Ranbir Singh Gangwa

ਖਰਖੋਦਾ ‘ਚ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰੋਜੈਕਟ ਦਾ ਕੰਮ ਜਾਰੀ, ਅਗਲੇ ਸਾਲ ਹੋਵੇਗਾ ਮੁਕੰਮਲ: ਰਣਬੀਰ ਗੰਗਵਾ

ਚੰਡੀਗੜ੍ਹ, 11 ਮਾਰਚ 2025: ਅੱਜ ਹਰਿਆਣਾ ਵਿਧਾਨ ਸਭਾ ਦੇ ਚੱਲ ਰਹੇ ਬਜਟ ਸੈਸ਼ਨ ਦੌਰਾਨ ਹਰਿਆਣਾ ਦੇ ਜਨ ਸਿਹਤ ਅਤੇ ਇੰਜੀਨੀਅਰਿੰਗ ਮੰਤਰੀ ਰਣਬੀਰ ਗੰਗਵਾ ਨੇ ਵਿਧਾਨ ਸਭਾ ਨੂੰ ਦੱਸਿਆ ਕਿ ਖਰਖੋਦਾ ‘ਚ ਪੀਣ ਵਾਲੇ ਪਾਣੀ ਦੀ ਸਪਲਾਈ ਵਧਾਉਣ ਲਈ, 4 ਮਿਲੀਅਨ ਲੀਟਰ ਪ੍ਰਤੀ ਦਿਨ (ਐਮਐਲਡੀ) ਸਮਰੱਥਾ ਵਾਲੇ ਵਾਧੂ ਜਲ ਸ਼ੁੱਧੀਕਰਨ ਪਲਾਂਟ ਦੇ ਨਿਰਮਾਣ ਅਤੇ ਛੱਡੀਆਂ ਗਈਆਂ ਮਨਜ਼ੂਰ ਕਾਲੋਨੀਆਂ ‘ਚ ਵੰਡ ਪ੍ਰਣਾਲੀ ਵਿਛਾਉਣ ਲਈ 26.46 ਕਰੋੜ ਰੁਪਏ ਦੇ ਪ੍ਰੋਜੈਕਟਾਂ ‘ਤੇ ਕੰਮ ਪ੍ਰਗਤੀ ‘ਤੇ ਹੈ ਅਤੇ ਇਹ ਕੰਮ ਸਾਲ 2026 ਤੱਕ ਪੂਰੇ ਹੋ ਜਾਣਗੇ।

ਮੰਤਰੀ ਰਣਬੀਰ ਗੰਗਵਾ ਨੇ ਕਿਹਾ ਕਿ 2011 ਦੀ ਜਨਗਣਨਾ ਦੇ ਮੁਤਾਬਕ ਖਰਖੋਦਾ ਦੀ ਕੁੱਲ ਆਬਾਦੀ 25,051 ਹੈ। ਵਰਤਮਾਨ ‘ਚ ਸ਼ਹਿਰ ‘ਚ ਪੀਣ ਵਾਲੇ ਪਾਣੀ ਦੀ ਸਪਲਾਈ ਰੋਹਤਕ ਰੋਡ ਅਤੇ ਦਿੱਲੀ ਰੋਡ ‘ਤੇ ਸਥਿਤ ਕ੍ਰਮਵਾਰ 2.27 ਐਮਐਲਡੀ ਅਤੇ 4.54 ਐਮਐਲਡੀ ਸਮਰੱਥਾ ਵਾਲੇ ਦੋ ਮੌਜੂਦਾ ਨਹਿਰੀ ਅਧਾਰਤ ਵਾਟਰ ਵਰਕਸਾਂ ਦੇ ਨਾਲ-ਨਾਲ ਇੱਕ ਟਿਊਬਵੈੱਲ ਤੋਂ ਕੀਤੀ ਜਾ ਰਹੀ ਹੈ। ਸ਼ਹਿਰ ‘ਚ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਮੌਜੂਦਾ ਸਥਿਤੀ ਪ੍ਰਤੀ ਵਿਅਕਤੀ ਪ੍ਰਤੀ ਦਿਨ 135 ਲੀਟਰ ਹੈ।

ਉਨ੍ਹਾਂ ਕਿਹਾ ਕਿ ਸ਼ਹਿਰ ਦਾ ਲਗਭਗ 90% ਇਲਾਕਾ ਪੀਣ ਵਾਲੇ ਪਾਣੀ ਦੀਆਂ ਸਹੂਲਤਾਂ ਨਾਲ ਲੈਸ ਹੈ ਅਤੇ 80% ਇਲਾਕਾ ਸੀਵਰੇਜ ਸਹੂਲਤਾਂ ਨਾਲ ਲੈਸ ਹੈ। ਇਸ ਵੇਲੇ ਸ਼ਹਿਰ ਵਿੱਚ 4.5 ਐਮਐਲਡੀ ਸਮਰੱਥਾ ਵਾਲਾ ਇੱਕ ਸੀਵਰੇਜ ਟ੍ਰੀਟਮੈਂਟ ਪਲਾਂਟ (ਐਸਟੀਪੀ) ਹੈ, ਜਿਸ ਨੂੰ ਐਚਐਸਪੀਸੀਬੀ ਦੁਆਰਾ ਨਿਰਧਾਰਤ ਟ੍ਰੀਟ ਕੀਤੇ ਗੰਦੇ ਪਾਣੀ ਦੇ ਨਵੀਨਤਮ ਮਾਪਦੰਡਾਂ ਅਨੁਸਾਰ ਸੀਵਰੇਜ ਟ੍ਰੀਟ ਕਰਨ ਲਈ ਅਪਗ੍ਰੇਡ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਅਟਲ ਮਿਸ਼ਨ ਫਾਰ ਅਰਬਨ ਟਰਾਂਸਫਾਰਮੇਸ਼ਨ-2.0 (AMRUT-2.0) ਦੇ ਤਹਿਤ, 4 ਮਿਲੀਅਨ ਲੀਟਰ ਪ੍ਰਤੀ ਦਿਨ (MLD) ਸਮਰੱਥਾ ਵਾਲੇ ਵਾਧੂ ਵਾਟਰ ਟ੍ਰੀਟਮੈਂਟ ਪਲਾਂਟ ਦਾ ਨਿਰਮਾਣ ਕਰਕੇ ਅਤੇ ਬਾਕੀ ਪ੍ਰਵਾਨਿਤ ਖੇਤਰ ‘ਚ ਵੰਡ ਪ੍ਰਣਾਲੀ ਵਿਛਾਉਣ ਦੁਆਰਾ ਪਾਣੀ ਦੀ ਸਪਲਾਈ ਵਧਾਉਣ ਲਈ 26.46 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।

Read More: Haryana News: ਆਲ ਇੰਡੀਆ ਨੈਸ਼ਨਲ ਕਾਨਫਰੰਸ ‘ਚ ਸ਼ਾਮਲ ਹੋਣਗੇ ਕੈਬਿਨਟ ਮੰਤਰੀ ਰਣਬੀਰ ਗੰਗਵਾ

Scroll to Top