Rahul Gandhi News

ਵੋਟ ਚੋਰੀ ਦੇ ਸਬੂਤ ਗਾਰੰਟੀ ਦੇ ਨਾਲ ਦੇਵੇਗਾ: ਰਾਹੁਲ ਗਾਂਧੀ

ਰਾਏਬਰੇਲੀ, 11 ਸਤੰਬਰ 2025: ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ Rahul Gandhi) ਨੇ ਵੀਰਵਾਰ ਨੂੰ ਰਾਏਬਰੇਲੀ ‘ਚ ਕਿਹਾ ਕਿ ਅਸੀਂ ਵੋਟ ਚੋਰੀ ਦੇ ਸਬੂਤ ਗਾਰੰਟੀ ਦੇ ਨਾਲ ਦੇਣ ਜਾ ਰਹੇ ਹਾਂ। ਅਸੀਂ ਹੋਰ ਗਤੀਸ਼ੀਲ ਵਿਸਫੋਟਕ ਸਬੂਤ ਦੇਵਾਂਗੇ। ਭਾਜਪਾ ਦੇ ਲੋਕ ਚਿੜਚਿੜੇ ਹੋ ਰਹੇ ਹਨ। ਮੈਂ ਕਹਿਣਾ ਚਾਹੁੰਦਾ ਹਾਂ ਕਿ ਚਿੜਚਿੜੇ ਨਾ ਹੋਵੋ ਕਿਉਂਕਿ, ਜੇਕਰ ਹਾਈਡ੍ਰੋਜਨ ਬੰਬ ਆਇਆ ਤਾਂ ਸਭ ਕੁਝ ਸਾਫ਼ ਹੋ ਜਾਵੇਗਾ।

ਜਿਕਰਯੋਗ ਹੈ ਕਿ ਰਾਹੁਲ ਗਾਂਧੀ ਬੁੱਧਵਾਰ ਨੂੰ ਰਾਏਬਰੇਲੀ ਦੇ ਦੋ ਦਿਨਾਂ ਦੌਰੇ ‘ਤੇ ਆਏ ਸਨ। ਇੱਥੇ ਉਨ੍ਹਾਂ ਨੇ ਦਿਸ਼ਾ (ਜ਼ਿਲ੍ਹਾ ਵਿਕਾਸ ਤਾਲਮੇਲ ਅਤੇ ਨਿਗਰਾਨੀ ਕਮੇਟੀ) ਦੀ ਬੈਠਕ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ।

ਬੈਠਕ ‘ਚ ਰਾਜ ਮੰਤਰੀ ਦਿਨੇਸ਼ ਪ੍ਰਤਾਪ ਰਾਹੁਲ ਗਾਂਧੀ ਦੇ ਕੋਲ ਬੈਠੇ ਦਿਖਾਈ ਦਿੱਤੇ। ਦਿਨੇਸ਼ ਪ੍ਰਤਾਪ ਉਹੀ ਮੰਤਰੀ ਹਨ ਜਿਨ੍ਹਾਂ ਨੇ ਬੁੱਧਵਾਰ ਨੂੰ ਰਾਹੁਲ ਗਾਂਧੀ ਦੀ ਫੇਰੀ ਦਾ ਵਿਰੋਧ ਕੀਤਾ ਸੀ। ਉਹ ਰਾਹੁਲ ਦੇ ਰਸਤੇ ‘ਤੇ ਬੈਠ ਗਏ ਸਨ, ਜਿਸ ਕਾਰਨ ਕਾਫਲੇ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਸੀ।

ਰਾਹੁਲ ਗਾਂਧੀ ਨੇ ਸਵੇਰੇ ਐਨਟੀਪੀਸੀ ਗੈਸਟ ਹਾਊਸ ‘ਚ ਜਨਤਕ ਦਰਬਾਰ ਲਗਾਇਆ। ਉਨ੍ਹਾਂ ਨੇ 1000 ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਦੌਰਾਨ, ਇੱਕ ਦਿਵੀਆਂਗ ਵਿਅਕਤੀ ਆਪਣੇ ਭਰਾ ਦੀ ਪਿੱਠ ‘ਤੇ ਸਵਾਰ ਹੋ ਕੇ ਰਾਹੁਲ ਨੂੰ ਮਿਲਣ ਆਇਆ। ਉਨ੍ਹਾਂ ਨੇ ਸੰਸਦ ਮੈਂਬਰ ਤੋਂ ਟ੍ਰਾਈਸਾਈਕਲ ਮੰਗਿਆ।

Read More: Rahul Gandhi: ਕਾਂਗਰਸ ਆਗੂ ਰਾਹੁਲ ਗਾਂਧੀ ਨੇ PM ਮੋਦੀ ਨੂੰ ਲਿਖੀ ਚਿੱਠੀ ਕੇ ਰੱਖੀ ਇਹ ਮੰਗ

Scroll to Top