Nitin Gadkari

ਨਵੇਂ ਐਕਸਪ੍ਰੈਸ ਵੇਅ ਦੇ ਨਾਲ ਹੁਣ ਦਿੱਲੀ ਤੋਂ ਹਰਿਦੁਆਰ ਦੀ ਦੂਰੀ 90 ਮਿੰਟ ‘ਚ ਹੋਵੇਗੀ ਤੈਅ: ਨਿਤਿਨ ਗਡਕਰੀ

ਚੰਡੀਗੜ੍ਹ, 08 ਅਪ੍ਰੈਲ 2023: ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ (Nitin Gadkari) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦਿੱਲੀ ਦੇਹਰਾਦੂਨ ਵਿਚਕਾਰ ਬਣਾਇਆ ਜਾ ਰਿਹਾ ਨਵਾਂ ਐਕਸਪ੍ਰੈੱਸ ਵੇਅ ਇਸ ਸਾਲ ਦਸੰਬਰ ਤੱਕ ਸ਼ੁਰੂ ਹੋ ਜਾਵੇਗਾ। ਜਿਸ ਤੋਂ ਬਾਅਦ ਦਿੱਲੀ ਤੋਂ ਦੇਹਰਾਦੂਨ ਦੀ ਦੂਰੀ ਦੋ ਘੰਟੇ ਵਿੱਚ ਪੂਰੀ ਹੋ ਜਾਵੇਗੀ। ਦੱਸ ਦੇਈਏ ਕਿ ਦਿੱਲੀ ਤੋਂ ਦੇਹਰਾਦੂਨ ਵਿਚਕਾਰ ਬਣਾਏ ਜਾ ਰਹੇ ਇਸ 212 ਕਿਲੋਮੀਟਰ ਲੰਬੇ ਐਕਸਪ੍ਰੈਸ ਵੇਅ ਦੀ ਲਾਗਤ ਲਗਭਗ 12 ਹਜ਼ਾਰ ਕਰੋੜ ਰੁਪਏ ਹੈ।

ਪੰਜਵੇਂ ਅਯੁੱਧਿਆ ਉਤਸਵ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ (Nitin Gadkari) ਨੇ ਕਿਹਾ ਕਿ ‘ਲੋਕ ਹੁਣ ਸਿਰਫ਼ ਦੋ ਘੰਟਿਆਂ ਵਿੱਚ ਦਿੱਲੀ ਤੋਂ ਦੇਹਰਾਦੂਨ ਪਹੁੰਚ ਸਕਣਗੇ’। ਇਸ ਦੇ ਨਾਲ ਹੀ ਦਿੱਲੀ ਤੋਂ ਹਰਿਦੁਆਰ ਦੀ ਦੂਰੀ ਵੀ 90 ਮਿੰਟ ਵਿੱਚ ਪੂਰੀ ਹੋ ਜਾਵੇਗੀ। ਦਿੱਲੀ ਦੇਹਰਾਦੂਨ ਐਕਸਪ੍ਰੈਸਵੇਅ ਦਾ ਨਿਰਮਾਣ ਦਸੰਬਰ ਤੱਕ ਪੂਰਾ ਹੋ ਜਾਵੇਗਾ। ਕੇਂਦਰੀ ਮੰਤਰੀ ਨੇ ਦੱਸਿਆ ਕਿ ਇਸ ਐਕਸਪ੍ਰੈਸ ਵੇਅ ਦਾ 60-70 ਫੀਸਦੀ ਨਿਰਮਾਣ ਕੰਮ ਪੂਰਾ ਹੋ ਚੁੱਕਾ ਹੈ। ਕੇਂਦਰੀ ਮੰਤਰੀ ਨੇ ਸ਼ੁੱਕਰਵਾਰ ਨੂੰ ਛੇ ਲੇਨ ਵਾਲੇ ਗ੍ਰੀਨਫੀਲਡ ਐਕਸਪ੍ਰੈਸਵੇਅ ਦਾ ਹਵਾਈ ਸਰਵੇਖਣ ਕੀਤਾ ਹੈ ।

Image

ਜਿਕਰਯੋਗ ਹੈ ਕਿ ਦਿੱਲੀ ਦੇਹਰਾਦੂਨ ਐਕਸਪ੍ਰੈਸਵੇਅ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ। ਇਹ ਦਿੱਲੀ ਦੇ ਅਕਸ਼ਰਧਾਮ ਮੰਦਰ ਤੋਂ ਸ਼ੁਰੂ ਹੋ ਕੇ ਦਿੱਲੀ ਦੇ ਸ਼ਾਸਤਰੀ ਪਾਰਕ, ​​ਖਜੂਰੀ ਖਾਸ, ਮੰਡੌਲਾ ਦੇ ਖੇਕੜਾ ਸਥਿਤ ਈਸਟਰਨ ਪੈਰੀਫਿਰਲ ਐਕਸਪ੍ਰੈਸਵੇਅ ਤੋਂ ਹੁੰਦਾ ਹੋਇਆ ਬਾਗਪਤ, ਸ਼ਾਮਲੀ, ਸਹਾਰਨਪੁਰ, ਉੱਤਰ ਪ੍ਰਦੇਸ਼ ਦੇ ਦੇਹਰਾਦੂਨ ਜਾਵੇਗਾ। ਗਣੇਸ਼ਪੁਰ ਤੋਂ ਦੇਹਰਾਦੂਨ ਵਿਚਕਾਰ ਸੈਕਸ਼ਨ ਵਿੱਚ ਜੰਗਲੀ ਜੀਵਾਂ ਦੀ ਸੁਰੱਖਿਆ ਲਈ 12 ਕਿਲੋਮੀਟਰ ਲੰਬਾ ਫਲਾਈਓਵਰ ਬਣਾਇਆ ਜਾ ਰਿਹਾ ਹੈ। ਹਾਈਵੇਅ ਵਿੱਚ ਛੇ ਅੰਡਰਪਾਸ ਬਣਾਏ ਗਏ ਹਨ। ਵਿਸ਼ੇਸ਼ ਹਾਥੀ ਕੋਰੀਡੋਰ ਅਤੇ ਦੋ ਵੱਡੇ ਪੁਲ ਅਤੇ 13 ਛੋਟੇ ਪੁਲ ਵੀ ਬਣਾਏ ਗਏ ਹਨ।

Scroll to Top