ਸਪੋਰਟਸ ਡੈਸਕ, 16 ਜੂਨ 2025: Women’s ODI World Cup 2025 schedule: ਮਹਿਲਾ ਕ੍ਰਿਕਟ ਵਿਸ਼ਵ ਕੱਪ 2025 ਭਾਰਤ ਅਤੇ ਸ਼੍ਰੀਲੰਕਾ ‘ਚ 30 ਸਤੰਬਰ ਤੋਂ 2 ਨਵੰਬਰ ਤੱਕ ਕਰਵਾਇਆ ਜਾਵੇਗਾ | ਮਹਿਲਾ ਵਨਡੇ ਵਿਸ਼ਵ ਕੱਪ ‘ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਈ-ਪ੍ਰੋਫਾਈਲ ਮੈਚ 5 ਅਕਤੂਬਰ ਨੂੰ ਕੋਲੰਬੋ ਦੇ ਨਿਊਟਰਲ ਵੈਨਿਊ ਆਰ ਪ੍ਰੇਮਦਾਸਾ ਸਟੇਡੀਅਮ ‘ਚ ਖੇਡਿਆ ਜਾਵੇਗਾ। ਜਿਕਰਯੋਗ ਹੈ ਕਿ ਭਾਰਤ ਨੂੰ 12 ਸਾਲਾਂ ਬਾਅਦ ਪਹਿਲੀ ਵਾਰ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੀ ਮੇਜ਼ਬਾਨੀ ਮਿਲੀ ਹੈ |
ਮਹਿਲਾ ਵਿਸ਼ਵ ਕੱਪ 2025 ‘ਚ ਕੁੱਲ ਕਿੰਨੇ ਮੈਚ ?
ਇਸ ਵਿਸ਼ਵ ਕੱਪ ਟੂਰਨਾਮੈਂਟ (Women’s ODI World Cup 2025) ‘ਚ 28 ਲੀਗ ਮੈਚ ਅਤੇ ਤਿੰਨ ਨਾਕਆਊਟ ਮੈਚ ਪੰਜ ਥਾਵਾਂ ਬੰਗਲੁਰੂ, ਇੰਦੌਰ, ਗੁਹਾਟੀ, ਵਿਸ਼ਾਖਾਪਟਨਮ ਅਤੇ ਕੋਲੰਬੋ ‘ਚ ਖੇਡੇ ਜਾਣਗੇ। ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ 29 ਅਕਤੂਬਰ ਨੂੰ ਗੁਹਾਟੀ ਜਾਂ ਕੋਲੰਬੋ ‘ਚ (ਪਾਕਿਸਤਾਨ ਦੇ ਆਉਣ ‘ਤੇ ਨਿਰਭਰ ਕਰਦਾ ਹੈ) ਅਤੇ ਦੂਜਾ ਸੈਮੀਫਾਈਨਲ 30 ਅਕਤੂਬਰ ਨੂੰ ਬੰਗਲੁਰੂ ‘ਚ ਹੋਵੇਗਾ। ਫਾਈਨਲ 2 ਨਵੰਬਰ ਨੂੰ ਬੰਗਲੁਰੂ ਜਾਂ ਕੋਲੰਬੋ ‘ਚ ਖੇਡਿਆ ਜਾਵੇਗਾ।
ਭਾਰਤ ਸ਼੍ਰੀਲੰਕਾ ਦੇ ਖਿਲਾਫ਼ ਮੁਹਿੰਮ ਦੀ ਕਰੇਗਾ ਸ਼ੁਰੂਆਤ
ਭਾਰਤ ਸ਼੍ਰੀਲੰਕਾ ਦੇ ਖਿਲਾਫ਼ ਬੰਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ‘ਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਜਦੋਂ ਕਿ ਬੰਗਲਾਦੇਸ਼ ਵਿਰੁੱਧ ਮੈਚ 26 ਅਕਤੂਬਰ ਨੂੰ ਬੰਗਲੁਰੂ ‘ਚ ਖੇਡਿਆ ਜਾਵੇਗਾ।
ਹਾਈਬ੍ਰਿਡ ਮਾਡਲ ਤਹਿਤ ਹੋਣਗੇ ਪਾਕਿਸਤਾਨ ਦੇ ਸਾਰੇ ਮੈਚ
ਪਾਕਿਸਤਾਨ ਦੇ ਸਾਰੇ ਮੈਚ ਸ਼੍ਰੀਲੰਕਾ ‘ਚ ਹਾਈਬ੍ਰਿਡ ਮਾਡਲ ‘ਤੇ ਖੇਡੇ ਜਾਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਅਤੇ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਵਿਚਕਾਰ ਹਾਈਬ੍ਰਿਡ ਸਮਝੌਤੇ ਦੇ ਮੁਤਾਬਕ ਪਾਕਿਸਤਾਨੀ ਟੀਮ ਆਪਣੇ ਸਾਰੇ ਮੈਚ ਨਿਰਪੱਖ ਸਥਾਨ ਕੋਲੰਬੋ ‘ਚ ਖੇਡੇਗੀ। ਇਨ੍ਹਾਂ ‘ਚ ਬੰਗਲਾਦੇਸ਼ (2 ਅਕਤੂਬਰ), ਇੰਗਲੈਂਡ (15 ਅਕਤੂਬਰ), ਨਿਊਜ਼ੀਲੈਂਡ (18 ਅਕਤੂਬਰ), ਦੱਖਣੀ ਅਫਰੀਕਾ (21 ਅਕਤੂਬਰ) ਅਤੇ ਸ਼੍ਰੀਲੰਕਾ (24 ਅਕਤੂਬਰ) ਵਿਰੁੱਧ ਮੈਚ ਸ਼ਾਮਲ ਹਨ। ਮੌਜੂਦਾ ਚੈਂਪੀਅਨ ਆਸਟ੍ਰੇਲੀਆ 1 ਅਕਤੂਬਰ ਨੂੰ ਇੰਦੌਰ ਦੇ ਹੋਲਕਰ ਸਟੇਡੀਅਮ ‘ਚ ਨਿਊਜ਼ੀਲੈਂਡ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ।
Read More: Indian women team: ਵਨਡੇ ਵਿਸ਼ਵ ਕੱਪ ਤੋਂ ਤਿਕੋਣੀ ਸੀਰੀਜ਼ ਖੇਡੇਗੀ ਭਾਰਤੀ ਮਹਿਲਾ ਟੀਮ