ਚੰਡੀਗੜ੍ਹ, 16 ਜੁਲਾਈ 2024: 19 ਜੁਲਾਈ ਨੂੰ ਮਹਿਲਾ ਏਸ਼ੀਆ ਕੱਪ 2024 (Women’s Asia Cup 2024) ਸ਼ੁਰੂ ਹੋਣ ਜਾ ਰਿਹਾ ਹੈ | ਇਸ ਟੂਰਨਾਮੈਂਟ ਦੀ ਮੇਜ਼ਬਾਨੀ ਸ਼੍ਰੀਲੰਕਾ ਕਰੇਗਾ । ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਮੇਜ਼ਬਾਨ ਸ਼੍ਰੀਲੰਕਾ ਬੋਰਡ ਨੇ ਕ੍ਰਿਕਟ ਪ੍ਰੇਮੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਦਰਅਸਲ, ਸ਼੍ਰੀਲੰਕਾ ਕ੍ਰਿਕਟ ਨੇ ਆਉਣ ਵਾਲੇ ਟੂਰਨਾਮੈਂਟ ਲਈ ਪ੍ਰਸ਼ੰਸਕਾਂ ਦੀ ਐਂਟਰੀ ਮੁਫ਼ਤ ਕਰ ਦਿੱਤੀ ਹੈ। ਏਸ਼ੀਆ ਕੱਪ ਟੂਰਨਾਮੈਂਟ ‘ਚ ਕੁੱਲ 15 ਮੈਚ ਖੇਡੇ ਜਾਣਗੇ, ਜਿਸ ‘ਚ ਦੋ ਸੈਮੀਫਾਈਨਲ ਅਤੇ ਇੱਕ ਫਾਈਨਲ ਸ਼ਾਮਲ ਹੈ।
ਮਹਿਲਾ ਏਸ਼ੀਆ ਕੱਪ 2024 (Women’s Asia Cup 2024) ‘ਚ ਕੁੱਲ ਅੱਠ ਟੀਮਾਂ ਭਾਗ ਲੈਣਗੀਆਂ । ਇਨ੍ਹਾਂ ‘ਚ ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਥਾਈਲੈਂਡ, ਸੰਯੁਕਤ ਅਰਬ ਅਮੀਰਾਤ (ਯੂਏਈ), ਨੇਪਾਲ ਅਤੇ ਮਲੇਸ਼ੀਆ ਸ਼ਾਮਲ ਹਨ। ਸਾਰੇ ਮੈਚ ਰੰਗੀਰੀ ਦਾਂਬੁਲਾ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡੇ ਜਾਣਗੇ।