July 7, 2024 7:44 pm
Vinesh Phogat

ਭਲਵਾਨ ਬੀਬੀ ਵਿਨੇਸ਼ ਫੋਗਾਟ ਨੇ ਖੇਡ ਰਤਨ ਤੇ ਅਰਜੁਨ ਪੁਰਸਕਾਰ ਕੀਤੇ ਵਾਪਸ

ਚੰਡੀਗੜ੍ਹ, 30 ਦਸੰਬਰ, 2023: ਭਲਵਾਨ ਬੀਬੀ ਵਿਨੇਸ਼ ਫੋਗਾਟ (Vinesh Phogat) ਨੇ ਖੇਡ ਰਤਨ ਅਤੇ ਅਰਜੁਨ ਪੁਰਸਕਾਰ ਵਾਪਸ ਕਰ ਦਿੱਤੇ ਹਨ। ਵਿਨੇਸ਼ ਸ਼ਨੀਵਾਰ (30 ਦਸੰਬਰ) ਨੂੰ ਪੁਰਸਕਾਰ ਵਾਪਸ ਕਰਨ ਲਈ ਦਿੱਲੀ ਸਥਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫਤਰ ਜਾ ਰਹੀ ਸੀ। ਇਸ ਤੋਂ ਪਹਿਲਾਂ ਵੀ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ। ਜਿਸ ਤੋਂ ਬਾਅਦ ਵਿਨੇਸ਼ ਨੇ ਕਰਤਵਯ ਮਾਰਗ ‘ਤੇ ਪੁਰਸਕਾਰ ਨੂੰ ਜ਼ਮੀਨ ‘ਤੇ ਰੱਖ ਦਿੱਤਾ ਅਤੇ ਹੱਥ ਜੋੜ ਕੇ ਵਾਪਸ ਆ ਗਈ।

ਵਿਨੇਸ਼ (Vinesh Phogat) ਨੇ 3 ਦਿਨ ਪਹਿਲਾਂ ਪੀਐਮ ਮੋਦੀ ਨੂੰ 2 ਪੰਨਿਆਂ ਦੀ ਚਿੱਠੀ ਲਿਖੀ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਬੀਬੀ ਭਲਵਾਨਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਪੁਰਸਕਾਰ ਵਾਪਸ ਕਰਨ ‘ਤੇ ਵਿਨੇਸ਼ ਨੇ ਕਿਹਾ, “ਮੈਂ ਇੱਥੇ ਇਨਸਾਫ਼ ਲਈ ਆਈ ਹਾਂ।” ਇਨਸਾਫ਼ ਮਿਲਣ ਤੱਕ ਇਹ ਲੜਾਈ ਜਾਰੀ ਰਹੇਗੀ।

ਬਜਰੰਗ ਪੂਨੀਆ ਨੇ ਵਿਨੇਸ਼ ਦੀ ਐਵਾਰਡ ਵਾਪਸੀ ਦਾ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ, “ਇਹ ਦਿਨ ਕਿਸੇ ਵੀ ਖਿਡਾਰੀ ਦੀ ਜ਼ਿੰਦਗੀ ‘ਚ ਨਹੀਂ ਆਉਣਾ ਚਾਹੀਦਾ। ਦੇਸ਼ ਦੀਆਂ ਬੀਬੀ ਭਲਵਾਨਾਂ ਸਭ ਤੋਂ ਬੁਰੇ ਦੌਰ ‘ਚੋਂ ਗੁਜ਼ਰ ਰਹੀਆਂ ਹਨ।”

ਵਿਨੇਸ਼ ਤੋਂ ਪਹਿਲਾਂ ਬਜਰੰਗ ਪੂਨੀਆ ਨੇ ਆਪਣਾ ਪਦਮਸ਼੍ਰੀ ਪੁਰਸਕਾਰ ਵਾਪਸ ਕਰ ਦਿੱਤਾ ਸੀ। ਉਨ੍ਹਾਂ ਨੇ ਇਹ ਪੁਰਸਕਾਰ ਪ੍ਰਧਾਨ ਮੰਤਰੀ ਘਰ ਦੇ ਬਾਹਰ ਫੁੱਟਪਾਥ ‘ਤੇ ਰੱਖਿਆ ਸੀ। ਬ੍ਰਿਜ ਭੂਸ਼ਣ ਦੇ ਨਜ਼ਦੀਕੀ ਸਹਿਯੋਗੀ ਸੰਜੇ ਸਿੰਘ ਨੂੰ WFI ਦੀ ਨਵੀਂ ਕਾਰਜਕਾਰਨੀ ਲਈ ਚੁਣੇ ਜਾਣ ਤੋਂ ਬਾਅਦ ਸਾਕਸ਼ੀ ਮਲਿਕ ਨੇ ਆਪਣੀ ਜੁੱਤੀ ਮੇਜ਼ ‘ਤੇ ਰੱਖ ਦਿੱਤੀ ਸੀ ਅਤੇ ਉਸੇ ਦਿਨ ਕੁਸ਼ਤੀ ਤੋਂ ਸੰਨਿਆਸ ਲੈ ਲਿਆ ਸੀ।

ਇਹ ਸਾਰੇ ਭਲਵਾਨ ਭਾਰਤੀ ਰੈਸਲਿੰਗ ਫੈਡਰੇਸ਼ਨ ‘ਤੇ ਬ੍ਰਿਜ ਭੂਸ਼ਣ ਅਤੇ ਉਨ੍ਹਾਂ ਦੇ ਕਰੀਬੀਆਂ ਦੇ ਦਬਦਬੇ ਦਾ ਵਿਰੋਧ ਕਰ ਰਹੇ ਹਨ। ਹਾਲਾਂਕਿ, ਸਰਕਾਰ ਨੇ ਸੰਜੇ ਸਿੰਘ ਦੀ ਅਗਵਾਈ ਵਾਲੀ WFI ਦੀ ਕਾਰਜਕਾਰੀ ਕਮੇਟੀ ਨੂੰ ਮੁਅੱਤਲ ਕਰ ਦਿੱਤਾ ਹੈ। ਜਿਸ ਤੋਂ ਬਾਅਦ ਭਾਰਤੀ ਓਲੰਪਿਕ ਸੰਘ (IOA) ਨੇ WFI ਦੇ ਸੰਚਾਲਨ ਲਈ ਐਡਹਾਕ ਕਮੇਟੀ ਦਾ ਗਠਨ ਕੀਤਾ ਹੈ। ਜਿਸ ਦਾ ਚੇਅਰਮੈਨ ਭੁਪਿੰਦਰ ਬਾਜਵਾ ਨੂੰ ਬਣਾਇਆ ਗਿਆ। ਉਨ੍ਹਾਂ ਦੇ ਨਾਲ ਐਮਐਮ ਸੌਮਿਆ ਅਤੇ ਮੰਜੂਸ਼ਾ ਕੰਵਰ ਨੂੰ ਮੈਂਬਰ ਬਣਾਇਆ ਗਿਆ ਹੈ।