ਚੰਡੀਗੜ੍ਹ, 13 ਮਾਰਚ 2024: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ (Manohar Lal) ਨੇ ਕਿਹਾ ਕਿ ਪਾਰਦਰਸ਼ਿਤਾ ਦੇ ਮਾਮਲੇ ਵਿਚ ਹਰਿਆਣਾ ਦੀ ਬੀਜੇਪੀ ਸਰਕਾਰ ਨੇ ਪਿਛਲੇ ਸਾਢੇ 9 ਸਾਲਾਂ ਦੇ ਕਾਰਜਕਾਲ ਵਿਚ ਅਨੇਕ ਪਹਿਲਾਂ ਕੀਤੀਆਂ ਹਨ, ਜਿਸ ਵਿਚ ਜਨਤਾ ਨੂੰ ਲਾਭ ਮਿਲਿਆ ਹੈ। ਅਸੀਂ ਸੱਤਾ ਨੂੰ ਭੋਗਣ ਦੀ ਬਜਾਏ ਸੱਤਾ ਨੂੰ ਸੇਵਾ ਦਾ ਸਰੋੋਤ ਬਣਾਇਆ ਹੈ, ਤਕਨੀਕ ਦਾ ਸਹਾਰਾ ਲੈਂਦੇ ਹੋਏ ਵਿਅਕਤੀ ਦੀ ਬਜਾਏ ਸਿਸਟਮ ਨੂੰ ਮਹਤੱਵ ਦਿੱਤਾ ਅਤੇ ਇਸੇ ਸੋਚ ਦੇ ਨਾਲ ਆਖਰੀ ਸਾਹ ਤੱਕ ਹਰਿਆਣਾ ਦੀ ਜਨਤਾ ਦੀ ਸੇਵਾ ਕਰਦਾ ਰਹਾਂਗਾ । ਮਨੋਹਰ ਲਾਲ ਅੱਜ ਹਰਿਆਣਾ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਬੋਲ ਰਹੇ ਸਨ।
ਉਨ੍ਹਾਂ ਨੇ ਸਦਨ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸਦਨ ਦੀ ਅਗਵਾਈ ਕਰਨ ਦਾ ਮੌਕਾ ਲਗਭਗ ਸਾਢੇ 9 ਸਾਲ ਪਹਿਲਾਂ ਮਿਲਿਆ ਸੀ, ਪਰ ਪਹਿਲੀ ਵਾਰ ਜਦੋਂ ਉਹ ਮੁੱਖ ਮੰਤਰੀ ਬਣੇ ਸਨ ਤਾਂ ਉਸ ਸਮੇਂ ਵਿਰੋਧੀ ਧਿਰ ਦੇ ਲੋਕ ਕਹਿੰਦੇ ਸਨ ਕਿ ਬਤੌਰ ਮੁੱਖ ਮੰਤਰੀ ਉਨ੍ਹਾਂ ਨੁੰ ਕੋਈ ਤਜਰਬਾ ਨਹੀਂ ਹੈ। ਇਸ ਵਿਸ਼ਾ ਨੂੰ ਲੈ ਕੇ ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਤਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਸੀ ਤਾਂ ਵਿਧਾਇਕ ਬਣ ਕੇ ਮੁੱਖ ਮੰਤਰੀ ਬਣੇ ਹਨ, ਜਦੋਂ ਕਿ ਉਹ ਬਿਨ੍ਹਾਂ ਵਿਧਾਇਕ ਮੁੱਖ ਮੰਤਰੀ ਬਣੇ ਸਨ, ਜਿਸ ਤਰ੍ਹਾ ਅੱਜ ਨਾਇਬ ਸਿੰਘ ਮੁੱਖ ਮੰਤਰੀ ਬਣੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁੱਝ ਗੱਲਾਂ ਤਾਂ ਜਨਤਾ ਸਿਖਾ ਦੇਵੇਗੀ, ਕੁੱਝ ਵਿਧਾਨਸਭਾ ਵਿਚ ਵਿਰੋਧੀ ਧਿਰ ਦੇ ਮੈਂਬਰ ਸਿਖਾ ਦੇਣਗੇ।
