ਚੰਡੀਗੜ੍ਹ, 02 ਜੂਨ 2023: ਆਗਾਮੀ ਏਸ਼ੀਆ ਕੱਪ-2023 (Women’s Asia Cup) ਦੀ ਮੇਜ਼ਬਾਨੀ ਕਿਹੜਾ ਦੇਸ਼ ਕਰੇਗਾ, ਇਸ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਪਾਕਿਸਤਾਨ ਨੂੰ ਏਸ਼ੀਆ ਕੱਪ ਦੀ ਮੇਜ਼ਬਾਨੀ ਦਾ ਅਧਿਕਾਰ ਮਿਲ ਗਿਆ ਸੀ ਪਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਜੈ ਸ਼ਾਹ ਨੇ ਸਾਫ ਕਰ ਦਿੱਤਾ ਸੀ ਕਿ ਟੀਮ ਇੰਡੀਆ ਪਾਕਿਸਤਾਨ ‘ਚ ਖੇਡਣ ਨਹੀਂ ਜਾਵੇਗੀ। ਇਸ ਦੌਰਾਨ ਹੁਣ ਬੀਸੀਸੀਆਈ ਨੇ ਟੀਮ ਇੰਡੀਆ ਦੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਦੀ ਤਰੀਕ ਵੀ ਸਾਹਮਣੇ ਆ ਗਈ ਹੈ।
ਭਾਰਤੀ ਕ੍ਰਿਕਟ ਬੋਰਡ ਨੇ ਸ਼ੁੱਕਰਵਾਰ ਨੂੰ ਮਹਿਲਾ ਕ੍ਰਿਕਟ ਦੇ ਏਸ਼ੀਆ ਕੱਪ ਲਈ ਟੀਮ ਦਾ ਐਲਾਨ ਕੀਤਾ, ਨਾ ਕਿ ਪੁਰਸ਼ ਕ੍ਰਿਕਟ। ਬੋਰਡ ਨੇ ਮਹਿਲਾ ਐਮਰਜਿੰਗ ਏਸ਼ੀਆ ਕੱਪ ਲਈ ਭਾਰਤ ਏ ਦੀ 14 ਮੈਂਬਰੀ ਟੀਮ ਅਤੇ ਮੈਚਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਬੋਰਡ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਸ਼ਵੇਤਾ ਸਹਿਰਾਵਤ ਨੂੰ ਟੀਮ ਦੀ ਕਪਤਾਨੀ ਸੌਂਪੀ ਗਈ ਹੈ ਜਦਕਿ ਸੌਮਿਆ ਤਿਵਾਰੀ ਨੂੰ ਉਪ ਕਪਤਾਨੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਹਾਂਗਕਾਂਗ ਦੇ ਟੀਨ ਕਵਾਂਗ ਰੋਡ ਰੀਕ੍ਰਿਏਸ਼ਨ ਗਰਾਊਂਡ ‘ਤੇ ਖੇਡਿਆ ਜਾਣ ਵਾਲਾ ਇਹ ਟੂਰਨਾਮੈਂਟ 12 ਜੂਨ ਨੂੰ ਸ਼ੁਰੂ ਹੋਵੇਗਾ ਜਦਕਿ ਭਾਰਤੀ ਮਹਿਲਾ ਏ ਟੀਮ ਆਪਣਾ ਪਹਿਲਾ ਮੈਚ 13 ਜੂਨ ਨੂੰ ਖੇਡੇਗੀ। ਭਾਰਤ ਦਾ ਪਹਿਲਾ ਮੈਚ ਹਾਂਗਕਾਂਗ ਏ ਨਾਲ ਹੋਵੇਗਾ। ਟੀਮ ਅਗਲਾ ਮੈਚ ਥਾਈਲੈਂਡ-ਏ ਨਾਲ ਖੇਡੇਗੀ, ਜਦਕਿ ਭਾਰਤੀ ਟੀਮ ਦਾ ਮੈਚ ਪਾਕਿਸਤਾਨ-ਏ ਨਾਲ 17 ਜੂਨ ਨੂੰ ਹੋਵੇਗਾ।
ਸ਼ਵੇਤਾ ਸਹਿਰਾਵਤ (ਕਪਤਾਨ), ਸੌਮਿਆ ਤਿਵਾਰੀ (ਉਪ-ਕਪਤਾਨ), ਤ੍ਰਿਸ਼ਾ ਗੋਂਗੜੀ, ਮੁਸਕਾਨ ਮਲਿਕ, ਸ਼੍ਰੇਅੰਕਾ ਪਾਟਿਲ, ਕਨਿਕਾ ਆਹੂਜਾ, ਉਮਾ ਖੇਤਰੀ (ਵਿਕਟਕੀਪਰ), ਮਮਤਾ ਮਦੀਵਾਲਾ (ਵਿਕਟ ਪਰ), ਤਿਤਾਸ ਸੰਧੂ, ਯਸ਼ਸ਼੍ਰੀ ਐਸ, ਕਾਸ਼ਵੀ ਗੌਤਮ, ਪਾਰਸ਼ਵੀ ਚੋਪੜਾ, ਮੰਨਤ ਕਸ਼ਯਪ, ਬੀ ਅਨੁਸ਼ਾ |
ਇਸ ਟੂਰਨਾਮੈਂਟ (Women’s Asia Cup) ਵਿੱਚ 8 ਟੀਮਾਂ ਭਾਗ ਲੈਣਗੀਆਂ, ਜਿਨ੍ਹਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਇੱਕ ਗਰੁੱਪ ਵਿੱਚ ਚਾਰ ਟੀਮਾਂ ਹੋਣਗੀਆਂ। ਭਾਰਤ ਏ, ਪਾਕਿਸਤਾਨ ਏ, ਹਾਂਗਕਾਂਗ ਏ ਅਤੇ ਥਾਈਲੈਂਡ ਏ ਗਰੁੱਪ ਏ ਵਿਚ ਹੋਣਗੇ ਜਦਕਿ ਬੰਗਲਾਦੇਸ਼ ਏ, ਸ਼੍ਰੀਲੰਕਾ ਏ, ਮਲੇਸ਼ੀਆ ਏ ਅਤੇ ਯੂਏਈ ਏ ਗਰੁੱਪ ਬੀ ਵਿਚ ਹੋਣਗੇ। ਇਹ ਟੂਰਨਾਮੈਂਟ 12 ਜੂਨ ਤੋਂ ਸ਼ੁਰੂ ਹੋਣਾ ਹੈ ਜਦਕਿ ਇਸ ਦਾ ਫਾਈਨਲ ਮੈਚ 21 ਜੂਨ ਨੂੰ ਖੇਡਿਆ ਜਾਵੇਗਾ।