IPL 2025

ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਬੰਦ ਹੋਵੇਗਾ ਜਾਂ ਜਾਰੀ ਰਹੇਗਾ ਆਈਪੀਐਲ 2025 ?

ਚੰਡੀਗੜ੍ਹ, 07 ਮਈ 2025: ਭਾਰਤੀ ਫੌਜ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ‘ਚ ਨੌਂ ਅੱ.ਤ.ਵਾ.ਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ ਅਤੇ ਇਸ ਕਾਰਵਾਈ ਨੂੰ ਆਪ੍ਰੇਸ਼ਨ ਸਿੰਦੂਰ ਦਾ ਨਾਮ ਦਿੱਤਾ ਗਿਆ ਹੈ। ਹੁਣ ਲੋਕ ਉਤਸੁਕ ਹਨ ਕਿ ਕੀ ਅੱਜ ਆਈਪੀਐਲ ਮੈਚ ਜਾਰੀ ਰਹਿਣਗੇ ? ਕੀ ਭਾਰਤ ਦੀ ਜਵਾਬੀ ਕਾਰਵਾਈ ਦਾ ਆਈਪੀਐਲ 2025 ਅਤੇ ਕੋਲਕਾਤਾ ਨਾਈਟ ਰਾਈਡਰਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਅੱਜ ਦੇ ਮੈਚ ‘ਤੇ ਕੋਈ ਅਸਰ ਪਵੇਗਾ? ਜਾਂ ਕੀ ਇਸਨੂੰ ਮੁਲਤਵੀ ਕਰ ਦਿੱਤਾ ਜਾਵੇਗਾ?

ਹਾਲਾਂਕਿ, ਬੀਸੀਸੀਆਈ ਵੱਲੋਂ ਪੁਸ਼ਟੀ ਕੀਤੀ ਹੈ ਕਿ ਆਈਪੀਐਲ ਆਮ ਵਾਂਗ ਜਾਰੀ ਰਹੇਗਾ। ਇਹ ਸਵਾਲ ਇਸ ਲਈ ਵੀ ਉੱਠ ਰਿਹਾ ਹੈ ਕਿਉਂਕਿ ਆਈਪੀਐਲ 2025 ਹੁਣ ਇੱਕ ਮਹੱਤਵਪੂਰਨ ਮੋੜ ‘ਤੇ ਪਹੁੰਚ ਗਿਆ ਹੈ। ਪਲੇਆਫ ਦੌੜ ਹੁਣ ਦਿਲਚਸਪ ਹੋ ਗਈ ਹੈ। ਹਰ ਮੈਚ ਦਾ ਅੰਕ ਸੂਚੀ ‘ਤੇ ਬਹੁਤ ਵੱਡਾ ਪ੍ਰਭਾਵ ਪੈ ਰਿਹਾ ਹੈ। ਚੇਨਈ ਦੀ ਟੀਮ ਭਾਵੇਂ ਪਲੇਆਫ ਦੀ ਦੌੜ ਤੋਂ ਬਾਹਰ ਹੋ ਗਈ ਹੋਵੇ, ਪਰ ਕੋਲਕਾਤਾ ਅਜੇ ਵੀ ਦੌੜ ‘ਚ ਹੈ।

ਕੋਲਕਾਤਾ ਨਾਈਟ ਰਾਈਡਰਜ਼ ਦੇ 11 ਮੈਚਾਂ ‘ਚ ਪੰਜ ਜਿੱਤਾਂ ਅਤੇ ਪੰਜ ਹਾਰਾਂ ਨਾਲ 11 ਅੰਕ ਹਨ। ਇੱਕ ਮੈਚ ਬੇਨਤੀਜਾ ਰਿਹਾ। ਇਸ ਦੇ ਨਾਲ ਹੀ ਟੀਮ ਦਾ ਨੈੱਟ ਰਨ ਰੇਟ +0.249 ਹੈ। ਹਾਰ ਜਾਂ ਮੈਚ ਰੱਦ ਹੋਣ ਨਾਲ ਉਨ੍ਹਾਂ ਦੀ ਅੰਕ ਸੂਚੀ ਪ੍ਰਭਾਵਿਤ ਹੋ ਸਕਦੀ ਹੈ। ਕੇਕੇਆਰ ਲਈ ਇੱਥੋਂ ਹਰ ਮੈਚ ਜਿੱਤਣਾ ਮਹੱਤਵਪੂਰਨ ਹੈ।

Read More: KKR ਬਨਾਮ CSK: ਈਡਨ ਗਾਰਡਨ ‘ਚ ਅੱਜ ਕੋਲਕਾਤਾ ਦਾ ਚੇਨਈ ਨਾਲ ਮੁਕਾਬਲਾ, ਜਾਣੋ ਪਿੱਚ ਰਿਪੋਰਟ

Scroll to Top