July 2, 2024 9:19 pm
World Nature Conservation Day

ਵਿਸ਼ਵ ਕੁਦਰਤ ਸੰਭਾਲ ਦਿਵਸ ਕਿਉਂ ਜਰੂਰੀ ?

ਚੰਡੀਗੜ੍ਹ ,28 ਜੁਲਾਈ :ਅੱਜ 28 ਜੁਲਾਈ ਨੂੰ ਵਿਸ਼ਵ ਕੁਦਰਤ ਸੰਭਾਲ ਦਿਵਸ ਮਨਾਇਆ ਜਾ ਰਿਹਾ ਹੈ ।ਅੱਜ ਦੇ ਦਿਨ ਪੂਰੇ ਵਿਸ਼ਵ ‘ਚ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ | ਧਰਤੀ ਨੂੰ ਬਚਾਉਣ ਦੇ ਲਈ ਕੁਦਰਤੀ ਸਰੋਤਾਂ ਨੂੰ ਬਚਾ ਕੇ ਰੱਖਣਾ ਬਹੁਤ ਜਰੂਰੀ ਹੁੰਦਾ ਹੈ |ਕੁਦਰਤੀ ਸੁੰਦਰਤਾ ਨੂੰ ਬਰਕਰਾਰ ਰੱਖਣ ਦੇ ਲਈ ਹਵਾਂ ,ਪਾਣੀ ,ਰੁੱਖ ,ਮਿੱਟੀ ਨੂੰ ਬਚਾ ਕੇ ਰੱਖਣਾ ਬੇਹੱਦ ਜਰੂਰੀ ਮੰਨੇ ਜਾਂਦੇ ਹਨ ,ਜੋ ਦਿਨੋ ਦਿਨ ਘਟਦੇ ਜਾ ਰਹੇ ਹਨਕਿਉਂਕਿ ਜਿਸ ਤਰੀਕੇ ਨਾਲ ਅਸੀਂ ਆਪਣੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਕੁਦਰਤੀ ਚੀਜ਼ਾਂ ਨਾਲ ਖਿਲਵਾੜ ਕਰ ਰਹੇ ਹਾਂ ,ਅੰਨੇਵਾਹ ਰੁੱਖ ਕੱਟ ਰਹੇ ਹਾਂ ,ਅੰਤ ਵਿਚ ਇਹਨਾਂ ਦਾ ਨੁਕਸਾਨ ਵੀ ਸਾਨੂੰ ਹੀ ਭੁਗਤਣਾ ਪਵੇਗਾ |

ਰੁੱਖਾਂ ਦੀ ਕਟਾਈ ਦਿਨੋ-ਦਿਨ ਵਧਦੀ ਜਾ ਰਹੀ ਹੈ ,ਜਿਸ ਨਾਲ ਜਾਨਵਰਾਂ ਤੇ ਪੰਛੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |ਇਸ ਲਈ ਸਾਨੂੰ ਸਭ ਨੂੰ ਆਪਣੀਆਂ ਲੋੜਾਂ ਦੇ ਨਾਲ ਨਾਲ ਕੁਦਰਤੀ ਸਰੋਤਾਂ ਦਾ ਵੀ ਧਿਆਨ ਰਹਿਣਾ ਚਾਹੀਦਾ ਹੈ |ਕਿਉਂਕਿ ਧਰਤੀ ਕੁਦਰਤੀ ਸਰੋਤਾਂ ਨਾਲ ਹੀ ਚੰਗੀ ਲਗਦੀ ਹੈ |

ਜਾਨਵਰਾਂ ਤੇ ਪੰਛੀਆਂ ਨੂੰ ਬਚਾ ਕੇ ਰੱਖਣ ਲਈ ਸਾਨੂੰ ਸਭ ਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ ਤਾਂ ਜੋ ਅਸੀਂ ਆਪਣੇ ਆਉਣ ਵਾਲੇ ਕੱਲ ਲਈ ਕੁਝ ਬਚਾ ਕੇ ਰੱਖ ਸਕੀਏ |ਅੱਜ ਦੇ ਸਮੇਂ ‘ਚ ਗਰਮੀ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ,ਜਿਸ ਲਈ ਅਸੀਂ ਜਿੰਮੇਵਾਰ ਕੁਦਰਤ ਨੂੰ ਦੱਸਦੇ ਹਾਂ ਜਦਕਿ ਜਿੰਮੇਵਾਰ ਅਸੀਂ ਖ਼ੁਦ ਹੁੰਦੇ ਹਾਂ ,ਇਸ ਲਈ ਆਪਣੇ ਵਾਤਾਵਰਨ ਨੂੰ ਬਚਾ ਕੇ ਰੱਖਣ ਲਈ ਸਾਨੂੰ ਸਭ ਨੂੰ ਅੱਗੇ ਆਉਣਾ ਪਵੇਗਾ |ਸਭ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਵਾਤਾਵਰਨ ਨੂੰ ਬਚਾਉਣ ਲਈ ਆਪ ਵੀ ਜਾਗਰੂਕ ਹੋਣ ਤੇ ਹੋਰਾਂ ਨੂੰ ਵੀ ਜਾਗਰੂਕ ਕਰਨ ਤਾਂ ਜੋ ਸਾਡਾ ਆਉਣ ਵਾਲਾ ਕੱਲ ਕੁਦਰਤ ਦਾ ਅਨੰਦ ਮਾਣ ਸਕੇ |