World Press Freedom Day

ਫਰੀਦਾਬਾਦ ਦੇ ਸੰਚਾਰ ਤੇ ਮੀਡੀਆ ਤਕਨੀਕੀ ਵਿਭਾਗ ਵੱਲੋਂ ਵਿਸ਼ਵ ਪ੍ਰੈਸ ਸੁਤੰਤਰਤਾ ਦਿਹਾੜਾ ਮਨਾਇਆ

ਚੰਡੀਗੜ੍ਹ, 3 ਮਈ 2024: ਹਰਿਆਣਾ ਦੇ ਜੇਸੀ ਬੋਸ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ, ਵਾਈਐਮਸੀਏ, ਫਰੀਦਾਬਾਦ ਦੇ ਸੰਚਾਰ ਅਤੇ ਮੀਡੀਆ ਤਕਨੀਕੀ ਵਿਭਾਗ ਵੱਲੋਂ ਅੱਜ ਵਿਸ਼ਵ ਪ੍ਰੈਸ ਸੁਤੰਤਰਤਾ ਦਿਹਾੜਾ (World Press Freedom Day) ਮਨਾਇਆ ਗਿਆ।

ਵਿਭਾਗ ਦੇ ਚੇਅਰਮੈਨ ਡਾ. ਪਵਨ ਸਿੰਘ ਤੇ ਫੈਕੇਲਟੀ ਮੈਂਬਰਾਂ ਅਤੇ ਕਰਮਚਾਰੀਆਂ ਅਤੇ ਮੀਡੀਆ ਵਿਦਿਆਰਥੀਆਂ ਨੇ ਪੱਤਕਾਰਿਤਾ ਵਿਚ ਸੱਚ, ਨਿਰਪੱਖਤਾ ਅਤੇ ਪਬਲਿਕ ਸੇਵਾ ਦੇ ਸਿਦਾਂਤਾਂ ਨੂੰ ਬਣਾਏ ਰੱਖਣ ਦੀ ਸੁੰਹ ਲਈ ਤਾਂ ਜੋ ਇਹ ਯਕੀਨੀ ਕੀਤਾ ਜਾ ਸਕਦੇ ਕਿ ਪੱਤਰਕਾਰਿਤਾ ਵਿਚ ਜਨਤਾ ਦੇ ਭਰੋਸੇ ਨਾਲ ਕਦੀ ਸਮਝੌਤਾ ਨਾ ਹੋਵੇ। ਇਸ ਮੌਕੇ ‘ਤੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਐਸ ਕੇ ਤੋਮਰ ਨੇ ਵਿਭਾਗ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ ‘ਤੇ ਚੇਅਰਮੈਨ ਨੇ ਕਿਹਾ ਕਿ ਪੱਤਰਕਾਰਿਤਾ ਇਕ ਜ਼ਿੰਮੇਵਾਰੀ ਅਤੇ ਚੁਣੌਤੀਪੂਰਨ ਪੇਸ਼ਾ ਹੈ। ਮੀਡੀਆ ਅਧਿਆਪਕ ਹੋਣ ਦੇ ਨਾਤੇ ਸਾਨੂੰ ਕੁੱਝ ਵਿਸ਼ੇਸ਼ ਅਧਿਕਾਰ ਮਿਲਦੇ ਹਨ ਅਤੇ ਇੰਨ੍ਹਾਂ ਵਿਸ਼ੇਸ਼ ਅਧਿਕਾਰਾਂ ਦੀ ਵਰਤੋ ਸਮਾਜ ਦੀ ਭਲਾਈ ਦੇ ਲਈ ਕਰਨਾ ਸਾਡੀ ਜਿਮੇਵਾਰੀ ਹੈ। ਸਾਡਾ ਗਲਤ ਲੇਖਨ ਅਤੇ ਰਿਪੋਰਟਿੰਗ ਲੋਕਾਂ ਦਾ ਕੈਰਿਅਰ ਬਰਬਾਦ ਕਰ ਸਕਦਾ ਹੈ ਅਤੇ ਸਮਾਜਿਕ ਤਣਾਅ ਵੀ ਪੈਦਾ ਕਰ ਸਕਦਾ ਹੈ।

ਇਸ ਲਈ ਸਾਨੂੰ ਕਿਸੇ ਵੀ ਮੁੱਦੇ ‘ਤੇ ਰਿਪੋਰਟ ਕਰਨ ਤੋਂ ਪਹਿਲਾਂ ਹਮੇਸ਼ਾ ਤੱਥਾਂ ਦੀ ਚੰਗੀ ਤਰ੍ਹਾ ਜਾਂਚ ਕਰਨੀ ਚਾਹੀਦੀ ਹੈ। ਪ੍ਰੋਗ੍ਰਾਮ ਦਾ ਸੰਚਾਲਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਭਾਰਤ ਧੀਮਾਨ ਨੇ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਿਸ਼ਵ ਪ੍ਰੈਸ ਸੁਤੰਤਰਤਾ ਦਿਹਾੜਾ (World Press Freedom Day) ਹਰ ਸਾਲ 3 ਮਈ ਨੁੰ ਮਨਾਇਆ ਜਾਂਦਾ ਹੈ। ਯੂਨੇਸਕੋ ਦੇ ਸਮੇਲਨ ਦੀ ਸਿਫਾਰਿਸ਼ ਦੇ ਬਾਅਦ ਦਸੰਬਰ, 1993 ਵਿਚ ਸੰਯੂਕਤ ਰਾਸ਼ਟਰ ਮਹਾਸਭਾ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਹੈ।।

Scroll to Top