ਚੰਡੀਗੜ੍ਹ, 14 ਫਰਵਰੀ 2025: Women’s Premier League 2025: ਮਹਿਲਾ ਪ੍ਰੀਮੀਅਰ ਲੀਗ ਦਾ ਤੀਜਾ ਸੀਜ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਪਹਿਲਾ ਮੈਚ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਗੁਜਰਾਤ ਜਾਇੰਟਸ ਵਿਚਕਾਰ ਹੋਵੇਗਾ। ਇਹ ਮੈਚ ਵਡੋਦਰਾ ਇੰਟਰਨੈਸ਼ਨਲ ਸਟੇਡੀਅਮ ‘ਚ ਸ਼ਾਮ 7:30 ਵਜੇ ਖੇਡਿਆ ਜਾਵੇਗਾ।
ਖਿਡਾਰਨਾਂ ਮਹਿਲਾ ਪ੍ਰੀਮੀਅਰ ਲੀਗ ਦੇ ਤੀਜੇ ਸੀਜ਼ਨ ‘ਚ ਇੱਕ ਵਾਰ ਫਿਰ ਆਪਣੇ ਕ੍ਰਿਕਟ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਉਤਸੁਕ ਹਨ। ਟੂਰਨਾਮੈਂਟ ਦਾ ਪਹਿਲਾ ਮੈਚ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਗੁਜਰਾਤ ਜਾਇੰਟਸ ਵਿਚਕਾਰ ਖੇਡਿਆ ਜਾਵੇਗਾ। ਭਾਰਤੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੀ ਅਗਵਾਈ ‘ਚ ਆਰਸੀਬੀ ਨੇ ਆਖਰੀ ਵਾਰ ਫਾਈਨਲ ‘ਚ ਦਿੱਲੀ ਕੈਪੀਟਲਜ਼ ਨੂੰ ਹਰਾਇਆ ਸੀ।
ਬੰਗਲੌਰ ਟੀਮ ਦਾ ਟੀਚਾ ਲਗਾਤਾਰ ਦੂਜੀ ਟਰਾਫੀ ਜਿੱਤਣ ਵਾਲੀ ਪਹਿਲੀ ਟੀਮ ਬਣਨਾ ਹੋਵੇਗਾ। ਪਹਿਲੇ ਸੀਜ਼ਨ ‘ਚ ਟਰਾਫੀ ਜਿੱਤਣ ਵਾਲੀ ਮੁੰਬਈ ਇੰਡੀਅਨਜ਼ ਕੋਲ ਵੀ ਇਹੀ ਮੌਕਾ ਹੋਵੇਗਾ। ਇਸ ਵਾਰ ਟੂਰਨਾਮੈਂਟ ਦੇ ਸਾਰੇ ਮੈਚ ਚਾਰ ਸ਼ਹਿਰਾਂ ‘ਚ ਖੇਡੇ ਜਾਣਗੇ। ਪਿਛਲੀ ਵਾਰ ਇਹ ਬੰਗਲੌਰ ਅਤੇ ਮੁੰਬਈ ‘ਚ ਖੇਡਿਆ ਗਿਆ ਸੀ। ਪਹਿਲਾ ਸੈਸ਼ਨ ਮੁੰਬਈ ‘ਚ ਹੋਇਆ ਸੀ। ਗੁਜਰਾਤ ਦੀ ਟੀਮ ਦੋ ਸੀਜ਼ਨਾਂ ‘ਚ ਸਭ ਤੋਂ ਹੇਠਾਂ ਰਹੀ ਹੈ। ਮੁੱਖ ਕੋਚ ਮਾਈਕਲ ਕਲਿੰਗਰ ਅਤੇ ਕਪਤਾਨ ਐਸ਼ਲੇ ਗਾਰਡਨਰ ਇਸ ਵਾਰ ਟੀਮ ਦੀ ਕਿਸਮਤ ਬਦਲਣ ਦੀ ਕੋਸ਼ਿਸ਼ ਕਰਨਗੇ।
