ਚੰਡੀਗੜ੍ਹ, 25 ਜਨਵਰੀ 2023: ਮਹਿਲਾ ਆਈਪੀਐਲ (Women’s IPL) ਟੀਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜ ਟੀਮਾਂ ਨੂੰ ਖਰੀਦਣ ਲਈ 4669.99 ਕਰੋੜ ਰੁਪਏ ਦੀ ਬੋਲੀ ਲਗਾਈ ਗਈ ਹੈ। ਅਹਿਮਦਾਬਾਦ ਫ੍ਰੈਂਚਾਇਜ਼ੀ ਸਭ ਤੋਂ ਮਹਿੰਗੀ ਵਿਕੀ ਹੈ। ਅਡਾਨੀ ਦੀ ਮਲਕੀਅਤ ਵਾਲੀ ਅਡਾਨੀ ਸਪੋਰਟਸ ਲਾਈਨ ਪ੍ਰਾਈਵੇਟ ਲਿਮਟਿਡ ਨੇ ਅਹਿਮਦਾਬਾਦ ਫਰੈਂਚਾਇਜ਼ੀ ਨੂੰ ਖਰੀਦਿਆ। ਉਨ੍ਹਾਂ ਨੇ ਅਹਿਮਦਾਬਾਦ ਫਰੈਂਚਾਇਜ਼ੀ ਨੂੰ 1289 ਕਰੋੜ ਰੁਪਏ ਵਿੱਚ ਖਰੀਦਿਆ ਹੈ । ਇਹ ਮਹਿਲਾ ਆਈਪੀਐਲ ਦੀ ਸਭ ਤੋਂ ਮਹਿੰਗੀ ਟੀਮ ਬਣ ਗਈ ਹੈ।
ਇਸ ਦੇ ਨਾਲ ਹੀ ਰਿਲਾਇੰਸ ਗਰੁੱਪ ਦੀ ਮਲਕੀਅਤ ਵਾਲੀ ਇੰਡੀਆਵਿਨ ਸਪੋਰਟਸ ਪ੍ਰਾਈਵੇਟ ਲਿਮਟਿਡ ਨੇ ਮੁੰਬਈ ਫਰੈਂਚਾਈਜ਼ੀ ਨੂੰ 912.99 ਕਰੋੜ ਰੁਪਏ ਵਿੱਚ ਖਰੀਦ ਲਿਆ ਹੈ। ਰਾਇਲ ਚੈਲੇਂਜਰਸ ਸਪੋਰਟਸ ਪ੍ਰਾਈਵੇਟ ਲਿਮਟਿਡ ਨੇ ਬੈਂਗਲੁਰੂ ਫ੍ਰੈਂਚਾਇਜ਼ੀ ਨੂੰ 901 ਕਰੋੜ ਰੁਪਏ ਵਿਚ ਹਾਸਲ ਕੀਤਾ। JSW GMR Cricket Pvt Ltd ਜੇਐੱਸਡਬਲਯੂ ਜੀਐੱਮਆਰ ਕ੍ਰਿਕਟ ਕੰਪਨੀ ਨੇ ਦਿੱਲੀ ਫ੍ਰੈਂਚਾਇਜ਼ੀ ਨੂੰ 810 ਕਰੋੜ ਰੁਪਏ ਵਿੱਚ ਖਰੀਦਿਆ ਹੈ। ਇਸ ਦੇ ਨਾਲ ਹੀ ਕੈਪਰੀ ਗਲੋਬਲ ਹੋਲਡਿੰਗਜ਼ ਪ੍ਰਾਈਵੇਟ ਲਿਮਟਿਡ ਨੇ ਲਖਨਊ ਫਰੈਂਚਾਇਜ਼ੀ ਨੂੰ 757 ਕਰੋੜ ਰੁਪਏ ਵਿੱਚ ਖਰੀਦਿਆ।