July 7, 2024 2:35 pm
Teej

ਵਿਜ਼ਡਮ ਗਰੁੱਪ ਅਤੇ ਮਾਂ ਜਗਦੰਬੇ ਗਰੁੱਪ ਦੀਆਂ ਔਰਤਾਂ ਨੇ ਬੜੀ ਧੂਮਧਾਮ ਨਾਲ ਤੀਜ ਮਨਾਈ

ਮੋਹਾਲੀ, 21 ਅਗਸਤ, 2023: ਵਿਜ਼ਡਮ ਗਰੁੱਪ ਅਤੇ ਮਾਂ ਜਗਦੰਬੇ ਗਰੁੱਪ ਦੀਆਂ ਔਰਤਾਂ ਨੇ ਤੀਜ ਮਨਾਈ। ਵਿਜ਼ਡਮ ਗਰੁੱਪ ਦੀਆਂ ਔਰਤਾਂ ਵੱਲੋਂ ਹੋਟਲ ਸਵਾਂ ਢਕੋਲੀ ਵਿਖੇ ਤੀਜ ਮੌਕੇ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ 110 ਔਰਤਾਂ ਨੇ ਭਾਗ ਲਿਆ। ਸਾਰੇ ਔਰਤਾਂ ਰੰਗ-ਬਿਰੰਗੇ ਪਹਿਰਾਵੇ ਵਿੱਚ ਸਜੇ ਆਈਆਂ।ਗਰੁੱਪ ਪ੍ਰਧਾਨ ਪੂਨਮ ਮੈਸਵਾਲ ਨੇ ਸਮੂਹ ਮੈਂਬਰਾਂ ਨੂੰ ਤੀਜ ਦੀ ਵਧਾਈ ਦਿੱਤੀ।

Teej

ਸਾਰੀਆਂ ਔਰਤਾਂ ਨੇ ਮਿਲ ਕੇ ਮਾਡਲਿੰਗ ਅਤੇ ਗਿੱਧੇ ਵਿੱਚ ਹਿੱਸਾ ਲਿਆ। ਪ੍ਰੋਗਰਾਮ ਵਿੱਚ ਸਮੂਹ ਮੈਂਬਰਾਂ ਵੱਲੋਂ ਜਾਗੋ ਵੀ ਕੱਢੀ ਗਈ।ਇਸ ਪ੍ਰੋਗਰਾਮ ਵਿੱਚ ਸ਼ਾਰਦਾ ਕਠਪਾਲੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸ਼ਾਰਦਾ ਕਠਪਾਲੀਆ ਨੇ ਸਾਰੀਆਂ ਬੀਬੀਆਂ ਨੂੰ ਤੀਜ ਦੀਆਂ ਵਧਾਈਆਂ ਦਿੱਤੀਆਂ ਅਤੇ ਸ੍ਰੀਮਤੀ ਤੀਜ ਮੁਕਾਬਲਾ ਵੀ ਕਰਵਾਇਆ ਗਿਆ। ਸ਼੍ਰੀਮਤੀ ਤੀਜ ਹਰਵਿੰਦਰ ਕੌਰ ਫਸਟ ਰਨਰ ਅੱਪ ਸ਼ੀਤਲ ਸੈਕਿੰਡ ਰਨਰ ਅੱਪ ਹਰਪ੍ਰੀਤ ਕੌਰ ਅਤੇ ਜੇਤੂ ਸਲੋਨੀ ਆਨੰਦ ਬਣੀ, ਜਿਨ੍ਹਾਂ ਨੇ ਸਭ ਤੋਂ ਵੱਧ ਚੂੜੀਆਂ ਪਹਿਨੀਆਂ। ਪੰਜਾਬੀ ਫੁੱਲ ਡਰੈੱਸ ਮੁਟਿਆਰ ਪੂਨਮ ਮਰਵਾਹ ਬਾਣੀ। ਸਾਰੀਆਂ ਔਰਤਾਂ ਨੇ ਤੀਜ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ।