Rohit Sharma

ਚੈਂਪੀਅਨਜ਼ ਟਰਾਫੀ ਤੋਂ ਬਾਅਦ ਰੋਹਿਤ ਸ਼ਰਮਾ ਲੈਣਗੇ ਸੰਨਿਆਸ ?, ਸ਼ੁਭਮਨ ਗਿੱਲ ਨੇ ਸਥਿਤੀ ਕੀਤੀ ਸਪੱਸ਼ਟ

ਚੰਡੀਗੜ੍ਹ, 8 ਮਾਰਚ 2025: ਆਈ.ਸੀ.ਸੀ ਚੈਂਪੀਅਨਜ਼ ਟਰਾਫੀ 2025 ਦਾ ਫਾਈਨਲ ਮੈਚ ਐਤਵਾਰ ਨੂੰ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਣਾ ਹੈ। ਇਸ ਸ਼ਾਨਦਾਰ ਮੈਚ ਤੋਂ ਇਲਾਵਾ, ਪ੍ਰਸ਼ੰਸਕਾਂ ਦੇ ਮਨਾਂ ‘ਚ ਇੱਕ ਸਵਾਲ ਉੱਠ ਰਿਹਾ ਹੈ ਕਿ ਕੀ ਭਾਰਤ ਦੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ (Rohit Sharma) ਚੈਂਪੀਅਨਜ਼ ਟਰਾਫੀ ਦੇ ਖਿਤਾਬੀ ਮੈਚ ਤੋਂ ਬਾਅਦ ਆਪਣੀ ਸੰਨਿਆਸ ਦਾ ਐਲਾਨ ਕਰਨਗੇ? ਉਪ-ਕਪਤਾਨ ਸ਼ੁਭਮਨ ਗਿੱਲ ਨੇ ਇਸ ਸੰਬੰਧੀ ਸਥਿਤੀ ਸਪੱਸ਼ਟ ਕੀਤੀ ਹੈ।

ਫਾਈਨਲ ਮੈਚ ਤੋਂ ਪਹਿਲਾਂ ਸ਼ੁਭਮਨ ਗਿੱਲ ਨੇ ਕਿਹਾ ਕਿ ਰੋਹਿਤ ਸ਼ਰਮਾ ਨੇ ਟੀਮ ਨਾਲ ਆਪਣੀ ਰਿਟਾਇਰਮੈਂਟ ਯੋਜਨਾਵਾਂ ਬਾਰੇ ਚਰਚਾ ਨਹੀਂ ਕੀਤੀ ਹੈ। ਜਿਕਰਯੋਗ ਹੈ ਕਿ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਪਿਛਲੇ ਸਾਲ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਣ ਤੋਂ ਬਾਅਦ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ।

ਗਿੱਲ ਨੇ ਮੈਚ ਤੋਂ ਪਹਿਲਾਂ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਟੀਮ ਦਾ ਧਿਆਨ ਖਿਤਾਬ ਜਿੱਤਣ ‘ਤੇ ਹੈ ਅਤੇ ਰੋਹਿਤ ਵੀ ਇਸ ‘ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਟੈਸਟ ਫਾਰਮੈਟ ‘ਚ ਲਗਾਤਾਰ ਅਸਫਲਤਾਵਾਂ ਤੋਂ ਬਾਅਦ ਰੋਹਿਤ ਦੇ ਭਵਿੱਖ ‘ਤੇ ਸਵਾਲ ਉਠਾਏ ਜਾ ਰਹੇ ਸਨ।

ਸ਼ੁਭਮਨ ਗਿੱਲ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਰੋਹਿਤ (Rohit Sharma) ਮੈਚ ਤੋਂ ਬਾਅਦ ਇਸ ਬਾਰੇ ਫੈਸਲਾ ਲੈ ਸਕਦਾ ਹੈ। ਗਿੱਲ ਨੇ ਕਿਹਾ ਕਿ ਅਸੀਂ ਇਸ ਬਾਰੇ ਗੱਲ ਨਹੀਂ ਕੀਤੀ। ਸਾਡੀ ਸਾਰੀ ਚਰਚਾ ਸਿਰਫ਼ ਮੈਚ ਜਿੱਤਣ ਬਾਰੇ ਹੀ ਰਹੀ ਹੈ ਅਤੇ ਸਾਨੂੰ ਸਿਰਫ਼ ਇਹ ਮੈਚ ਜਿੱਤਣਾ ਹੈ। ਰੋਹਿਤ ਨੇ ਇਸ ਮਾਮਲੇ ‘ਤੇ ਨਾ ਸਿਰਫ਼ ਮੇਰੇ ਨਾਲ ਸਗੋਂ ਟੀਮ ਨਾਲ ਵੀ ਚਰਚਾ ਨਹੀਂ ਕੀਤੀ। ਮੈਨੂੰ ਲੱਗਦਾ ਹੈ ਕਿ ਰੋਹਿਤ ਵੀ ਸਿਰਫ਼ ਫਾਈਨਲ ਜਿੱਤਣ ਬਾਰੇ ਸੋਚ ਰਹੇ ਹਨ।

Read More: IND vs NZ: ਭਾਰਤ ਬਨਾਮ ਨਿਊਜ਼ੀਲੈਂਡ ਵਿਚਾਲੇ ਚੈਂਪੀਅਨਜ਼ ਟਰਾਫੀ 2025 ਦੇ ਫਾਈਨਲ ਲਈ ਪਿੱਚ ਤੈਅ, ਕਿੰਨਾ ਨੂੰ ਮਿਲੇਗਾ ਫਾਇਦਾ ?

Scroll to Top