Kiran Rijiju

Rajya Sabha: ਰਾਜ ਸਭਾ ਚੇਅਰਮੈਨ ਵਿਰੁੱਧ ਨੋਟਿਸ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ: ਕਿਰਨ ਰਿਜਿਜੂ

ਚੰਡੀਗੜ੍ਹ, 11 ਦਸੰਬਰ 2024: ਰਾਜ ਸਭਾ (Rajya Sabha) ਦੇ ਚੇਅਰਮੈਨ ਜਗਦੀਪ ਧਨਖੜ (Jagdeep Dhankhar) ਵਿਰੁੱਧ ਵਿਰੋਧੀ ਧਿਰ ਵੱਲੋਂ ਪੇਸ਼ ਕੀਤੇ ਬੇਭਰੋਸਗੀ ਮਤੇ ‘ਤੇ ਭਾਜਪਾ ਆਗੂਆਂ ਨੇ ਕਾਂਗਰਸ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ | ਭਾਜਪਾ ਦੇ ਸੰਸਦ ਮੈਂਬਰ ਕਿਰਨ ਰਿਜਿਜੂ ਨੇ ਵਿਰੋਧੀ ਧਿਰ ਨੂੰ ਲੰਮੇ ਹੱਥੀਂ ਲਿਆ |

ਕਿਰਨ ਰਿਜਿਜੂ (Kiran Rijiju) ਨੇ ਕਿਹਾ ਕਿ ਉਹ ਉਪ ਰਾਸ਼ਟਰਪਤੀ ਦੇ ਖ਼ਿਲਾਫ਼ ਏਜੰਡੇ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ । ਕੇਂਦਰੀ ਮੰਤਰੀ ਨੇ ਇਕ ਵਾਰ ਫਿਰ ਸਦਨ ‘ਚ ਅਰਬਪਤੀ ਜਾਰਜ ਸੋਰੋਸ ਅਤੇ ਕਾਂਗਰਸ ਵਿਚਾਲੇ ਕਥਿਤ ਗਠਜੋੜ ਦਾ ਮੁੱਦਾ ਚੁੱਕਿਆ ਅਤੇ ਸੋਨੀਆ ਗਾਂਧੀ ਅਤੇ ਵਿਰੋਧੀ ਪਾਰਟੀਆਂ ‘ਤੇ ਦੋਸ਼ ਲਗਾਇਆ।

ਕਿਰਨ ਰਿਜਿਜੂ ਨੇ ਕਿਹਾ ਕਿ ਵਿਰੋਧੀ ਧਿਰ ਦੇ ਕੁਝ ਸੰਸਦ ਮੈਂਬਰਾਂ ਨੇ ਕਿਹਾ ਕਿ ਅਸੀਂ ਬੇਭਰੋਸਗੀ ਮਤਾ ਪੇਸ਼ ਕੀਤਾ ਹੈ। ਇਸ ‘ਤੇ ਜਗਦੀਪ ਧਨਖੜ ਨੇ ਵੀ ਟੋਕਦਿਆਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਤੁਸੀਂ ਕਿਸ ਨੂੰ ਬਚਾ ਰਹੇ ਹੋ।

ਇਸ ਤੋਂ ਬਾਅਦ ਕਿਰਨ ਰਿਜਿਜੂ ਨੇ ਵਿਰੋਧੀ ਧਿਰ ਨੂੰ ਘੇਰਦੇ ਹੋਏ ਕਿਹਾ ਕਿ ”ਭਾਰਤੀ ਲੋਕਤੰਤਰ ‘ਚ 72 ਸਾਲ ਬਾਅਦ ਇਕ ਕਿਸਾਨ ਦੇ ਬੇਟੇ ਨੇ ਉਪ ਰਾਸ਼ਟਰਪਤੀ ਦੇ ਅਹੁਦੇ ‘ਤੇ ਪਹੁੰਚ ਕੇ ਦੇਸ਼ ਦੀ ਸੇਵਾ ਕੀਤੀ ਹੈ।ਇਸ ਰਾਜ ਸਭਾ ਸਦਨ ​​ਦੇ ਚੇਅਰਮੈਨ ਦੇ ਤੌਰ ‘ਤੇ ਪੂਰਾ ਦੇਸ਼ ਦੇਖ ਰਿਹਾ ਹੈ ਕਿ ਉਪ ਰਾਸ਼ਟਰਪਤੀ ਨੇ ਇਸ ਸਦਨ ਦੀ ਮਰਿਆਦਾ ਨੂੰ ਕਿਵੇਂ ਬਰਕਰਾਰ ਰੱਖਿਆ ਹੈ |

ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਲੋਕ ਨਾ ਤਾਂ ਲੋਕਤੰਤਰ ‘ਚ ਵਿਸ਼ਵਾਸ ਰੱਖਦੇ ਹਨ ਅਤੇ ਨਾ ਹੀ ਸਪੀਕਰ ਦੀ ਇੱਜ਼ਤ ਦਾ ਖਿਆਲ ਰੱਖਦੇ ਹਨ। ਉਨ੍ਹਾਂ ਕਿਹਾ ਕਿ ਤੁਹਾਡੇ ਵੱਲੋਂ ਟੀਵੀ ‘ਤੇ ਜਨਤਾ ਦੇ ਸਾਹਮਣੇ ਉਪ ਰਾਸ਼ਟਰਪਤੀ ਦਾ ਨਾਮ ਲੈ ਕੇ ਅਰਥਹੀਣ ਦੋਸ਼ ਲਗਾਏ ਹਨ। ਤੁਸੀਂ ਇਸ ਸਦਨ ਦੇ ਮੈਂਬਰ ਬਣਨ ਦੇ ਯੋਗ ਨਹੀਂ ਹੋ। ਤੁਹਾਨੂੰ ਇਸ ਸਦਨ ਦਾ ਮੈਂਬਰ ਬਣਨ ਦਾ ਕੋਈ ਅਧਿਕਾਰ ਨਹੀਂ ਹੈ।”

Read More: AAP: ਆਮ ਆਦਮੀ ਪਾਰਟੀ ਇਕੱਲਿਆਂ ਲੜੇਗੀ ਦਿੱਲੀ ਵਿਧਾਨ ਸਭਾ ਚੋਣਾਂ 2025

Scroll to Top