Site icon TheUnmute.com

ਕਾਂਗਰਸ ਪਾਰਟੀ ਤੋਂ ਨਰਾਜ਼ ਵਰਕਰਾਂ ਨੂੰ ਘਰ ਘਰ ਜਾ ਕੇ ਮਨਾਇਆ ਜਾਵੇਗਾ: ਰਾਜਾ ਵੜਿੰਗ

Raja Warring

ਚੰਡੀਗੜ੍ਹ 02 ਨਵੰਬਰ 2022: ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਅੱਜ ਪਟਿਆਲਾ ਵਿਖੇ ਪਹੁੰਚੇ ਜਿਨ੍ਹਾਂ ਦਾ ਪਟਿਆਲੇ ਪਹੁੰਚਣ ਤੇ ਕਾਂਗਰਸੀ ਵਰਕਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਰਾਜਾ ਵੜਿੰਗ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਾਂਗਰਸ ਪਾਰਟੀ ਦੇ ਵਿਚ ਹਰ ਵਿਅਕਤੀ ਦੇ ਲਈ ਦਰਵਾਜ਼ਾ ਖੁਲ੍ਹੇ ਹਨ | ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹੋਵੇ ਉਸ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ |

ਉਨ੍ਹਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਕਿਹਾ ਗਿਆ ਕਿ ਉਨ੍ਹਾਂ ਦਾ ਦੌਰ ਖ਼ਤਮ ਹੋ ਚੁੱਕਾ ਹੈ | ਉਨ੍ਹਆਂ ਕਿਹਾ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਬਾਰੇ ਜ਼ਿਆਦਾ ਗੱਲ ਨਹੀਂ ਕਰਾਂਗੇ, ਮੇਨੂ ਵੀ ਚੰਗਾ ਨਹੀਂ ਲੱਗਦਾ ਉਨ੍ਹਾਂ ਬਾਰੇ ਹਰ ਵਾਰ ਕੋਈ ਬਿਆਨ ਦੇਵਾਂ | ਪਰ ਪਟਿਆਲਾ ਕਾਂਗਰਸ ਦਾ ਗੜ੍ਹ ਸੀ, ਗੜ੍ਹ ਹੈ ਅਤੇ ਗੜ੍ਹ ਰਹੇਗਾ |

ਕਾਂਗਰਸ ਪਾਰਟੀ ਦੇ ਸੀਨੀਅਰ ਉਪ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਗਈ ਹੈ, ਭਾਰਤ ਜੋੜੋ ਯਾਤਰਾ ਨੂੰ ਲੋਕਾਂ ਦਾ ਚੰਗਾ ਹੁੰਗਾਰਾ ਮਿਲ ਰਿਹਾ ਹੈ, ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਤੋਂ ਜਿਹੜੇ ਵੀ ਵਰਕਰ ਨਰਾਜ਼ ਹਨ, ਉਨ੍ਹਾਂ ਦੇ ਘਰ ਘਰ ਜਾ ਕੇ ਉਨ੍ਹਾਂ ਨੂੰ ਮਨਾਇਆ ਜਾਵੇਗਾ | ਪੰਜਾਬ ਵਿਚ ਜੋ ਕੰਮ ਕਾਂਗਰਸ ਪਾਰਟੀ ਦੁਆਰਾ ਕਰਵਾਇਆ ਜਾ ਸਕਦਾ ਹੈ, ਇਹ ਕੰਮ ਹੋਰ ਕਿਸੇ ਵੀ ਪਾਰਟੀ ਵੱਲੋਂ ਨਹੀਂ ਕੀਤਾ ਜਾ ਸਕਦਾ | ਕਾਂਗਰਸੀ ਵਰਕਰਾਂ ਵੱਲੋਂ ਰਾਜਾ ਵੜਿੰਗ ਦਾ ਢੋਲ ਧਮਾਕੇ ਨਾਲ ਪਟਿਆਲਾ ਪਹੁੰਚਣ ਤੇ ਸਵਾਗਤ ਕੀਤਾ ਗਿਆ ਹੈ |

Exit mobile version