Site icon TheUnmute.com

ਹਲਕਾ ਕਾਦੀਆ ਤੋਂ ਹੀ ਲੜਾਂਗਾ 2022 ਦੀਆਂ ਵਿਧਾਨ ਸਭਾ ਚੋਣਾਂ : ਪ੍ਰਤਾਪ ਸਿੰਘ ਬਾਜਵਾ

2022

ਚੰਡੀਗੜ੍ਹ, 6 ਦਸੰਬਰ 2021 : ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮੇਂ ਨਜ਼ਦੀਕ ਆਉਂਦਾ ਜਾ ਰਿਹਾ ਹੈ,ਤੇ ਪੰਜਾਬ ‘ਚ ਸਿਆਸਤ ਵੀ ਦਿਨੋਂ-ਦਿਨ ਭੱਖਦੀ ਜਾ ਰਹੀ ਹੈ, ਜਿਸ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਨੇਤਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੈਨੂੰ ਹਾਈ ਕਮਾਂਡ ਵਲੋਂ ਹਰੀ ਝੰਡੀ ਮਿਲ ਚੁਕੀ ਹੈ ਅਤੇ ਹੁਣ ਮੈਂ ਆਪਣੇ ਜੱਦੀ ਹਲਕੇ ਕਾਦੀਆ ਤੋਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਾਂਗਾ,ਨਾਲ ਹੀ ਪ੍ਰਤਾਪ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਗਠਜੋੜ ਨੂੰ ਲੈਕੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਵਿੱਚ ਘੋੜੇ ਤੇ ਸਵਾਰ ਸਨ |

ਪਰ ਹੁਣ ਦੂਸਰਾ ਕੌਣ ਉਹਨਾਂ ਨੂੰ ਘੋੜੇ ਤੇ ਸਵਾਰ ਹੋਣ ਦੇਵੇਗੇ ਨਾਲ ਹੀ ਪ੍ਰਤਾਪ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੇ ਮੁਕਾਬਲਾ ਕੋਈ ਨਹੀਂ ਹੈ ਕਿਉਕਿ ਸਾਡਾ ਮੁਕਾਬਲਾ ਆਪਣੇ ਆਪ ਨਾਲ ਹੀ ਹੈ ਨਾਲ ਹੀ ਉਹਨਾਂ ਨੇ ਖੇਤੀ ਕਾਨੂੰਨਾਂ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਤੇ ਵੀ ਤਿੱਖੇ ਪ੍ਰਹਾਰ ਕੀਤੇ ,ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਸੀ ਕਿ ਕਾਂਗਰਸ ਸਰਕਾਰ ਨੇ ਪੰਜਾਬ ਦੀ ਜਨਤਾ ਦੇ ਸਾਰੇ ਮੁੱਖ ਕੰਮ ਕਰਵਾਏ ਹਨ ਬਾਕੀ ਕੁਝ ਰਹਿ ਵੀ ਜਾਂਦੇ ਹਨ ਉਹ ਵੀ ਕਰਵਾ ਦਿੱਤੇ ਜਾਣਗੇ ,ਇਸ ਦੇ ਨਾਲ ਹੀ ਪ੍ਰਤਾਪ ਬਾਜਵਾ ਨੇ ਕਿਹਾ ਕਿ ਪਰਮਾਤਮਾ ਦੀ ਕਿਰਪਾ ਨਾਲ ਉਹ ਵਿਧਾਨ ਸਭਾ , ਲੋਕ ਸਭਾ ਅਤੇ ਰਾਜ ਸਭਾ ਤੋਂ ਸੇਵਾ ਦਾ ਮਿਲ ਚੁੱਕਿਆ ਹੈ ਅਤੇ ਆਪਣੇ ਦਿੱਲੀ ਦੇ ਤਜੁਰਬੇ ਦੇ ਨਾਲ ਪੰਜਾਬ ਵਿਚ ਉਤਰ ਕੇ ਪੰਜਾਬ ਦੇ ਅਤੇ ਹਲਕਾ ਕਾਦੀਆ ਦੇ ਲੋਕਾਂ ਦੀ ਸੇਵਾ ਕਰਾਂਗਾ |

Exit mobile version