱਚ ਭਾਗ ਲੈਣ ਤੇ ਆਪਣਾ ਬਹੁਮੁੱਲ ਸਮਾਂ ਦੇਣ ਲਈ ਗਣਮਾਨੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਪੂਰੀ ਦੁਨੀਆ ਵਿਚ ਵਸੇ ਹੋਏ ਹਨ ਅਤੇ ਉਹ ਆਪਣੇ-ਆਪਣੇ ਖੇਤਰ ਵਿੱਚ ਮੀਲ ਦੇ ਪੱਥਰ ਸਥਾਪਤ ਕਰ ਚੁੱਕੇ ਹਨ। ਵਿਸ਼ਵ ਪੰਜਾਬੀ ਵਿਸ਼ਵ ਭਰ ਵਿੱਚ ਵੱਖ-ਵੱਖ ਪੰਜਾਬੀ ਪ੍ਰਤਿਭਾਵਾਂ ਨੂੰ ਸਨਮਾਨਤ ਕਰਨ ਅਤੇ ਉਨ੍ਹਾਂ ਨੂੰ ਪਛਾਣ ਦਿਲਾਉਣ ਦੀ ਆਪਣੀ ਕੋਸ਼ਿਸ਼ ਜਾਰੀ ਰੱਖੀ ਜਾਵੇਗੀ। ਅਸੀਂ ਆਪਣੇ ਪੰਜਾਬੀਆਂ ਨੂੰ ਜਦੋਂ ਉਨ੍ਹਾਂ ਦੇ ਖੇਤਰਾਂ ਵਿਚ ਚਮਤਕਾਰ ਕਰਦੇ ਦੇਖਦੇ ਹਾਂ, ਤਾਂ ਬਹੁਤ ਸੰਤੋਖ ਹੁੰਦਾ ਹੈ। ਆਰਥਿਕ ਤੌਰ ‘ਤੇ ਕਮਜ਼ੋਰ ਪੰਜਾਬੀਆਂ ਦਾ ਵੀ ਸਮਰਥਨ ਕਰਨਾ ਸਾਡੀ ਜ਼ਿੰਮੇਵਾਰੀ ਹੈ। ਇਸ ਮੌਕੇ ‘ਤੇ ਚੰਡੀਗੜ ਚੈਪਟਰ ਵਰਲਡ ਪੰਜਾਬੀ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਰੂਪਿੰਦਰ ਸੱਚਦੇਵਾ ਅਤੇ ਡਬਲਯੂਪੀਓ ਦੇ ਸਕੱਤਰ ਕਰਨ ਗਿਲਹੋਤਰਾ ਨੇ ਵੀ ਸਭਾ ਨੂੰ ਸੰਬੋਧਿਤ ਕੀਤਾ।