Ludhiana news

ਲੁਧਿਆਣਾ ‘ਚ ਦਿਨ-ਦਿਹਾੜੇ ਘਰ ਵੜ ਕੇ ਔਰਤ ਦਾ ਕ.ਤ.ਲ, ਇਲਾਕੇ ‘ਚ ਫੈਲੀ ਦਹਿਸ਼ਤ

ਲੁਧਿਆਣਾ, 20 ਦਸੰਬਰ 2025: ਸ਼ਨੀਵਾਰ ਦੁਪਹਿਰ ਨੂੰ ਲੁਧਿਆਣਾ ਦੇ ਮੁੰਡੀਆਂ ਦੇ ਜੀਟੀਬੀ ਨਗਰ ‘ਚ ਦਿਨ-ਦਿਹਾੜੇ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ। ਘਟਨਾ ਵੇਲੇ ਔਰਤ ਆਪਣੀ ਧੀ ਨਾਲ ਘਰ ‘ਚ ਸੀ। ਇੱਕ ਨੌਜਵਾਨ ਆਇਆ ਅਤੇ ਦੋਵਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਧੀ ਭੱਜਣ ‘ਚ ਕਾਮਯਾਬ ਹੋ ਗਈ, ਪਰ ਔਰਤ ਦੇ ਸਿਰ ‘ਚ ਗੋਲੀ ਲੱਗੀ।

ਮ੍ਰਿਤਕ ਔਰਤ ਦੀ ਪਛਾਣ ਪੂਨਮ ਪਾਂਡੇ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਪੂਨਮ ਦੀ ਧੀ ਅਜੇ ਵੀ ਡਰੀ ਹੋਈ ਹੈ। ਉਸਦੇ ਪੁੱਤਰ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ |ਵਾਰਦਾਤ ਨੂੰ ਆਜ਼ਮ ਦੇਣ ਤੋਂ ਬਾਅਦ ਨੌਜਵਾਨ ਫਿਰ ਭੱਜ ਗਿਆ। ਗੋਲੀਆਂ ਦੀ ਆਵਾਜ਼ ਸੁਣ ਕੇ ਗੁਆਂਢੀ ਸਿਵਲ ਹਸਪਤਾਲ ਪਹੁੰਚੇ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਘਟਨਾ ਦੀ ਜਾਂਚ ਕੀਤੀ।

ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਸ ‘ਚ ਇੱਕ ਨੌਜਵਾਨ ਕਾਲੀ ਹੁੱਡੀ ਪਾਏ ਹੋਏ ਘਰ ‘ਚ ਦਾਖਲ ਹੁੰਦਾ ਹੈ, ਲਗਭੱਗ ਤਿੰਨ ਮਿੰਟ ਲਈ ਰੁਕਦਾ ਹੈ। ਫਿਰ ਉਹ ਬਾਹਰ ਆਉਂਦਾ ਹੈ, ਆਪਣੀ ਪਿਸਤੌਲ ਲੋਡ ਕਰਦਾ ਹੈ, ਦਰਵਾਜ਼ੇ ‘ਤੇ ਵਾਪਸ ਜਾਂਦਾ ਹੈ ਅਤੇ ਗੋਲੀਬਾਰੀ ਕਰਦਾ ਹੈ। ਉਹ ਦੋ ਵਾਰ ਗੋਲੀਬਾਰੀ ਕਰਦਾ ਦਿਖਾਈ ਦੇ ਰਿਹਾ ਹੈ। ਘਟਨਾ ਤੋਂ ਬਾਅਦ ਅਪਰਾਧੀ ਭੱਜ ਗਿਆ।

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ, ਪੁਲਿਸ ਔਰਤ ਦੇ ਘਰ ਪਹੁੰਚੀ ਅਤੇ ਆਸ ਪਾਸ ਦੇ ਲੋਕਾਂ ਤੋਂ ਜਾਣਕਾਰੀ ਇਕੱਠੀ ਕੀਤੀ। ਪੁਲਿਸ ਟੀਮ ਨੇ ਔਰਤ ਦੇ ਘਰ ਦਾ ਵੀ ਮੁਆਇਨਾ ਕੀਤਾ ਅਤੇ ਘਟਨਾ ਨਾਲ ਸਬੰਧਤ ਸਬੂਤ ਇਕੱਠੇ ਕਰਦੇ ਹੋਏ ਇੱਕ ਵੀਡੀਓ ਬਣਾਈ। ਪੁਲਿਸ ਦਾ ਕਹਿਣਾ ਹੈ ਕਿ ਵੀਡੀਓ ਵਿੱਚ ਗੋਲੀਬਾਰੀ ਕਰਦੇ ਦਿਖਾਈ ਦੇਣ ਵਾਲਾ ਨੌਜਵਾਨ ਪੂਨਮ ਦਾ ਕੋਈ ਜਾਣਕਾਰ ਹੈ। ਉਹ ਘਟਨਾ ਤੋਂ ਪਹਿਲਾਂ ਅੰਦਰ ਗਿਆ ਸੀ ਅਤੇ ਕੁਝ ਦੇਰ ਰੁਕਣ ਤੋਂ ਬਾਅਦ ਬਾਹਰ ਆ ਗਿਆ।

Read More: ਲੁਧਿਆਣਾ ਦੀ ਕੇਂਦਰੀ ਜੇਲ੍ਹ ‘ਚ ਕੈਦੀਆਂ ਵਿਚਾਲੇ ਝੜੱਪ, 22 ਕੈਦੀਆਂ ਖਿਲਾਫ਼ FIR ਦਰਜ

ਵਿਦੇਸ਼

Scroll to Top