ਫਾਜ਼ਿਲਕਾ 10 ਅਪ੍ਰੈਲ 2024: ਸਿਵਲ ਸਰਜਨ ਫਾਜ਼ਿਲਕਾ ਡਾ: ਚੰਦਰ ਸ਼ੇਖਰ ਦੀਆਂ ਹਦਾਇਤਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਵਿਕਾਸ ਗਾਂਧੀ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ: ਰਹਿਮਾਨ ਦੀ ਦੇਖ-ਰੇਖ ਹੇਠ ‘ਹੋਮੀਓਪੈਥੀ: ਇਕ ਹੈਲਥ’ , ਇੱਕ ਪਰਿਵਾਰ”ਵਿਸ਼ੇ ਤਹਿਤ ਵਿਸ਼ਵ ਹੋਮਿਓਪੈਥੀ ਦਿਵਸ ਮਨਾਇਆ (World Homeopathy Day) ਗਿਆ ।
ਇਸ ਮੌਕੇ ਹੋਮਿਓਪੈਥਿਕ ਮੈਡੀਕਲ ਅਫ਼ਸਰ ਡਾ: ਅਮਨਾ ਕੰਬੋਜ ਨੇ ਦੱਸਿਆ ਕਿ ਜਰਮਨ ਚਿਕਿਤਸਕ ਅਤੇ ਰਸਾਇਣ ਵਿਗਿਆਨੀ ਡਾ ਸੈਮੂਅਲ ਹੈਨੇਮੈਨ ਨੂੰ ਸਨਮਾਨਿਤ ਕਰਨ ਅਤੇ ਹੋਮਿਓਪੈਥਿਕ ਦਵਾਈਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਉਨ੍ਹਾਂ ਦਾ ਜਨਮ ਦਿਨ 10 ਅਪ੍ਰੈਲ ਨੂੰ (World Homeopathy Day) ਮਨਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਹੋਮਿਓਪੈਥਿਕ ਦਵਾਈਆਂ ਵੀ ਬਹੁਤ ਪ੍ਰਭਾਵਸ਼ਾਲੀ ਹੁੰਦੀਆਂ ਹਨ ਅਤੇ ਇਨ੍ਹਾਂ ਦੇ ਮਾੜੇ ਪ੍ਰਭਾਵ ਵੀ ਬਹੁਤ ਘੱਟ ਹੁੰਦੇ ਹਨ।
ਇਹ ਸਰੀਰ ਦੀਆਂ ਸਵੈ-ਇਲਾਜ ਸ਼ਕਤੀਆਂ ‘ਤੇ ਨਿਰਭਰ ਕਰਦਾ ਹੈ। ਉਨ੍ਹਾਂ ਦੱਸਿਆ ਕਿ ਸੀਐਚਸੀ ਖੂਈਖੇੜਾ ਵਿਖੇ ਹਫ਼ਤੇ ਦੇ ਹਰ ਬੁੱਧਵਾਰ ਹੋਮਿਓਪੈਥਿਕ ਓ.ਪੀ.ਡੀ. ਕੀਤੀ ਜਾਂਦੀ ਹੈ। ਇਸ ਸਮੇਂ ਹੋਮਿਓਪੈਥਿਕ ਮੈਡੀਕਲ ਅਫ਼ਸਰ ਡਾ: ਅਮਨਾ ਕੰਬੋਜ, ਬਲਾਕ ਮਾਸ ਮੀਡੀਆ ਇੰਚਾਰਜ ਸੁਸ਼ੀਲ ਕੁਮਾਰ, ਹੋਮਿਓਪੈਥਿਕ ਫਾਰਮਾਸਿਸਟ ਸਤਿਆਨਾਰਾਇਣ, ਦਵਿੰਦਰ ਸਿੰਘ ਆਦਿ ਹਾਜ਼ਰ ਸਨ |