WI ਬਨਾਮ PAK

WI ਬਨਾਮ PAK: ਵੈਸਟ ਇੰਡੀਜ਼ ਨੇ 34 ਸਾਲਾਂ ਬਾਅਦ ਪਾਕਿਸਤਾਨ ਖ਼ਿਲਾਫ ਜਿੱਤੀ ਵਨਡੇ ਸੀਰੀਜ਼

ਸਪੋਰਸਟ, 13 ਅਗਸਤ 2025: WI ਬਨਾਮ PAK: ਵੈਸਟ ਇੰਡੀਜ਼ ਨੇ ਤੀਜੇ ਅਤੇ ਆਖਰੀ ਵਨਡੇ ਮੈਚ ‘ਚ ਪਾਕਿਸਤਾਨ ਨੂੰ 202 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਹੀ ਟੀਮ ਨੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 2-1 ਨਾਲ ਜਿੱਤ ਲਈ। ਵੈਸਟ ਇੰਡੀਜ਼ ਨੇ 34 ਸਾਲਾਂ ਬਾਅਦ ਪਾਕਿਸਤਾਨ ਵਿਰੁੱਧ ਵਨਡੇ ਸੀਰੀਜ਼ ਜਿੱਤੀ, ਇਸ ਤੋਂ ਪਹਿਲਾਂ 1991 ‘ਚ ਜਿੱਤ ਪ੍ਰਾਪਤ ਕੀਤੀ ਸੀ।

ਪਾਕਿਸਤਾਨ ਨੇ ਸੀਰੀਜ਼ ਦਾ ਪਹਿਲਾ ਮੈਚ ਜਿੱਤਿਆ ਸੀ, ਜਿਸ ਤੋਂ ਬਾਅਦ ਵੈਸਟ ਇੰਡੀਜ਼ ਨੇ ਦੂਜਾ ਮੈਚ ਜਿੱਤ ਕੇ ਸੀਰੀਜ਼ ਬਰਾਬਰ ਕਰ ਲਈ। ਵਿੰਡੀਜ਼ ਲਈ ਸ਼ਾਈ ਹੋਪ ਨੇ ਨਾਬਾਦ 120 ਦੌੜਾਂ ਬਣਾਈਆਂ।

ਬੀਤੇ ਦਿਨ ਤ੍ਰਿਨੀਦਾਦ ਦੇ ਬ੍ਰਾਇਨ ਲਾਰਾ ਸਟੇਡੀਅਮ ‘ਚ ਤੀਜੇ ਵਨਡੇ ‘ਚ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਵੈਸਟ ਇੰਡੀਜ਼ ਨੇ 50 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 294 ਦੌੜਾਂ ਬਣਾਈਆਂ। ਇਸਦੇ ਜਵਾਬ ‘ਚ ਪੂਰੀ ਪਾਕਿਸਤਾਨ ਟੀਮ 92 ਦੌੜਾਂ ‘ਤੇ ਆਲ ਆਊਟ ਹੋ ਗਈ।

ਵੈਸਟ ਇੰਡੀਜ਼ ਲਈ ਕਪਤਾਨ ਸ਼ਾਈ ਹੋਪ ਨੇ 94 ਗੇਂਦਾਂ ‘ਤੇ ਨਾਬਾਦ 120 ਦੌੜਾਂ ਬਣਾਈਆਂ। ਇਸ ‘ਚ 5 ਛੱਕੇ ਅਤੇ 10 ਚੌਕੇ ਸ਼ਾਮਲ ਸਨ। ਉਨ੍ਹਾਂ ਤੋਂ ਇਲਾਵਾ ਜਸਟਿਨ ਗ੍ਰੀਵਜ਼ ਨੇ ਨਾਬਾਦ 43, ਏਵਿਨ ਲੁਈਸ ਨੇ 37 ਅਤੇ ਰੋਸਟਨ ਚੇਜ਼ ਨੇ 36 ਦੌੜਾਂ ਬਣਾਈਆਂ।

ਸ਼ਾਈ ਹੋਪ ਨੂੰ ਤੀਜੇ ਵਨਡੇ ‘ਚ ਪਲੇਅਰ ਆਫ ਦਿ ਮੈਚ ਦਾ ਪੁਰਸਕਾਰ ਮਿਲਿਆ। ਇਸ ਦੇ ਨਾਲ ਹੀ, ਜੈਡਨ ਸੀਲਜ਼ ਨੂੰ ਪਲੇਅਰ ਆਫ ਦਿ ਸੀਰੀਜ਼ ਚੁਣਿਆ ਗਿਆ, ਉਨ੍ਹਾਂ ਨੇ ਦੂਜੇ ਵਨਡੇ ‘ਚ 3 ਵਿਕਟਾਂ ਅਤੇ ਪਹਿਲੇ ਵਨਡੇ ‘ਚ 1 ਵਿਕਟ ਲਈ। ਉਨ੍ਹਾਂ ਨੇ ਇਸ ਸੀਰੀਜ਼ ‘ਚ ਕੁੱਲ 10 ਵਿਕਟਾਂ ਲਈਆਂ।

295 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਦੀ ਟੀਮ 92 ਦੌੜਾਂ ‘ਤੇ ਸਿਮਟ ਗਈ। ਟੀਮ ਦੇ ਕਪਤਾਨ ਮੁਹੰਮਦ ਰਿਜ਼ਵਾਨ ਸਮੇਤ 5 ਬੱਲੇਬਾਜ਼ ਖਾਤਾ ਵੀ ਨਹੀਂ ਖੋਲ੍ਹ ਸਕੇ। ਬਾਬਰ ਆਜ਼ਮ (9) ਇੱਕ ਵਾਰ ਫਿਰ ਫਲਾਪ ਹੋ ਗਏ। ਪਾਕਿਸਤਾਨ ਲਈ ਸਲਮਾਨ ਆਗਾ ਨੇ ਸਭ ਤੋਂ ਵੱਧ 30 ਦੌੜਾਂ ਬਣਾਈਆਂ। ਮੁਹੰਮਦ ਨਵਾਜ਼ ਨੇ ਨਾਬਾਦ 23 ਦੌੜਾਂ ਬਣਾਈਆਂ। ਇਸਦੇ ਨਾਲ ਹੀ ਵੈਸਟਇੰਡੀਜ਼ ਲਈ ਜੈਡਨ ਸੀਲਜ਼ ਨੇ 6 ਵਿਕਟਾਂ ਲਈਆਂ।

Read More: SA ਬਨਾਮ AUS T20: ਡੇਵਾਲਡ ਬ੍ਰੇਵਿਸ ਨੇ ਆਸਟ੍ਰੇਲੀਆ ਖਿਲਾਫ਼ ਜੜਿਆ ਸਭ ਤੋਂ ਤੇਜ਼ ਸੈਂਕੜਾ

Scroll to Top