ਪਾਕਿਸਤਾਨ ਤੋਂ ਭਾਰਤ ਘੁੰਮਣ ਆਈ ਔਰਤ ਨੇ ਅਟਾਰੀ ‘ਤੇ ਇੱਕ ਬੱਚੀ ਨੂੰ ਦਿੱਤਾ ਜਨਮ

4 ਅਪ੍ਰੈਲ 2025: ਅੰਮ੍ਰਿਤਸਰ (Amritsar) ‘ਚ ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਸਾਂਗੜ ਪਿੰਡ ਵਿੱਚੋਂ ਇੱਕ 49 ਦੇ ਕਰੀਬ ਹਿੰਦੂ ਯਾਤਰੀਆਂ (passengers) ਦਾ ਜੱਥਾ ਭਾਰਤ ਦੀ ਵਾਘਾ ਸਰਹੱਦ (vagha border) ਤੇ ਪੁੱਜਾ ਇਸ ਜਥੇ ਵਿੱਚ ਕਈ ਮਹਿਲਾਵਾਂ (womens) ਤੇ ਬੱਚੇ ਵੀ ਸ਼ਾਮਿਲ ਸਨ। ਉੱਥੇ ਹੀ ਇੱਕ ਮਹਿਲਾ ਜਿਸਦਾ ਨਾਮ ਮਾਇਆ ਹੈ ਜਿਸ ਤਰ੍ਹਾਂ ਹੀ ਉਸ ਨੇ ਭਾਰਤ ਦੀ ਧਰਤੀ ਤੇ ਕਦਮ ਰੱਖਿਆ ਤਾਂ ਉਸ ਨੂੰ ਦਰਦ ਹੋਣ ਲੱਗ ਪਈ ਤੇ ਮੌਕੇ ਤੇ ਹੀ ਬੀਐਸਐਫ ਅਧਿਕਾਰੀਆਂ ਵੱਲੋਂ ਉਸ ਨੂੰ ਇਲਾਜ ਦੇ ਲਈ ਹਸਪਤਾਲ ਭੇਜਿਆ ਗਿਆ ਜਿੱਥੇ ਉਸ ਨੇ ਇੱਕ ਬੱਚੀ ਨੂੰ ਜਨਮ ਦਿੱਤਾ |

ਇਸ ਪਰਿਵਾਰ ਵੱਲੋਂ ਉਸ ਬੱਚੀ ਦਾ ਨਾਂ ਗੰਗਾ ਭਾਰਤੀ (ganga bharti) ਰੱਖਿਆ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਾਕਿਸਤਾਨ (pakistan) ਤੋਂ ਆਏ ਪਰਿਵਾਰ ਨੇ ਦੱਸਿਆ ਕਿ ਅਸੀਂ 49 ਦੇ ਕਰੀਬ ਲੋਕ ਭਾਰਤ ਘੁੰਮਣ ਦੇ ਲਈ ਆਏ ਹਾਂ, ਅਸੀਂ ਜੋਧਪੁਰ (jodhpur) ਤੇ ਹਰਿਦੁਆਰ ਘੁੰਮਣ ਜਾਣਾ ਸੀ ਪਰ ਹੁਣ ਅਸੀਂ 50 ਲੋਕ ਹੋ ਚੁੱਕੇ ਹਾਂ 25 ਦਿਨ ਦੇ ਵਿਜੇ ਤੇ ਭਾਰਤ ਆਏ ਹਾਂ ਕਿਉਂਕਿ ਸਾਡੇ ਘਰ ਅੱਜ ਇੱਕ ਬੱਚੀ ਨੇ ਜਨਮ ਲਿਆ ਹੈ ਜਿਸਦਾ ਨਾਂ ਅਸੀਂ ਗੰਗਾ ਭਾਰਤੀ (Ganga Bharti) ਰੱਖਿਆ ਹੈ|