ਇਨ੍ਹਾਂ ਚਾਰ ਸਟੇਡੀਅਮਾਂ ‘ਚ ਮੈਚ ਹੋਣਗੇ:-
ਕੌਤਾਂਬੀ ਸਟੇਡੀਅਮ (ਵਡੋਦਰਾ)
ਐਮ ਚਿੰਨਾਸਵਾਮੀ ਸਟੇਡੀਅਮ (ਬੈਂਗਲੁਰੂ)
ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਏਕਾਨਾ ਸਟੇਡੀਅਮ (ਲਖਨਊ)
ਬ੍ਰੇਬੋਰਨ ਸਟੇਡੀਅਮ (ਮੁੰਬਈ)
ਮਹਿਲਾ ਪ੍ਰੀਮੀਅਰ ਲੀਗ 2025 ਦੀਆਂ ਟੀਮਾਂ (Women’s Premier League 2025 Teams) :-
ਮੁੰਬਈ ਇੰਡੀਅਨਜ਼ (Mumbai Indians): ਹਰਮਨਪ੍ਰੀਤ ਕੌਰ, ਅਮਨਦੀਪ ਕੌਰ, ਅਮਨਜੋਤ ਕੌਰ, ਅਮੇਲੀਆ ਕੇਰ, ਕਲੋ ਟ੍ਰਾਇਓਨ, ਹੇਲੀ ਮੈਥਿਊਜ਼, ਜਿੰਤੀਮਨੀ ਕਲਿਤਾ, ਸਤਿਆਮੂਰਤੀ ਕੀਰਤਨ, ਨਤਾਲੀ ਸਾਈਵਰ, ਪੂਜਾ ਵਸਤਰਕਾਰ, ਸਜੀਵਨ ਸਜਨਾ, ਯਸਤਿਕਾ ਭਾਟੀਆ, ਸਯਕਾ ਇਸ਼ਕ, ਸ਼ਬਨੀਮ ਇਸਮਾਈਲ, ਨਾਦਿਨ ਡੀ ਕਲਰਕ, ਜੀ. ਕਮਲਿਨੀ, ਸੰਸਕ੍ਰਿਤੀ ਗੁਪਤਾ, ਅਕਸ਼ਿਤਾ ਮਹੇਸ਼ਵਰੀ।
ਰਾਇਲ ਚੈਲੇਂਜਰਜ਼ ਬੰਗਲੌਰ (Royal Challengers Bangaluru): ਸਮ੍ਰਿਤੀ ਮੰਧਾਨਾ, ਡੈਨੀ ਵਿਆਟ-ਹਾਜ, ਸਬੀਨੇਨੀ ਮੇਘਨਾ, ਆਸ਼ਾ ਸ਼ੋਬਾਨਾ, ਐਲਿਸ ਪੈਰੀ, ਜਾਰਜੀਆ ਵੇਅਰਹੈਮ, ਕਨਿਕਾ ਆਹੂਜਾ, ਸ਼੍ਰੇਯੰਕਾ ਪਾਟਿਲ, ਸੋਫੀ ਡੇਵਾਈਨ, ਰਿਚਾ ਘੋਸ਼, ਰੇਣੂਕਾ ਸਿੰਘ, ਏਕਤਾ ਬਿਸ਼ਟ, ਕੇਟ ਕਰਾਸ, ਚਾਰਲੀ ਡੀਨ, ਪ੍ਰਮਿਲਾ ਰਾਵਤ, ਵੀਜੇ ਜੋਸ਼ਿਤਾ, ਰਾਘਵੀ ਬਿਸਟ, ਜਗਰਾਵੀ ਪਵਾਰ।
