July 7, 2024 2:03 pm
Blood Donation Camp

ਖ਼ੂਨਦਾਨ ਕੈਂਪ ਮੁਹਿੰਮ ਵਿਚ ਸਹਿਯੋਗ ਕਰਨ ਵਾਲੀ ਬੀਬੀਆਂ ਨੂੰ ਸਿਵਲ ਸਰਜਨ ਨੇ ਕੀਤਾ ਸਨਮਾਨਿਤ

ਫਾਜ਼ਿਲਕਾ 15 ਮਾਰਚ 2024: ਫਾਜ਼ਿਲਕਾ ਬਲੱਡ ਬੈਂਕ ਵਿੱਚ ਖ਼ੂਨਦਾਨ ਮੁਹਿੰਮ ਦੌਰਾਨ ਸਹਯੋਗ ਦੇਣ ਵਾਲੀ ਬੀਬੀਆਂ ਨੂੰ ਸਿਹਤ ਵਿਭਾਗ ਵਲੋ ਸਨਮਾਨਿਤ ਕੀਤਾ ਗਿਆ। ਸਿਹਤ ਵਿਭਾਗ ਵਲੋ ਇਸ ਸੰਬਧੀ ਬਲੱਡ ਬੈਂਕ (Blood Donation Camp) ਵਿਚ ਸਹਯੋਗ ਕਰਨ ਵਾਲੀ ਬੀਬੀਆਂ ਨੂੰ ਸਨਮਾਨਿਤ ਅਤੇ ਪ੍ਰੋਤਸਾਹਿਤ ਕਰਨ ਲਈ ਸਿਵਲ ਸਰਜਨ ਡਾਕਟਰ ਸਿੰਘ ਵਲੋ ਬਲੱਡ ਬੈਂਕ ਵਿਚ ਆਯੋਜਿਤ ਪ੍ਰੋਗਰਾਮ ਵਿੱਚ ਬੀਬੀਆਂ ਨੂੰ ਸਨਮਾਨਿਤ ਕੀਤਾ ਗਿਆ ।

ਇਸ ਮੌਕੇ ਡਾਕਟਰ ਕਵਿਤਾ ਸਿੰਘ ਕੇ ਕਿਹਾ ਕਿ ਹੁਣ ਬੀਬੀਆਂ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ ਹੈ ਬਲਕਿ ਖ਼ੂਨਦਾਨ ਮੁਹਿੰਮ ਵਿਚ ਵੀ ਉਹਨਾਂ ਦੀ ਭਾਗੀਦਾਰੀ ਹੋਰ ਬੀਬੀਆਂ ਨੂੰ ਵੀ ਪ੍ਰੇਰਿਤ ਕਰ ਰਹੀ ਹੈ। ਉਹਨਾਂ ਦੱਸਿਆ ਕਿ ਫਾਜ਼ਿਲਕਾ ਬਲੱਡ ਬੈਂਕ ਨੂੰ ਪੰਜਾਬ ਪੱਧਰ ਤੇ ਸਨਮਾਨਿਤ ਕੀਤਾ ਗਿਆ ਹੈ ਜਿਸ ਵਿਚ ਵੀ ਬੀਬੀਆਂ ਦਾ ਸਟਾਫ ਕੰਮ ਕਰ ਰਿਹਾ ਹੈ ਅਤੇ ਪੁਰਸ਼ ਸਟਾਫ ਨਾਲ ਬਰਾਬਰ ਕੰਮ ਕਰ ਰਿਹਾ ਹੈ।

ਉਹਨਾਂ ਦੱਸਿਆ ਕਿ ਪਹਿਲੇ ਦੇ ਸਮੇਂ ਵਿਚ ਬੀਬੀਆਂ ਖ਼ੂਨਦਾਨ (Blood Donation Camp) ਲਈ ਇਨਕਾਰੀ ਕਰ ਦਿੰਦੇ ਸੀ ਪਰ ਹੁਣ ਜਾਗਰੂਕਤਾ ਨਾਲ ਬੀਬੀਆਂ ਵੀ ਖ਼ੂਨਦਾਨ ਵਿੱਚ ਪਿੱਛੇ ਨਹੀਂ ਹੈ। ਉਹਨਾਂ ਕਿਹਾ ਕਿ ਸੇਵਾ ਵਿਚ ਬੀਬੀ ਪੁਰਸ਼ ਤੋਂ ਦੋ ਕਦਮ ਅੱਗੇ ਰਹਿੰਦੀ ਹੈ ਜਿਸ ਕਰਕੇ ਉਸਨੂੰ ਨੂੰ ਸਨਮਾਨਿਤ ਕਰ ਕੇ ਵਿਭਾਗ ਨੂੰ ਫ਼ਕਰ ਹੁੰਦਾ ਹੈ। ਇਸ ਦੌਰਾਨ ਬਲੱਡ ਬੈਂਕ ਦਾ ਸਟਾਫ ਰੰਜੂ ਮੈਡਮ, ਬਰੋਡ੍ਰਿਕ, ਰਜਨੀਸ਼ ਚਲਾਣਾ, ਮਾਸ ਮੀਡੀਆ ਅਧਿਕਾਰੀ ਦਿਵੇਸ਼ ਕੁਮਾਰ, ਹਰਮੀਤ ਸਿੰਘ ਅਤੇ ਅਤਿੰਦਰ ਸਿੰਘ ਮੌਜੂਦ ਸੀ।