ਚੰਡੀਗੜ੍ਹ, 11 ਫਰਵਰੀ 2023: ਮਹਿਲਾ ਟੀ-20 ਵਿਸ਼ਵ ਕੱਪ ‘ਚ ਭਾਰਤ ਦਾ ਪਹਿਲਾ ਮੈਚ ਐਤਵਾਰ (12 ਫਰਵਰੀ) ਨੂੰ ਪਾਕਿਸਤਾਨ ਨਾਲ ਖੇਡਿਆ ਜਾਵੇਗਾ। ਇਸ ਮੈਚ ਤੋਂ ਪਹਿਲਾਂ ਭਾਰਤੀ ਟੀਮ ਦੀ ਚਿੰਤਾ ਵਧ ਗਈ ਹੈ। ਸਟਾਰ ਓਪਨਰ ਬੱਲੇਬਾਜ਼ ਸਮ੍ਰਿਤੀ ਮੰਧਾਨਾ (Smriti Mandhana) ਲਈ ਮੈਚ ‘ਚ ਨਹੀਂ ਖੇਡ ਸਕੇਗੀ । ਅਭਿਆਸ ਮੈਚ ਦੌਰਾਨ ਉਨ੍ਹਾਂ ਦੀ ਉਂਗਲੀ ‘ਤੇ ਸੱਟ ਲੱਗ ਗਈ ਸੀ। 26 ਸਾਲਾ ਸਲਾਮੀ ਬੱਲੇਬਾਜ਼ ਨੂੰ ਆਸਟਰੇਲੀਆ ਖ਼ਿਲਾਫ਼ ਅਭਿਆਸ ਮੈਚ ਦੌਰਾਨ ਫੀਲਡਿੰਗ ਦੌਰਾਨ ਸੱਟ ਲੱਗ ਗਈ ਸੀ।
ਭਾਰਤੀ ਮਹਿਲਾ ਟੀਮ ਦੇ ਕੋਚ ਰਿਸ਼ੀਕੇਸ਼ ਕਾਨਿਟਕਰ ਨੇ ਮੈਚ ਤੋਂ ਪਹਿਲਾਂ ਕਿਹਾ, “ਹਰਮਨ ਖੇਡਣ ਲਈ ਫਿੱਟ ਹੈ। ਉਸ ਨੇ ਪਿਛਲੇ ਦੋ ਦਿਨਾਂ ਤੋਂ ਨੈੱਟ ‘ਤੇ ਬੱਲੇਬਾਜ਼ੀ ਕੀਤੀ ਹੈ, ਉਹ ਠੀਕ ਹੈ। ਸਮ੍ਰਿਤੀ ਮੰਧਾਨਾ (Smriti Mandhana) ਦੀ ਉਂਗਲੀ ‘ਤੇ ਸੱਟ ਲੱਗੀ ਹੈ ਅਤੇ ਉਹ ਅਜੇ ਵੀ ਠੀਕ ਨਹੀਂ ਹੈ । ਇਹ ਫ੍ਰੈਕਚਰ ਨਹੀਂ ਹੈ ਅਤੇ ਸਾਨੂੰ ਉਮੀਦ ਹੈ ਕਿ ਉਹ ਦੂਜੇ ਮੈਚ ਤੋਂ ਉਪਲਬਧ ਹੋਵੇਗੀ।