ਚੰਡੀਗੜ੍ਹ, 21 ਮਾਰਚ 2023: ਵਿਜ਼ਡਨ ਨੇ 2021-2023 ਵਿਸ਼ਵ ਟੈਸਟ ਚੈਂਪੀਅਨਸ਼ਿਪ (Wisden World Test Championship)ਦੀ ਟੀਮ ਜਾਰੀ ਕਰ ਦਿੱਤੀ ਹੈ। ਵਿਜ਼ਡਨ ਨੇ 2021-2023 ‘ਚ ਆਯੋਜਿਤ ਵਿਸ਼ਵ ਟੈਸਟ ਚੈਂਪੀਅਨਸ਼ਿਪ ‘ਚ ਪ੍ਰਦਰਸ਼ਨ ਦੇ ਆਧਾਰ ‘ਤੇ 11 ਖਿਡਾਰੀਆਂ ਦੀ ਚੋਣ ਕੀਤੀ। ਇਸ ਵਾਰ ਭਾਰਤ ਦੇ ਚੋਟੀ ਦੇ ਖਿਡਾਰੀ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਕੇਐਲ ਰਾਹੁਲ ਨੂੰ ਇਸ ਵਿੱਚ ਜਗ੍ਹਾ ਨਹੀਂ ਮਿਲੀ। ਜਦਕਿ ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ ਅਤੇ ਰਿਸ਼ਭ ਪੰਤ ਨੂੰ ਟੀਮ ‘ਚ ਚੁਣਿਆ ਗਿਆ ਹੈ। ਪੰਤ ਬਤੌਰ ਵਿਕਟਕੀਪਰ ਟੀਮ ‘ਚ ਹਨ।
ਦੂਜੇ ਪਾਸੇ ਪਾਕਿਸਤਾਨ, ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਤੋਂ ਕੋਈ ਵੀ ਖਿਡਾਰੀ ਨਹੀਂ ਚੁਣਿਆ ਗਿਆ। ਟੀਮ 5 ਦੇਸ਼ਾਂ ਦੇ ਖਿਡਾਰੀਆਂ ਦੀ ਬਣੀ ਸੀ। ਭਾਰਤ ਦੇ ਚੋਟੀ ਦੇ ਬੱਲੇਬਾਜ਼ ਰੋਹਿਤ ਸ਼ਰਮਾ, ਕੇਐੱਲ ਰਾਹੁਲ ਅਤੇ ਵਿਰਾਟ ਕੋਹਲੀ ਨੂੰ ਟੀਮ ‘ਚ ਜਗ੍ਹਾ ਨਹੀਂ ਮਿਲੀ ਹੈ। ਰੋਹਿਤ ਸ਼ਰਮਾ ਨੇ ਪੂਰੇ ਸੀਜ਼ਨ ‘ਚ 10 ਮੈਚ ਖੇਡੇ ਅਤੇ 700 ਦੌੜਾਂ ਬਣਾਈਆਂ। ਜਦਕਿ ਵਿਰਾਟ ਨੇ ਇਸ ਸੀਜ਼ਨ ਦੇ 16 ਮੈਚਾਂ ‘ਚ 869 ਦੌੜਾਂ ਬਣਾਈਆਂ। ਰੋਹਿਤ ਦੀ ਔਸਤ 43.75 ਰਹੀ। ਜਦਕਿ ਕੋਹਲੀ ਨੇ 32.18 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਰਾਹੁਲ ਨੇ 11 ਮੈਚਾਂ ਵਿੱਚ 30.28 ਦੀ ਔਸਤ ਨਾਲ 636 ਦੌੜਾਂ ਬਣਾਈਆਂ।
ਜ਼ਿਆਦਾਤਰ ਖਿਡਾਰੀ ਆਸਟ੍ਰੇਲੀਆ ਤੋਂ ਲਏ ਗਏ ਹਨ। ਇਸ ਵਿੱਚ ਸਲਾਮੀ ਬੱਲੇਬਾਜ਼ ਉਸਮਾਨ ਖਵਾਜਾ, ਮਾਰਨਸ ਲਾਬੂਸ਼ੇਨ, ਤੇਜ਼ ਗੇਂਦਬਾਜ਼ ਪੈਟ ਕਮਿੰਸ ਅਤੇ ਸਪਿੰਨਰ ਨਾਥਨ ਲਿਓਨ ਸ਼ਾਮਲ ਹਨ। ਇਸ ਤੋਂ ਇਲਾਵਾ ਸ਼੍ਰੀਲੰਕਾ ਦੇ ਦੋ ਬੱਲੇਬਾਜ਼ ਦਿਮੁਥ ਕਰੁਣਾਰਤਨੇ ਅਤੇ ਦਿਨੇਸ਼ ਚਾਂਦੀਮਲ ਨੂੰ ਟੀਮ ‘ਚ ਜਗ੍ਹਾ ਮਿਲੀ। ਦੱਖਣੀ ਅਫਰੀਕਾ ਤੋਂ ਕਾਗਿਸੋ ਰਬਾਡਾ ਅਤੇ ਇੰਗਲੈਂਡ ਦੇ ਜੌਨੀ ਬੇਅਰਸਟੋ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਇਸ ਸੀਜ਼ਨ ‘ਚ ਚੰਗੀ ਫਾਰਮ ‘ਚ ਹਨ। ਉਸਨੇ ਪੂਰੇ ਸੀਜ਼ਨ ਵਿੱਚ 14 ਮੈਚ ਖੇਡੇ ਅਤੇ 61.08 ਦੀ ਔਸਤ ਨਾਲ 1,527 ਦੌੜਾਂ ਬਣਾਈਆਂ। ਉਸ ਦੀ ਥਾਂ ਆਸਟਰੇਲੀਆ ਦੇ ਲਾਬੂਸ਼ੇਨ ਨੇ ਤੀਜੇ ਨੰਬਰ ‘ਤੇ ਰੱਖਿਆ। ਲਾਬੂਸ਼ੇਨ ਨੇ 19 ਮੈਚਾਂ ਵਿੱਚ 53.89 ਦੀ ਔਸਤ ਨਾਲ 1,509 ਦੌੜਾਂ ਬਣਾਈਆਂ।