What is Operation Sindoor: ਭਾਰਤੀ ਫੌਜ ਨੇ ਆਪ੍ਰੇਸ਼ਨ ਸਿੰਦੂਰ ਤਹਿਤ ਵੱਡੀ ਕਾਰਵਾਈ ਕਰਕੇ ਪਹਿਲਗਾਮ ਅੱ.ਤ.ਵਾ.ਦੀ ਹਮਲੇ ਦਾ ਬਦਲਾ ਲਿਆ ਹੈ। ਇਸ ਤੋਂ ਬਾਅਦ ਲੋਕਾਂ ਦੇ ਮਨਾਂ ਵਿੱਚ ਇੱਕ ਸਵਾਲ ਉੱਠਦਾ ਹੈ ਕਿ ਇਸ ਫੌਜੀ ਕਾਰਵਾਈ ਦਾ ਨਾਮ ‘ਆਪ੍ਰੇਸ਼ਨ ਸਿੰਦੂਰ’ ਕਿਉਂ ਰੱਖਿਆ ਗਿਆ ?
ਆਪ੍ਰੇਸ਼ਨ ਸਿੰਦੂਰ ਕੀ ਹੈ ?
22 ਅਪ੍ਰੈਲ 2025 ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਇੱਕ ਅੱਤਵਾਦੀ ਹਮਲਾ ਹੋਇਆ। ਜਿਸ ‘ਚ 26 ਜਣਿਆਂ ਦੀ ਜਾਨ ਚਲੀ ਗਈ। ਆਪ੍ਰੇਸ਼ਨ ਸਿੰਦੂਰ ਇਸ ਅੱਤਵਾਦੀ ਹਮਲੇ ਦਾ ਜਵਾਬ ਹੈ। 22 ਅਪ੍ਰੈਲ 2025 ਨੂੰ ਪਹਿਲਗਾਮ ਅੱ.ਤ.ਵਾ.ਦੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨਾਂ ਹਥਿਆਰਬੰਦ ਫੌਜ ਦੇ ਮੁਖੀਆਂ ਨਾਲ ਕਈ ਬੈਠਕਾਂ ਕੀਤੀਆਂ। ਪ੍ਰਧਾਨ ਮੰਤਰੀ ਮੋਦੀ ਹੀ ਨੇ ਅੱ.ਤ.ਵਾ.ਦੀਆਂ ਨੂੰ ਖਤਮ ਕਰਨ ਲਈ ਆਪ੍ਰੇਸ਼ਨ ਸਿੰਦੂਰ ਦਾ ਨਾਮ ਦੇਣ ਦਾ ਸੁਝਾਅ ਦਿੱਤਾ ਸੀ। ਦਰਅਸਲ, ਪਹਿਲਗਾਮ ਹਮਲੇ ‘ਚ ਬਹੁਤ ਸਾਰੀਆਂ ਮਹਿਲਾਵਾਂ ਦੇ ਸਿੰਦੂਰ ਮਿਟਾਉਣ ਵਾਲੇ ਅੱ.ਤ.ਵਾ.ਦੀ.ਆਂ ਨੂੰ ਖਤਮ ਕਰਨਾ ਸੀ |
ਪਾਕਿਸਤਾਨ ‘ਤੇ ਇਸ ਹਵਾਈ ਹਮਲੇ ਤੋਂ ਬਾਅਦ, ਭਾਰਤ ਦੇ ਰੱਖਿਆ ਮੰਤਰਾਲੇ ਵੱਲੋਂ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ। ਜਿਸ ‘ਚ ਇਹ ਸਪੱਸ਼ਟ ਕੀਤਾ ਗਿਆ ਸੀ ਕਿ ਆਪ੍ਰੇਸ਼ਨ ਸਿੰਦੂਰ ਸਿਰਫ਼ ਅੱਤ.ਵਾ.ਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਚਲਾਇਆ ਗਿਆ ਸੀ। ਇਸਦਾ ਮਕਸਦ ਪਾਕਿਸਤਾਨ ਨਾਲ ਜੰਗ ਨੂੰ ਉਤਸ਼ਾਹਿਤ ਕਰਨਾ ਨਹੀਂ ਹੈ।
ਆਪ੍ਰੇਸ਼ਨ ਸਿੰਦੂਰ (Operation Sindoor) ਦਾ ਉਦੇਸ਼
ਭਾਰਤੀ ਰੱਖਿਆ ਮੰਤਰਾਲੇ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਆਪ੍ਰੇਸ਼ਨ ਸਿੰਦੂਰ ਦਾ ਉਦੇਸ਼ ਅੱਤ.ਵਾ.ਦੀ ਢਾਂਚੇ ਨੂੰ ਤਬਾਹ ਕਰਨਾ ਸੀ ਜਿੱਥੋਂ ਭਾਰਤ ਵਿਰੁੱਧ ਹਮਲਿਆਂ ਦੀ ਯੋਜਨਾ ਬਣਾਈ ਜਾ ਰਹੀ ਸੀ ਅਤੇ ਉਨ੍ਹਾਂ ਨੂੰ ਚਲਾਇਆ ਜਾ ਰਿਹਾ ਸੀ। ਇਹ ਕਾਰਵਾਈ ਸਿਰਫ਼ ਅੱਤ.ਵਾ.ਦੀ ਵਿਰੁੱਧ ਹੈ, ਪਾਕਿਸਤਾਨੀ ਫੌਜ ਵਿਰੁੱਧ ਨਹੀਂ ਹੈ।
ਭਾਰਤ ਦੇ ਆਪ੍ਰੇਸ਼ਨ ਸਿੰਦੂਰ ਦਾ ਨਿਸ਼ਾਨਾ
ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ 9 ਅੱ.ਤ.ਵਾ.ਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ, ਜਿੱਥੇ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ ਲਾਂਚ ਪੈਡ ਸਨ। ਇਨ੍ਹਾਂ ‘ਚ ਕੋਟਲੀ, ਬਹਾਵਲਪੁਰ, ਮੁਜ਼ੱਫਰਾਬਾਦ ਅਤੇ ਪੰਜਾਬ ਸੂਬੇ ਦੇ ਕੁਝ ਸਥਾਨ ਸ਼ਾਮਲ ਹਨ।
ਆਪ੍ਰੇਸ਼ਨ ਸਿੰਦੂਰ ਨੇ ਪਾਕਿਸਤਾਨੀ ਫੌਜ ਨੂੰ ਨਹੀਂ ਬਣਾਇਆ ਨਿਸ਼ਾਨਾ
ਇਹ ਹਮਲਾ ਭਾਰਤੀ ਫੌਜ ਨੇ 7 ਮਈ 2025 ਨੂੰ ਸਵੇਰੇ ਲਗਭਗ 1:30 ਵਜੇ ਕੀਤਾ ਸੀ। ਭਾਰਤੀ ਹਵਾਈ ਫੌਜ ਨੇ ਇਸ ਹਮਲੇ ‘ਚ ਪ੍ਰੀਸੀਜ਼ਨ ਮਿਜ਼ਾਈਲਾਂ ਦੀ ਵਰਤੋਂ ਕੀਤੀ। ਰਿਪੋਰਟ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਆਪ੍ਰੇਸ਼ਨ ਸਿੰਦੂਰ ਤਹਿਤ 24 ਮਿਜ਼ਾਈਲਾਂ ਦਾਗੀਆਂ ਗਈਆਂ ਸਨ। ਜਿਸ ‘ਚ ਲਸ਼ਕਰ-ਏ-ਤੋਇਬਾ ਦੇ ਚੋਟੀ ਦੇ ਕਮਾਂਡਰ ਨੂੰ ਵੀ ਨਿਸ਼ਾਨਾ ਬਣਾਇਆ ਸੀ। ਭਾਰਤ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਹ ਸਿਰਫ਼ ਅੱ.ਤ.ਵਾ.ਦ ਵਿਰੋਧੀ ਹੈ ਨਾ ਕਿ ਜੰਗ ਨੂੰ ਉਤਸ਼ਾਹਿਤ ਕਰਨਾ।
ਭਾਰਤ ਦੇ ਇਸ ਹਵਾਈ ਹਮਲੇ ਤੋਂ ਬਾਅਦ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪ੍ਰੇਸ਼ਨ ਸਿੰਦੂਰ ‘ਤੇ ਪ੍ਰਤੀਕਿਰਿਆ ਦਿੱਤੀ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ‘ਭਾਰਤ ਮਾਤਾ ਕੀ ਜੈ’ ਲਿਖਿਆ। ਇਸ ਤੋਂ ਇਲਾਵਾ, ਆਪ੍ਰੇਸ਼ਨ ਤੋਂ ਬਾਅਦ ਭਾਰਤੀ ਫੌਜ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ‘ਨਿਆਂ ਹੋ ਗਿਆ’ ਲਿਖਿਆ।
Read More: Blackout: ਬਲੈਕਆਊਟ ਕੀ ਹੈ ? ਬਲੈਕਆਊਟ ਦੌਰਾਨ ਕੀ ਕਰਨਾ ਚਾਹੀਦੈ