ਮਨੋਹਰ ਲਾਲ (Manohar Lal) ਨੇ ਸਦਨ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਸਭ ਨੇ ਮੈਨੂੰ ਤਰਾਸ਼ਨ ਦਾ ਕੰਮ ਕੀਤਾ ਅਤੇ ਮੈਨੂੰ ਇਸ ਪੱਧਰ ‘ਤੇ ਲੈ ਕੇ ਆਏ। ਮੈਂ ਹਮੇਸ਼ਾ ਹਰਿਆਣਾ ਦੀ ਜਨਤਾ ਦੀ ਸੇਵਾ ਨੂੰ ਹੀ ਸਭ ਤੋਂ ਉੱਪਰ ਰੱਖਿਆ ਅਤੇ ਹਰਿਆਣਾ ਇਕ-ਹਰਿਆਣਵੀ ਇਕ ਦੇ ਮੂਲਮੰਤਰ ‘ਤੇ ਚਲਦੇ ਹੋਏ ਤਕਨੀਕ ਦੇ ਸਹਾਰੇ ਸਿਸਟਮ ਵਿਚ ਸੁਧਾਰ ਕਰਦੇ ਹੋਏ ਨਾਗਰਿਕਾਂ ਨੂੰ ਲਾਭ ਦਿੱਤਾ। ਅੱਜ ਸਾਡੀ ਯੋਜਨਾਵਾਂ ਦਾ ਅਨੁਸਰਣ ਬਹੁਤ ਸਾਰੇ ਹੋਰ ਸੂਬੇ ਵੀ ਕਰ ਰਹੇ ਹਨ। ਇਸ ਸਾਰੀ ਕਾਰਜਪ੍ਰਣਾਲੀ ਵਿਚ ਯੋਜਨਾਵਾਂ ਦਾ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਲਈ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ।
ਮਨੋਹਰ ਲਾਲ ਨੇ ਕਿਹਾ ਕਿ ਬਦਲਾਅ ਜੀਵਨ ਦਾ ਹਿੱਸਾ ਹੈ ਅਤੇ ਮੋੜ ਆ ਜਾਵੇ, ਤਾਂ ਮੁੜਨਾ ਪੈਂਦਾ ਹੈ, ਇਸ ਨੂੰ ਰਸਤਾ ਬਦਲਣਾ ਨਹੀਂ ਕਹਿੰਦੇ। ਉਨ੍ਹਾਂ ਨੇ ਸ਼ਾਇਰਾਨਾ ਅੰਦਾਜ ਵਿਚ ਕਿਹਾ ਕਿ ਹਮ ਨਾ ਹੋਣਗੇ, ਕੋਈ ਹਮਸਾ ਹੋਗਾ, ਤੋ ਹਮਾਰੇ ਨਾਇਬ ਸੈਣੀ ਜੈਸਾ ਹੋਗਾ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਪਹਿਲਾਂ ਵੀ ਜ਼ਿਮਨੀ ਚੋਣ ਹੋਏ ਹਨ। ਨਵੀਂ ਵਿਵਸਥਾ ਤੱਕ ਜ਼ਿਮਨੀ ਚੋਣ ਵਾਲੀ ਵਿਧਾਨ ਸਭਾ ਦੀ ਦੇਖਰੇਖ ਦੀ ਜ਼ਿੰਮੇਵਾਰੀ ਉਨ੍ਹਾਂ ਨੇ ਮੁੱਖ ਮੰਤਰੀ ਰਹਿੰਦੇ ਹੋਏ ਸੰਭਾਲੀ। ਕਰਨਾਲ ਦੇ ਲੋਕਾਂ ਨੇ ਮੈਨੁੰ 2 ਵਾਰ ਭਾਰੀ ਵੋਟਾਂ ਨਾਲ ਜਿੱਤਾ ਕੇ ਵਿਧਾਨ ਸਭਾ ਵਿਚ ਭੇਜਿਆ ਅਤੇ ਅੱਜ ਉਹ ਕਰਨਾਲ ਵਿਧਾਨ ਸਭਾ ਤੋਂ ਆਪਣਾ ਤਿਆਗ ਪੱਤਰ ਦਿੰਦੇ ਹਨ। ਮੁੱਖ ਮੰਤਰੀ ਨਾਇਬ ਸਿੰਘ ਕਰਨਾਲ ਵਿਧਾਨ ਸਭਾ ਦੀ ਜ਼ਿੰਮੇਵਾਰੀ ਸੰਭਾਲਣਗੇ। ਸੰਗਠਨ ਜੋ ਵੀ ਜ਼ਿੰਮੇਵਾਰੀ ਤੈਅ ਕਰੇਗਾ ਊਸ ਦਾ ਹੋਰ ਵੀ ਜ਼ਿੰਮੇਵਾਰੀ ਨਾਲ ਉਹ ਨਿਭਾਉਣਗੇ।