June 30, 2024 5:47 pm
Smriti Mandhana

Women IPL: ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਗੁਜਰਾਤ ਜਾਇੰਟਸ ਨੂੰ 8 ਵਿਕਟਾਂ ਨਾਲ ਹਰਾਇਆ

ਚੰਡੀਗੜ੍ਹ, 27 ਫ਼ਰਵਰੀ 2024: ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਮੰਗਲਵਾਰ ਨੂੰ ਵੂਮੈਨ ਆਈ.ਪੀ.ਐੱਲ ‘ਚ ਆਪਣਾ ਲਗਾਤਾਰ ਦੂਜਾ ਮੈਚ ਜਿੱਤ ਲਿਆ ਹੈ। ਟੀਮ ਨੇ ਗੁਜਰਾਤ ਜਾਇੰਟਸ ਨੂੰ 8 ਵਿਕਟਾਂ ਨਾਲ ਹਰਾਇਆ ਹੈ । ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਆਰਸੀਬੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ 20 ਓਵਰਾਂ ‘ਚ 7 ਵਿਕਟਾਂ ‘ਤੇ 107 ਦੌੜਾਂ ਬਣਾਈਆਂ। ਜਵਾਬ ‘ਚ ਆਰਸੀਬੀ ਨੇ 12.3 ਓਵਰਾਂ ‘ਚ 2 ਵਿਕਟਾਂ ‘ਤੇ ਟੀਚਾ ਹਾਸਲ ਕਰ ਲਿਆ। ਆਰਸੀਬੀ ਲਈ ਸੋਫੀ ਮੋਲੀਨੇਕਸ ਨੇ ਤਿੰਨ ਵਿਕਟਾਂ ਲਈਆਂ। ਜਿੱਥੇ ਸਮ੍ਰਿਤੀ ਮੰਧਾਨਾ ਆਪਣਾ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਈ, ਉਸ ਨੇ 42 ਦੌੜਾਂ ਦੀ ਪਾਰੀ ਖੇਡੀ।

ਦੋਵਾਂ ਟੀਮਾਂ ਦਾ ਪਲੇਇੰਗ-11

ਰਾਇਲ ਚੈਲੇਂਜਰਜ਼ ਬੈਂਗਲੁਰੂ: ਸੋਫੀ ਡਿਵਾਈਨ, ਸਮ੍ਰਿਤੀ ਮੰਧਾਨਾ (Smriti Mandhana)(ਕਪਤਾਨ), ਸਬੀਨੇਨੀ ਮੇਘਨਾ, ਐਲੀਸ ਪੇਰੀ, ਰਿਚਾ ਘੋਸ਼ (ਵਿਕਟਕੀਪਰ ), ਜਾਰਜੀਆ ਵਯਰਹਮ, ਸੋਫੀ ਮੋਲੀਨੇਕਸ, ਸ਼੍ਰੇਅੰਕਾ ਪਾਟਿਲ, ਸਿਮਰਨ ਬਹਾਦੁਰ, ਆਸ਼ਾ ਸੋਭਨਾ, ਰੇਣੁਕਾ ਠਾਕੁਰ ਸਿੰਘ।

ਗੁਜਰਾਤ ਜਾਇੰਟਸ: ਬੇਥ ਮੂਨੀ (ਕਪਤਾਨ/ਵਿਕਟਕੀਪਰ ), ਵੇਦਾ ਕ੍ਰਿਸ਼ਨਾਮੂਰਤੀ, ਹਰਲੀਨ ਦਿਓਲ, ਫੋਬੀ ਲਿਚਫੀਲਡ, ਦਯਾਲਨ ਹੇਮਲਤਾ, ਐਸ਼ਲੇ ਗਾਰਡਨਰ, ਕੈਥਰੀਨ ਬ੍ਰਾਈਸ, ਸਨੇਹ ਰਾਣਾ, ਤਨੁਜਾ ਕੰਵਰ, ਲੀ ਤਾਹੂਹੂ, ਮੇਘਨਾ ਸਿੰਘ।