July 7, 2024 6:22 am
World Cup

World Cup History: ਕ੍ਰਿਕਟ ਵਿਸ਼ਵ ਕੱਪ ‘ਚ 1983 ਤੋਂ ਲੈ ਕੇ 2023 ਤੱਕ ਦੇ ਸਭ ਤੋਂ ਵੱਡੇ ਉਲਟਫੇਰ

ਚੰਡੀਗ੍ਹੜ 18 ਅਕਤੂਬਰ 2023: ਨੀਦਰਲੈਂਡ ਨੇ ਆਈਸੀਸੀ ਵਿਸ਼ਵ ਕੱਪ 2023 (World Cup) ਵਿੱਚ ਇੱਕ ਹੋਰ ਵੱਡਾ ਉਲਟਫੇਰ ਕੀਤਾ ਹੈ। ਨੀਦਰਲੈਂਡ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੱਖਣੀ ਅਫਰੀਕਾ ਨੂੰ 38 ਦੌੜਾਂ ਨਾਲ ਹਾਰ ਦਾ ਸਵਾਦ ਚਖਾਇਆ। ਇਸ ਤੋਂ ਪਹਿਲਾਂ ਅਫਗਾਨਿਸਤਾਨ ਨੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਅਤੇ ਇੰਗਲੈਂਡ ਨੂੰ ਹਰਾ ਕੇ ਵੱਡਾ ਉਲਟਫੇਰ ਕੀਤਾ ।

ਹਾਲਾਂਕਿ 50 ਓਵਰਾਂ ਦੇ ਵਿਸ਼ਵ ਕੱਪ ‘ਚ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਮੁਕਾਬਲਤਨ ਕਮਜ਼ੋਰ ਟੀਮ ਨੇ ਟੂਰਨਾਮੈਂਟ ‘ਚ ਆਪਣੇ ਪ੍ਰਦਰਸ਼ਨ ਨਾਲ ਕ੍ਰਿਕਟ ਜਗਤ ਨੂੰ ਹੈਰਾਨ ਕੀਤਾ ਹੋਵੇ। ਇਸ ਮੈਗਾ ਈਵੈਂਟ ‘ਚ ਕਈ ਵਾਰ ਵੱਡੇ ਉਲਟਫੇਰ ਦੇਖਣ ਨੂੰ ਮਿਲੇ ਹਨ ਅਤੇ ਭਾਰਤੀ ਟੀਮ ਵੀ ਇਸ ਦਾ ਸ਼ਿਕਾਰ ਹੋ ਚੁੱਕੀ ਹੈ।

ਵਿਸ਼ਵ ਕੱਪ ‘ਚ 1983 ਤੋਂ 2023 ਤੱਕ ਵੱਡੇ ਉਲਟਫੇਰ:-

1. ਜ਼ਿੰਬਾਬਵੇ ਬਨਾਮ ਆਸਟ੍ਰੇਲੀਆ, 1983 ਵਿਸ਼ਵ ਕੱਪ, ਗਰੁੱਪ ਪੜਾਅ

जिम्बाब्वे बनाम ऑस्ट्रेलिया

ਜ਼ਿੰਬਾਬਵੇ ਨੇ 1983 ਵਿਸ਼ਵ ਕੱਪ (World Cup) ਦੇ ਲੀਗ ਪੜਾਅ ਦੇ ਮੈਚ ‘ਚ ਵੱਡਾ ਉਲਟਫੇਰ ਕੀਤਾ ਸੀ। ਜ਼ਿੰਬਾਬਵੇ ਨੇ ਆਸਟ੍ਰੇਲੀਆਈ ਟੀਮ ਨੂੰ 13 ਦੌੜਾਂ ਨਾਲ ਕਰਾਰੀ ਹਾਰ ਦਿੱਤੀ। ਵਿਸ਼ਵ ਕੱਪ ਦੇ ਇਤਿਹਾਸ ਵਿੱਚ ਇਹ ਪਹਿਲਾ ਉਲਟਫੇਰ ਸੀ। ਉਸ ਸੀਜ਼ਨ ਵਿੱਚ, ਭਾਰਤੀ ਟੀਮ ਕਪਿਲ ਦੇਵ ਦੀ ਕਪਤਾਨੀ ਵਿੱਚ ਚੈਂਪੀਅਨ ਬਣੀ ਸੀ।

2. ਵੈਸਟ ਇੰਡੀਜ਼ ਬਨਾਮ ਕੀਨੀਆ, 1996 ਵਿਸ਼ਵ ਕੱਪ, ਗਰੁੱਪ ਪੜਾਅ

वेस्टइंडीज बनाम केन्या

ਇਸ ਤੋਂ ਬਾਅਦ ਦੂਜਾ ਉਲਟਫੇਰ ਕੀਨੀਆ ਦੀ ਟੀਮ ਨੇ ਕੀਤਾ। ਫਿਰ ਕੀਨੀਆ ਨੇ ਪਹਿਲੀ ਵਾਰ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ। ਇਸ ਤੋਂ ਬਾਅਦ ਕੀਨੀਆ ਨੇ ਪਟਨਾ ‘ਚ ਵੈਸਟਇੰਡੀਜ਼ ਖਿਲਾਫ ਮੈਚ ਖੇਡਿਆ, ਜਿਸ ‘ਚ ਉਸ ਨੇ 7 ਵਿਕਟਾਂ ਨਾਲ ਵੱਡੀ ਜਿੱਤ ਦਰਜ ਕੀਤੀ।

3. ਭਾਰਤ ਬਨਾਮ ਜ਼ਿੰਬਾਬਵੇ, 1999 ਵਿਸ਼ਵ ਕੱਪ, ਗਰੁੱਪ ਪੜਾਅ

भारत बनाम जिम्बाब्वे

ਜ਼ਿੰਬਾਬਵੇ ਨੂੰ 1999 ਦੇ ਵਿਸ਼ਵ ਕੱਪ ਵਿੱਚ ਬਹੁਤ ਕਮਜ਼ੋਰ ਟੀਮ ਮੰਨੀ ਜਾਂਦੀ ਸੀ। ਦਰਅਸਲ ਟੀਮ ਵੀ ਕਮਜ਼ੋਰ ਸੀ। ਪਰ ਉਸ ਨੇ ਵਿਸ਼ਵ ਕੱਪ ਦੇ ਗਰੁੱਪ ਪੜਾਅ ਦੇ ਮੈਚ ਵਿੱਚ ਭਾਰਤੀ ਟੀਮ ਨੂੰ ਤਿੰਨ ਦੌੜਾਂ ਨਾਲ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਹ ਮੈਚ ਲੈਸਟਰ ‘ਚ ਖੇਡਿਆ ਗਿਆ ਸੀ।

4. ਦੱਖਣੀ ਅਫਰੀਕਾ ਬਨਾਮ ਜ਼ਿੰਬਾਬਵੇ 1999 ਵਿਸ਼ਵ ਕੱਪ, ਗਰੁੱਪ ਪੜਾਅ

साउथ अफ्रीका बनाम जिम्बाब्वे

1999 ਦੇ ਵਿਸ਼ਵ ਕੱਪ ‘ਚ ਹੀ ਜ਼ਿੰਬਾਬਵੇ ਨੇ ਭਾਰਤ ਖਿਲਾਫ ਇਕ ਹੋਰ ਵੱਡਾ ਉਲਟਫੇਰ ਕਰਨ ਤੋਂ ਬਾਅਦ ਦੱਖਣੀ ਅਫਰੀਕਾ ਨੂੰ ਆਪਣਾ ਦੂਜਾ ਸ਼ਿਕਾਰ ਬਣਾਇਆ। ਜ਼ਿੰਬਾਬਵੇ ਨੇ ਉਸ ਸੀਜ਼ਨ ‘ਚ ਦੱਖਣੀ ਅਫਰੀਕੀ ਟੀਮ ਨੂੰ 48 ਦੌੜਾਂ ਨਾਲ ਹਰਾ ਕੇ ਦੂਜਾ ਉਲਟਫੇਰ ਕੀਤਾ ਸੀ।

5. ਪਾਕਿਸਤਾਨ ਬਨਾਮ ਬੰਗਲਾਦੇਸ਼ 1999 ਵਿਸ਼ਵ ਕੱਪ, ਗਰੁੱਪ ਪੜਾਅ

पाकिस्तान बनाम बांग्लादेश

1999 ਦੇ ਵਿਸ਼ਵ ਕੱਪ ਵਿੱਚ ਤੀਜਾ ਵੱਡਾ ਉਲਟਫੇਰ ਬੰਗਲਾਦੇਸ਼ ਦੇ ਨਾਮ ਰਿਹਾ। ਬੰਗਲਾਦੇਸ਼ ਨੇ ਇਸ ਵਿਸ਼ਵ ਕੱਪ ਸੀਜ਼ਨ ਵਿੱਚ ਪਾਕਿਸਤਾਨ ਨੂੰ ਆਪਣਾ ਸ਼ਿਕਾਰ ਬਣਾਇਆ ਸੀ। ਇਹ ਮੈਚ ਗਰੁੱਪ ਗੇੜ ਵਿੱਚ ਨੌਰਥੈਂਪਟਨ ਵਿੱਚ ਖੇਡਿਆ ਗਿਆ ਸੀ, ਜਿਸ ਵਿੱਚ ਪਾਕਿਸਤਾਨ ਨੂੰ 62 ਦੌੜਾਂ ਨਾਲ ਹਾਰ ਮਿਲੀ ਸੀ।

