Kashmir

ਕਸ਼ਮੀਰ ‘ਤੇ ਕਿਸੇ ਦੀ ਵੀ ਵਿਚੋਲਗੀ ਸਵੀਕਾਰ ਨਹੀਂ ਕਰਾਂਗੇ: ਭਾਰਤੀ ਵਿਦੇਸ਼ ਮੰਤਰਾਲੇ

ਦਿੱਲੀ, 13 ਮਈ 2025: ਵਿਦੇਸ਼ ਮੰਤਰਾਲੇ ਨੇ ਭਾਰਤ ਅਤੇ ਪਾਕਿਸਤਾਨ ਜੰਗਬੰਦੀ ਸਬੰਧੀ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਇਸ ਦੌਰਾਨ ਜੰਗਬੰਦੀ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਿਚੋਲਗੀ ਬਾਰੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਸੀਂ ਕਸ਼ਮੀਰ (Kashmir) ‘ਤੇ ਵਿਚੋਲਗੀ ਸਵੀਕਾਰ ਨਹੀਂ ਹੈ। ਪਾਕਿਸਤਾਨ ਨੂੰ ਪੀਓਕੇ ਖਾਲੀ ਕਰਨਾ ਪਵੇਗਾ। ਟਰੰਪ ਨੇ 11 ਮਈ ਨੂੰ ਕਿਹਾ ਸੀ, ’ਮੈਂ’ਤੁਸੀਂ ਦੋਵਾਂ ਨਾਲ ਮਿਲ ਕੇ ਕੰਮ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਕੀ ‘ਹਜ਼ਾਰ ਸਾਲਾਂ’ ਬਾਅਦ ਕਸ਼ਮੀਰ ਮੁੱਦੇ ਦਾ ਹੱਲ ਲੱਭਿਆ ਜਾ ਸਕਦਾ ਹੈ।’

ਡੋਨਾਲਡ ਟਰੰਪ ਦੇ ਦਾਅਵੇ ਨੂੰ ਰੱਦ ਕਰਦਿਆਂ ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਦੀ ਸ਼ੁਰੂਆਤ ਤੋਂ ਲੈ ਕੇ 10 ਮਈ ਨੂੰ ਗੋਲੀਬਾਰੀ ਅਤੇ ਫੌਜੀ ਕਾਰਵਾਈ ਰੋਕਣ ਦੇ ਸਮਝੌਤੇ ਤੱਕ, ਭਾਰਤੀ ਅਤੇ ਅਮਰੀਕੀ ਆਗੂਆਂ ਵਿਚਕਾਰ ਉੱਭਰ ਰਹੀ ਫੌਜੀ ਸਥਿਤੀ ‘ਤੇ ਚਰਚਾ ਹੋਈ। ਇਹਨਾਂ ‘ਚੋਂ ਕਿਸੇ ਵੀ ਚਰਚਾ ‘ਚ ਵਪਾਰ ਦਾ ਮੁੱਦਾ ਨਹੀਂ ਆਇਆ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਇਹ ਸਾਡਾ ਲੰਮੇ ਸਮੇਂ ਤੋਂ ਰਾਸ਼ਟਰੀ ਰੁਖ਼ ਰਿਹਾ ਹੈ ਕਿ ਜੰਮੂ-ਕਸ਼ਮੀਰ (Jammu and Kashmir) ਦੇ ਕੇਂਦਰ ਸ਼ਾਸਤ ਪ੍ਰਦੇਸ਼ ਨਾਲ ਸਬੰਧਤ ਕਿਸੇ ਵੀ ਮੁੱਦੇ ਨੂੰ ਭਾਰਤ ਅਤੇ ਪਾਕਿਸਤਾਨ ਦੁਆਰਾ ਦੁਵੱਲੇ ਤੌਰ ‘ਤੇ ਹੱਲ ਕੀਤਾ ਜਾਣਾ ਚਾਹੀਦਾ ਹੈ। ਇਸ ਨੀਤੀ ‘ਚ ਕੋਈ ਬਦਲਾਅ ਨਹੀਂ ਆਇਆ ਹੈ। ਲੰਬਿਤ ਮਾਮਲਾ ਪਾਕਿਸਤਾਨ ਦੁਆਰਾ ਗੈਰ-ਕਾਨੂੰਨੀ ਤੌਰ ‘ਤੇ ਕਬਜ਼ੇ ਵਾਲੇ ਭਾਰਤੀ ਇਲਾਕੇ ਨੂੰ ਖਾਲੀ ਕਰਵਾਉਣ ਦਾ ਹੈ।

ਉਨ੍ਹਾਂ ਕਿਹਾ ਕਿ ਜਿਵੇਂ ਕਿ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਪਹਿਲਾਂ ਹੀ ਸੂਚਿਤ ਕੀਤਾ ਹੈ, 10 ਮਈ ਨੂੰ 3:35 ਵਜੇ, ਦੋਵਾਂ ਦੇਸ਼ਾਂ ਦੇ ਡੀਜੀਐਮਓਜ਼ ਨੇ ਜੰਗਬੰਦੀ ‘ਤੇ ਟੈਲੀਫੋਨ ‘ਤੇ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਨੂੰ ਇਸ ਗੱਲਬਾਤ ਬਾਰੇ ਦੁਪਹਿਰ 12.37 ਵਜੇ ਪਾਕਿਸਤਾਨ ਹਾਈ ਕਮਿਸ਼ਨ ਰਾਹੀਂ ਸੂਚਿਤ ਕੀਤਾ ਗਿਆ। ਪਾਕਿਸਤਾਨ ‘ਚ ਅੰਦਰੂਨੀ ਤਕਨੀਕੀ ਸਮੱਸਿਆਵਾਂ ਕਾਰਨ ਹੌਟਲਾਈਨ ਨੂੰ ਜੋੜਨ ‘ਚ ਦੇਰੀ ਹੋਈ। ਇਹ ਗੱਲਬਾਤ ਭਾਰਤ ਦੇ ਡੀਜੀਐਮਓ ਦੀ ਮੌਜੂਦਗੀ ‘ਚ ਦੁਪਹਿਰ 3.35 ਵਜੇ ਹੋਈ।

ਉਨ੍ਹਾਂ ਕਿਹਾ ਕਿ 10 ਮਈ ਦੀ ਸਵੇਰ ਨੂੰ ਭਾਰਤੀ ਫੌਜ ਨੇ ਪਾਕਿਸਤਾਨ ਦੇ ਏਅਰਬੇਸ ਨੂੰ ਤਬਾਹ ਕਰ ਦਿੱਤਾ। ਇਸ ਤੋਂ ਬਾਅਦ ਪਾਕਿਸਤਾਨ ਦਾ ਸੁਰ ਬਦਲ ਗਿਆ। ਪਾਕਿਸਤਾਨ ਨੇ ਗੋਲਾਬਾਰੀ ਬੰਦ ਕਰਨ ਅਤੇ ਫੌਜੀ ਕਾਰਵਾਈ ਰੋਕਣ ਦਾ ਫੈਸਲਾ ਕੀਤਾ। ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਨੂੰ ਗੋਲੀਬਾਰੀ ਬੰਦ ਕਰਨ ਲਈ ਮਜਬੂਰ ਕੀਤਾ।

Read More: ਅੱ.ਤ.ਵਾ.ਦੀ ਗਤੀਵਿਧੀਆਂ ਦਾ ਆਪਣੀ ਸ਼ਰਤਾਂ ‘ਤੇ ਦੇਵਾਂਗੇ ਢੁਕਵਾਂ ਜਵਾਬ: PM ਮੋਦੀ

Scroll to Top