ਅਸੀਂ ਗੰਗਾ ਮਈਆ (Ganga Maiya) ਦੇ ਦਰਸ਼ਨ ਲਈ ਹਰਿਦਵਾਰ ਜਾ ਰਹੇ ਹਾਂ, ਜਿਸ ਦੇ ਚਲਦੇ ਅਸੀਂ ਗੰਗਾ ਭਾਰਤੀ (Ganga Bharti) ਨਾ ਉਸਦਾ ਰੱਖਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਸਾਡੇ ਸੱਤ ਬੱਚੇ ਹਨ ਤੇ ਹੁਣ ਇਸ ਬੱਚੀ ਨੂੰ ਪਾ ਕੇ ਸਾਡੇ ਅੱਠ ਬੱਚੇ ਹੋ ਗਏ ਹਨ। ਜਿਨਾਂ ਵਿੱਚੋਂ ਛੇ ਲੜਕੀਆਂ ਹਨ ਤੇ ਦੋ ਲੜਕੇ ਹਨ ਇੱਕ ਲੜਕੀ ਦਾ ਵਿਆਹ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਅਸੀਂ ਹੁਣ ਭਾਰਤ ਵਿੱਚ ਹੀ ਰਹਿਣਾ ਚਾਹੁੰਦੇ ਹਾਂ ਸਾਨੂੰ ਭਾਰਤ ਬਹੁਤ ਵਧੀਆ ਦੇਸ਼ ਲੱਗਦਾ ਹੈ ਇਥੋਂ ਦੇ ਲੋਕ ਵੀ ਸਾਡੇ ਨਾਲ ਪਿਆਰ ਕਰ ਰਹੇ ਹਨ।

ਇਸ ਮੌਕੇ ਖਾਨੂ ਜੋ ਕਿ ਗੰਗਾ ਭਾਰਤੀ (Ganga Bharti)  ਦਾ ਪਿਤਾ ਹੈ ਉਸਦੇ ਪਰਿਵਾਰਿਕ ਮੈਂਬਰ ਅਤੇ ਉਸਦੇ ਸਾਲੇ ਨੇ ਵੀ ਖੁਸ਼ੀ ਜਾਹਿਰ ਕੀਤੀ ਕਿ ਉਹਨਾਂ ਦੇ ਘਰ ਭਾਰਤ ਦੀ ਸਰਹੱਦ ਤੇ ਬੱਚੀ ਨੇ ਜਨਮ ਲਿਆ ਹੈ ਜਿਸਦਾ ਨਾਲ ਗੰਗਾ ਭਾਰਤੀ (Ganga Bharti) ਰੱਖਿਆ ਗਿਆ ਹੈ।

ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਅਟਾਰੀ ਪਿੰਡ ਦੇ ਕੋਲ ਇੱਕ ਰੈਸਟੋਰੈਂਟ ਦੇ ਮਾਲਕ ਨੇ ਇਨਸਾਨੀਅਤ ਦਿਖਾਉਂਦੇ ਹੋਏ ਮਾਇਆ ਨਾਂ ਦੀ ਪੀੜਿਤ ਮਹਿਲਾ ਨੂੰ ਆਪਣੀ ਗੱਡੀ ਦੇ ਵਿੱਚ ਹਸਪਤਾਲ (hospital) ਪਹੁੰਚਾਇਆ ਤੇ ਉਸਦੀ ਦੇਖਭਾਲ ਵੀ ਕੀਤੀ ਹੁਣ ਉਸ ਨੇ ਦੱਸਿਆ ਕਿ ਮਾਂ ਪਿਓ ਤੇ ਬੱਚਾ ਤਿੰਨੋ ਠੀਕ ਹਨ ਜੋ ਕਿ ਸਾਡੇ ਰੈਸਟੋਰੈਂਟ ਚੋਂ ਰੋਟੀ ਖਾ ਕੇ ਹੁਣ ਹਰਿਦੁਆਰ ਨੂੰ ਆਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਦੇ ਨਾਲ ਰਵਾਨਾ ਹੋ ਰਹੇ ਹਨ।

Scroll to Top