6. ਸ਼੍ਰੀਲੰਕਾ ਬਨਾਮ ਕੀਨੀਆ 2003 ਵਿਸ਼ਵ ਕੱਪ, ਗਰੁੱਪ ਪੜਾਅ

श्रीलंका बनाम केन्या

ਕੀਨੀਆ ਨੇ 2003 ਦੇ ਵਿਸ਼ਵ ਕੱਪ ਵਿੱਚ ਇੱਕ ਵਾਰ ਫਿਰ ਉਲਟਫੇਰ ਕੀਤਾ। ਇਸ ਵਾਰ ਉਸ ਨੇ ਨੈਰੋਬੀ ਵਿੱਚ ਖੇਡੇ ਗਏ ਮੈਚ ਵਿੱਚ ਸ੍ਰੀਲੰਕਾ ਨੂੰ 53 ਦੌੜਾਂ ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ। ਇਸ ਵਿਸ਼ਵ ਕੱਪ ‘ਚ ਕੀਨੀਆ ਦੀ ਟੀਮ ਸੈਮੀਫਾਈਨਲ ‘ਚ ਪਹੁੰਚਣ ‘ਚ ਸਫਲ ਰਹੀ। ਜਿੱਥੇ ਉਸ ਨੂੰ ਭਾਰਤ ਤੋਂ ਹਾਰ ਕੇ ਬਾਹਰ ਹੋਣਾ ਪਿਆ।

7. ਬੰਗਲਾਦੇਸ਼ ਬਨਾਮ ਭਾਰਤ 2007

India Lost Match 5 Wickets Bangladesh World Cup 2007 Ms Dhoni On This Day |  बांग्लादेश ने आज ही के दिन विश्वकप 2007 में किया था बड़ा उलटफेर, टीम इंडिया  को 5

ਸਾਲ 2007 ‘ਚ ਵੈਸਟਇੰਡੀਜ਼ ਦੀ ਧਰਤੀ ‘ਤੇ ਖੇਡੇ ਗਏ ਵਿਸ਼ਵ ਕੱਪ ‘ਚ ਬੰਗਲਾਦੇਸ਼ ਨੇ ਮਜ਼ਬੂਤ ​​ਭਾਰਤੀ ਟੀਮ ਨੂੰ ਹਰਾਇਆ ਸੀ। ਗਰੁੱਪ ਗੇੜ ਵਿੱਚ ਬੰਗਲਾਦੇਸ਼ ਹੱਥੋਂ ਮਿਲੀ ਹਾਰ ਕਾਰਨ ਭਾਰਤੀ ਟੀਮ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਨਹੀਂ ਪਹੁੰਚ ਸਕੀ। ਬੰਗਲਾਦੇਸ਼ ਦੇ ਗੇਂਦਬਾਜ਼ਾਂ ਨੇ ਪੂਰੀ ਭਾਰਤੀ ਟੀਮ ਨੂੰ 191 ਦੌੜਾਂ ‘ਤੇ ਢੇਰ ਕਰ ਦਿੱਤਾ ਅਤੇ ਟੀਚਾ ਪੰਜ ਵਿਕਟਾਂ ਗੁਆ ਕੇ ਹਾਸਲ ਕਰ ਲਿਆ ਅਤੇ ਇਤਿਹਾਸਕ ਜਿੱਤ ਦਰਜ ਕੀਤੀ।

8. ਆਇਰਲੈਂਡ ਬਨਾਮ ਪਾਕਿਸਤਾਨ 2007

आयरलैंड बनाम पाकिस्तान

2007 ‘ਚ ਹੀ ਬੰਗਲਾਦੇਸ਼ ਦੇ ਨਾਲ-ਨਾਲ ਆਇਰਲੈਂਡ ਦੀ ਟੀਮ ਨੇ ਵੀ ਵੱਡਾ ਉਲਟਫੇਰ ਕੀਤਾ ਸੀ। ਆਇਰਲੈਂਡ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਾਕਿਸਤਾਨ ਨੂੰ ਤਿੰਨ ਵਿਕਟਾਂ ਨਾਲ ਹਾਰ ਦਾ ਸਵਾਦ ਚਖਾਇਆ। ਆਇਰਲੈਂਡ ਹੱਥੋਂ ਮਿਲੀ ਹਾਰ ਕਾਰਨ ਪਾਕਿਸਤਾਨ ਦੀ ਟੀਮ ਗਰੁੱਪ ਪੜਾਅ ਤੋਂ ਅੱਗੇ ਨਹੀਂ ਵਧ ਸਕੀ।

