ਚੰਡੀਗੜ੍ਹ, 31 ਜਨਵਰੀ 2025: Australia Women vs England Women: ਮਹਿਲਾ ਐਸ਼ੇਜ਼ 2025 ‘ਚ ਆਸਟ੍ਰੇਲੀਆ ਮਹਿਲਾ ਰਾਸ਼ਟਰੀ ਕ੍ਰਿਕਟ ਟੀਮ ਅਤੇ ਇੰਗਲੈਂਡ ਮਹਿਲਾ ਰਾਸ਼ਟਰੀ ਕ੍ਰਿਕਟ ਟੀਮ ਵਿਚਕਾਰ ਇਕਲੌਤਾ ਦਿਨ-ਰਾਤ ਦਾ ਟੈਸਟ ਮੈਚ ਅੱਜ ਯਾਨੀ 30 ਜਨਵਰੀ ਤੋਂ ਖੇਡਿਆ ਜਾ ਰਿਹਾ ਹੈ। ਦੋਵਾਂ ਟੀਮਾਂ ਵਿਚਕਾਰ ਇਹ ਮੈਚ ਮੈਲਬੌਰਨ ਦੇ ਮੈਲਬੌਰਨ ਕ੍ਰਿਕਟ ਗਰਾਊਂਡ ‘ਚ ਖੇਡਿਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਦੋਵਾਂ ਟੀਮਾਂ (AUSW vs ENGW) ਵਿਚਕਾਰ ਟੀ-20 (T20I Series) ਅਤੇ ਵਨਡੇ ਸੀਰੀਜ਼ (ODI Series) ਖੇਡੀ ਸੀ। ਜਿਸ ‘ਚ ਤਿੰਨ ਮੈਚਾਂ ਦੀ ਦੋਵੇਂ ਲੜੀ ‘ਚ ਆਸਟ੍ਰੇਲੀਆ ਮਹਿਲਾ ਟੀਮ ਨੇ ਇੰਗਲੈਂਡ ਮਹਿਲਾ ਟੀਮ ਨੂੰ 3-0 ਨਾਲ ਹਰਾਇਆ ਸੀ। ਹੁਣ ਮੇਜ਼ਬਾਨ ਟੀਮ ਦੀਆਂ ਨਜ਼ਰਾਂ ਟੈਸਟ ਮੈਚ ‘ਤੇ ਹਨ। ਇਸ ਲੜੀ ‘ਚ ਆਸਟ੍ਰੇਲੀਆ ਦੀ ਅਗਵਾਈ ਐਲਿਸਾ ਹੀਲੀ ਕਰ ਰਹੀ ਹੈ। ਜਦੋਂ ਕਿ ਇੰਗਲੈਂਡ ਦੀ ਕਮਾਨ ਹੀਥਰ ਨਾਈਟ (Heather Knight) ਦੇ ਹੱਥ ‘ਚ ਹੈ। ਪਹਿਲੇ ਦਿਨ ਦਾ ਖੇਡ ਸਮਾਪਤ ਹੋ ਗਈ ਹੈ |
ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਆਸਟ੍ਰੇਲੀਆਈ ਮਹਿਲਾ ਟੀਮ ਨੇ 22 ਓਵਰਾਂ ‘ਚ ਇੱਕ ਵਿਕਟ ਗੁਆ ਕੇ 56 ਦੌੜਾਂ ਬਣਾ ਲਈਆਂ ਸਨ। ਆਸਟ੍ਰੇਲੀਆਈ ਟੀਮ ਅਜੇ ਵੀ ਇੰਗਲੈਂਡ ਤੋਂ 114 ਦੌੜਾਂ ਪਿੱਛੇ ਹੈ। ਪਹਿਲੀ ਪਾਰੀ ‘ਚ ਬੱਲੇਬਾਜ਼ੀ ‘ਚ ਆਸਟ੍ਰੇਲੀਆ ਦੀ ਸ਼ੁਰੂਆਤ ਵੀ ਨਿਰਾਸ਼ਾਜਨਕ ਰਹੀ ਅਤੇ ਟੀਮ ਨੂੰ ਸਿਰਫ਼ 19 ਦੌੜਾਂ ਦੇ ਸਕੋਰ ‘ਤੇ ਆਪਣਾ ਪਹਿਲਾ ਵੱਡਾ ਝਟਕਾ ਲੱਗਾ। ਆਸਟ੍ਰੇਲੀਆ ਲਈ ਐਨਾਬੇਲ ਸਦਰਲੈਂਡ ਨੇ ਸਭ ਤੋਂ ਵੱਧ 24 ਦੌੜਾਂ ਬਣਾਈਆਂ। ਐਨਾਬੇਲ ਸਦਰਲੈਂਡ 24 ਦੌੜਾਂ ਨਾਬਾਦ ਅਤੇ ਫੋਬੀ ਲਿਚਫੀਲਡ 20 ਦੌੜਾਂ ਨਾਬਾਦ ਨਾਲ ਖੇਡ ਰਹੀ ਹੈ।
ਇੰਗਲੈਂਡ ਪਹਿਲਾਂ ਬੱਲੇਬਾਜ਼ੀ ਕਰਦਿਆਂ ਉਨ੍ਹਾਂ ਦੀ ਸ਼ੁਰੂਆਤ ਨਿਰਾਸ਼ਾਜਨਕ ਰਹੀ ਕਿਉਂਕਿ ਤਿੰਨ ਬੱਲੇਬਾਜ਼ ਸਿਰਫ਼ 47 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਨੈਟ ਸਾਇਵਰ-ਬਰੰਟ ਅਤੇ ਸੋਫੀਆ ਡੰਕਲੇ ਨੇ ਮਿਲ ਕੇ ਪਾਰੀ ਦੀ ਕਮਾਨ ਸੰਭਾਲੀ। ਪਹਿਲੀ ਪਾਰੀ ‘ਚ ਪੂਰੀ ਇੰਗਲੈਂਡ ਟੀਮ 71.4 ਓਵਰਾਂ ‘ਚ ਸਿਰਫ਼ 170 ਦੌੜਾਂ ‘ਤੇ ਆਲ ਆਊਟ ਹੋ ਗਈ। ਇੰਗਲੈਂਡ ਲਈ ਸਟਾਰ ਆਲਰਾਊਂਡਰ ਨੈਟ ਸਾਈਵਰ-ਬਰੰਟ ਨੇ 51 ਦੌੜਾਂ ਦੀ ਸਭ ਤੋਂ ਹਮਲਾਵਰ ਪਾਰੀ ਖੇਡੀ|