ਦਿੱਲੀ ਕੈਪੀਟਲਸ (Delhi Capitals): ਮੇਗ ਲੈਨਿੰਗ, ਜੇਮੀਮਾ ਰੌਡਰਿਗਜ਼, ਸ਼ੈਫਾਲੀ ਵਰਮਾ, ਸਨੇਹਾ ਦੀਪਤੀ, ਐਲਿਸ ਕੈਪਸੀ, ਐਨਾਬੇਲ ਸਦਰਲੈਂਡ, ਜੇਸ ਜੋਨਾਸਨ, ਅਰੁੰਧਤੀ ਰੈੱਡੀ, ਮਾਰਿਜਨ ਕੈਪ, ਮਿੰਨੂ ਮਨੀ, ਰਾਧਾ ਯਾਦਵ, ਸ਼ਿਖਾ ਪਾਂਡੇ, ਤਾਨੀਆ ਭਾਟੀਆ, ਤਿਤਾਸ ਸਾਧੂ, ਸ਼੍ਰੀ ਚਰਨੀ, ਨੰਦਿਨੀ ਕਸ਼ਯਪ, ਸਾਰਾਹ ਬ੍ਰਾਇਸ, ਨਿੱਕੀ ਪ੍ਰਸਾਦ।
ਗੁਜਰਾਤ ਜਾਇੰਟਸ (Gujarat Giants): ਐਸ਼ਲੇ ਗਾਰਡਨਰ, ਭਾਰਤੀ ਫੁਲਮਾਲੀ, ਲੌਰਾ ਵੋਲਵਾਰਡਟ, ਫੋਬੀ ਲਿਚਫੀਲਡ, ਪ੍ਰਿਆ ਮਿਸ਼ਰਾ, ਦਿਆਲਨ ਹੇਮਲਤਾ, ਹਰਲੀਨ ਦਿਓਲ, ਸਯਾਲੀ ਸਤਘਰੇ, ਤਨੂਜਾ ਕੰਵਰ, ਬੇਥ ਮੂਨੀ, ਸ਼ਬਨਮ ਸ਼ਕੀਲ, ਮੰਨਤ ਕਸ਼ਯਪ, ਮੇਘਨਾ ਸਿੰਘ, ਕਸ਼ਵੀ ਗੌਤਮ, ਡਿਐਂਡਰਾ ਡੌਟਿਨ, ਸਿਮਰਨ ਸ਼ੇਖ, ਡੈਨੀਅਲ ਗਿਬਸਨ, ਪ੍ਰਕਾਸ਼ਿਕਾ ਨਾਇਕ।
ਯੂਪੀ ਵਾਰੀਅਰਜ਼ (UP Warriors): ਦੀਪਤੀ ਸ਼ਰਮਾ, ਕਿਰਨ ਨਵਗਿਰੇ, ਸ਼ਵੇਤਾ ਸਹਰਾਵਤ, ਵਰਿੰਦਾ ਦਿਨੇਸ਼, ਸੀ ਅਟਾਪੱਟੂ, ਗ੍ਰੇਸ ਹੈਰਿਸ, ਪੂਨਮ ਖੇਮਨਾਰ, ਸੋਫੀ ਏਕਲਸਟੋਨ, ਟਾਹਲੀਆ ਮੈਕਗ੍ਰਾਥ, ਉਮਾ ਛੇਤਰੀ, ਸਾਇਮਾ ਠਾਕੋਰ, ਗੌਹਰ ਸੁਲਤਾਨਾ, ਅੰਜਲੀ ਸਰਵਣੀ, ਰਾਜੇਸ਼ਵਰੀ ਗਾਇਕਵਾੜ, ਆਰੂਸ਼ੀ ਗੋਇਲ, ਕ੍ਰਾਂਤੀ ਗੌਰ, ਏਲਾਨਾ ਕਿੰਗ।
Read More: WPL: ਮਹਿਲਾ IPL ‘ਚ ਨਿਲਾਮੀ ਲਈ 409 ਖਿਡਾਰਨਾ ਸ਼ਾਰਟਲਿਸਟ, 163 ਵਿਦੇਸ਼ੀ ਖਿਡਾਰਨਾ ਸ਼ਾਮਲ