9. ਇੰਗਲੈਂਡ ਬਨਾਮ ਆਇਰਲੈਂਡ 2011

Match 15: England vs Ireland | The Times of India

2011 ਵਿੱਚ ਆਇਰਲੈਂਡ ਨੇ ਇੰਗਲੈਂਡ ਨੂੰ ਹਰਾ ਕੇ ਵਿਸ਼ਵ ਕ੍ਰਿਕਟ ਨੂੰ ਹੈਰਾਨ ਕਰ ਦਿੱਤਾ ਸੀ। ਇੰਗਲੈਂਡ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ ਗੁਆ ਕੇ 327 ਦੌੜਾਂ ਬਣਾਈਆਂ। ਹਾਲਾਂਕਿ ਆਇਰਲੈਂਡ ਨੇ ਕੇਵਿਨ ਓ ਬ੍ਰਾਇਨ ਦੇ ਬੱਲੇ ਦੇ ਸੈਂਕੜੇ ਦੇ ਆਧਾਰ ‘ਤੇ 5 ਗੇਂਦਾਂ ਬਾਕੀ ਰਹਿੰਦਿਆਂ ਟੀਚਾ ਹਾਸਲ ਕਰ ਲਿਆ।

10. ਆਇਰਲੈਂਡ ਬਨਾਮ ਵੈਸਟ ਇੰਡੀਜ਼ 2015

Disappointing for West Indies, just brilliant for Ireland': Reactions as  two-time champions bow out

ਵਿਸ਼ਵ ਕੱਪ 2015 ਵਿੱਚ ਵੀ ਆਇਰਲੈਂਡ ਨੇ ਇੱਕ ਹੋਰ ਵੱਡਾ ਉਲਟਫੇਰ ਕੀਤਾ। ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੈਸਟਇੰਡੀਜ਼ ਨੂੰ ਹਰਾਇਆ। ਕੈਰੇਬੀਅਨ ਟੀਮ ਵੱਲੋਂ ਦਿੱਤੇ 305 ਦੌੜਾਂ ਦੇ ਵੱਡੇ ਟੀਚੇ ਨੂੰ ਆਇਰਲੈਂਡ ਨੇ 25 ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ।

11 .ਅਫਗਾਨਿਸਤਾਨ ਬਨਾਮ ਇੰਗਲੈਂਡ 2023

Afghanistan stun England in a World Cup upset for the ages | Cricket -  Hindustan Times

ਅਫਗਾਨਿਸਤਾਨ ਵਿਸ਼ਵ ਕੱਪ ‘ਚ ਇੰਗਲੈਂਡ ਨੂੰ 69 ਦੌੜਾਂ ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ | ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨੇ 284 ਦੌੜਾਂ ਬਣਾਉਣ ਤੋਂ ਬਾਅਦ ਅਫਗਾਨਿਸਤਾਨ ਨੇ ਇੰਗਲੈਂਡ ਨੂੰ 215 ਦੌੜਾਂ ‘ਤੇ ਆਊਟ ਕਰ ਦਿੱਤਾ।

12.ਨੀਦਰਲੈਂਡ ਬਨਾਮ ਦੱਖਣੀ ਅਫਰੀਕਾ

Netherlands

ਵਨਡੇ ਵਿਸ਼ਵ ਕੱਪ 2023 ਇੰਗਲੈਂਡ ਤੋਂ ਬਾਅਦ ਹੁਣ ਦੱਖਣੀ ਅਫਰੀਕਾ ਦੀ ਟੀਮ ਵੀ ਵੱਡੇ ਉਲਟਫੇਰ ਦਾ ਸ਼ਿਕਾਰ ਹੋਈ ਹੈ। ਦੱਖਣੀ ਅਫਰੀਕਾ ਨੂੰ ਨੀਦਰਲੈਂਡ (Netherlands) ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਨੀਦਰਲੈਂਡ ਨੇ ਦੱਖਣੀ ਅਫਰੀਕਾ ਨੂੰ 246 ਦੌੜਾਂ ਟੀਚਾ ਦਿੱਤਾ,ਪਰ ਦੱਖਣੀ ਅਫਰੀਕਾ ਦੀ ਟੀਮ 207 ਦੌੜਾਂ ਬਣਾ ਸਕੀ ਅਤੇ 38 ਦੌੜਾਂ ਤੋਂ ਹਾਰ ਗਈ |